ਪੜਚੋਲ ਕਰੋ
Advertisement
Farmer Protest: ਸੋਨੂੰ ਸੂਦ ਨੇ ਤਿੰਨ ਸ਼ਬਦਾਂ 'ਚ ਸਮਝਾਈ ਕਿਸਾਨ ਅੰਦੋਲਨ ਦੀ ਤਾਕਤ, ਸੋਸ਼ਲ ਮੀਡੀਆ 'ਤੇ ਛਾਏ
ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਕਿਸਾਨਾਂ ਦੀ ਲੜਾਈ ਨੂੰ ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ। ਇਸ ਅੰਦੋਲਨ ਨੂੰ ਬਾਲੀਵੁੱਡ ਸੈਲੇਬ੍ਰਿਟੀ ਨੇ ਵੀ ਖੂਬ ਪ੍ਰਮੋਟ ਕੀਤਾ ਹੈ ਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਸੁਣਨ।
ਮੁੰਬਈ: ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਯੁੱਗ ‘ਚ ਮਸੀਹਾ ਬਣ ਲੋਕਾਂ ਦੀ ਮਦਦ ਕੀਤੀ। ਇਸ ਦੇ ਨਾਲ ਹੀ ਹੁਣ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ‘ਚ ਕਈ ਸਿਤਾਰਿਆਂ ਦੇ ਰਿਐਕਸ਼ਨ ਮਗਰੋਂ ਸੋਨੂੰ ਸੂਦ ਨੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸੋਨੂੰ ਸੁਦ ਨੇ ਇਸ ਬਾਰੇ ਸੋਸ਼ਲ ਮੀਡੀਆ ਟਵਿੱਟਰ ‘ਤੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਅਹਿਮ ਗੱਲ ਹੈ ਕਿ ਸੋਨੂੰ ਨੇ ਤਿੰਨ ਸ਼ਬਦਾਂ ਨਾਲ ਹੀ ਕਿਸਾਨਾਂ ਦੇ ਅੰਦੋਲਨ ਦੀ ਤਾਕਤ ਸਮਝਾ ਦਿੱਤੀ ਹੈ।
ਇੱਥੇ ਵੇਖੋ ਸੋਨੂੰ ਸੂਦ ਦਾ ਟਵੀਟ
ਐਕਟਰ ਸੋਨੂੰ ਸੂਦ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਟਵੀਟ ਦੇ ਜ਼ਰੀਏ ਉਸ ਨੇ ਇੱਕ ਵਾਰ ਫੇਰ ਤੋਂ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕਿਸਾਨ ਹਨ ਤਾਂ ਭਾਰਤ ਹੈ। ਸੋਨੂੰ ਨੇ ਟਵੀਟ ਕਰਕੇ ਲਿਖਿਆ ਹੈ- ਕਿਸਾਨ ਹੈ ਭਾਰਤ। ਸੋਨੂੰ ਦਾ ਇਹ ਟਵੀਟ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਇਸ 'ਤੇ ਯੂਜ਼ਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕਸੂਤੇ ਘਿਰੇ ਬੀਜੇਪੀ ਲੀਡਰ, ਪਾਰਟੀ ਅੰਦਰੋਂ ਹੀ ਉੱਠੀ ਆਵਾਜ਼ ਸੋਨੂੰ ਸੂਦ ਦਾ ਇਹ ਟਵੀਟ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ ਹੈ। ਜਿੱਥੇ ਕਿਸਾਨ ਸਮਰਥਨ ਕਰਨ ‘ਤੇ ਲੋਕ ਸੋਨੂੰ ਸੂਦ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਸੋਨੂੰ ਦੇ ਟਵੀਟ 'ਤੇ ਨਕਾਰਾਤਮਕ ਫੀਡਬੈਕ ਵੀ ਦੇ ਰਹੇ ਹਨ। Breaking | Kangana Ranaut ਨੂੰ DSGMC ਦਾ Legal Notice | #FarmerProtest ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904किसान है हिंदुस्तान।
— sonu sood (@SonuSood) December 3, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement