Sonakshi Sinha Wedding: ਦਿੱਗਜ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਦੀ ਬੇਟੀ ਅਤੇ ਅਭਿਨੇਤਰੀ ਸੋਨਾਕਸ਼ੀ ਸਿਨਹਾ ਅੱਜ ਯਾਨੀ 23 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਦੱਸ ਦੇਈਏ ਕਿ ਸੋਨਾਕਸ਼ੀ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਹਿੰਦੂ ਜਾਂ ਮੁਸਲਿਮ ਨਹੀਂ ਬਲਕਿ ਰਜਿਸਟਰ ਵਿਆਹ ਕਰਕੇ ਹਮੇਸ਼ਾ-ਹਮੇਸ਼ਾ ਲਈ ਪਿਆਰ ਦੇ ਬੰਧਨ ਵਿੱਚ ਬੱਝ ਜਾਏਗੀ। ਆਪਣੀ ਬੇਟੀ ਦੇ ਵਿਆਹ ਤੋਂ ਪਹਿਲਾਂ ਸਿਨਹਾ ਪਰਿਵਾਰ ਨੇ 22 ਜੂਨ ਨੂੰ ਉਨ੍ਹਾਂ ਦੇ ਘਰ 'ਰਾਮਾਇਣ' ਵਿੱਚ ਹਵਨ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।



ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੁਲਹਨ ਬਣਨ ਵਾਲੀ ਸੋਨਾਕਸ਼ੀ ਆਪਣੀ ਮਾਂ ਪੂਨਮ ਸਿਨਹਾ ਨਾਲ ਹਵਨ 'ਚ ਬੈਠੀ ਹੈ। ਉਸ ਦੇ ਆਲੇ-ਦੁਆਲੇ ਕਈ ਲੋਕ ਅਤੇ ਪੰਡਿਤ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੋਨਾਕਸ਼ੀ ਦੇ ਘਰ ਪੂਜਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਬੈਕਗ੍ਰਾਊਂਡ ਵਿੱਚ ਮੰਤਰਾਂ ਦਾ ਜਾਪ ਸੁਣਾਈ ਦਿੰਦਾ ਹੈ।




ਦੱਸ ਦੇਈਏ ਕਿ ਸੋਨਾਕਸ਼ੀ ਨੇ 21 ਜੂਨ ਨੂੰ ਜ਼ਹੀਰ ਦੇ ਨਾਂਅ ਦੀ ਮਹਿੰਦੀ ਆਪਣੇ ਹੱਥਾਂ 'ਤੇ ਲਗਾਈ, ਜਿਸ ਨੂੰ ਹਾਲ ਹੀ 'ਚ ਅਭਿਨੇਤਰੀ ਕੈਮਰੇ ਦੇ ਸਾਹਮਣੇ ਫਲਾਂਟ ਕਰਦੀ ਦਿਖਾਈ ਦਿੱਤੀ। ਦੁਲਹਨ ਦੀਆਂ ਇਹ ਤਸਵੀਰਾਂ ਲੋਕਾਂ ਦਾ ਧਿਆਨ ਆਕਰਸ਼ਿਤ ਕਰ ਰਹੀਆਂ ਹਨ। ਸਾਹਮਣੇ ਆਈ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੋਨਾਕਸ਼ੀ ਸਿਨਹਾ ਆਪਣੇ ਘਰ ਦੇ ਅੰਦਰ ਜਾਂਦੀ ਨਜ਼ਰ ਆ ਰਹੀ ਹੈ।




 


ਫਿਲਹਾਲ ਸੋਨਾਕਸ਼ੀ ਦੇ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 



Read More: Entertainment Live: ਰਣਦੀਪ ਸਿੰਘ ਭੰਗੂ ਦੀ ਖੁਦ ਦੀ ਗਲਤੀ ਕਾਰਨ ਗਈ ਜਾਨ, ਸੋਨਾਕਸ਼ੀ ਸਿਨਹਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਸਣੇ ਅਹਿਮ ਖਬਰਾਂ


Read More: Randeep Singh Bhangu: ਰਣਦੀਪ ਸਿੰਘ ਭੰਗੂ ਦੀ ਛੋਟੀ ਜਿਹੀ ਗਲਤੀ ਕਾਰਨ ਗਈ ਜਾਨ, ਪੁਲਿਸ ਨੇ ਕੀਤਾ ਹੈਰਾਨੀਜਨਕ ਖੁਲਾਸਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।