ਮੁੰਬਈ: ਕਾਮੇਡੀਅਨ ਸੁਨੀਲ ਗਰੋਵਰ ਟੀਵੀ ਇੰਡਸਟਰੀ ਦੇ ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਕਈ ਸ਼ੋਅ 'ਚ ਨਜ਼ਰ ਆਏ ਸੀ। ਕਪੀਲ ਦਾ ਸ਼ੋਅ ਛੱਡਣ ਤੋਂ ਬਾਅਦ ਉਸਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਸੁਨੀਲ ਗਰੋਵਰ ਜਲਦ ਹੀ 'ਗੈਂਗਸਆਫ ਫ਼ਿਲਮਿਸਤਾਨ' ਨਾਂ ਦਾ ਨਵਾਂ ਸ਼ੋਅ ਲੈ ਕੇ ਆਉਣ ਨੂੰ ਤਿਆਰ ਹੈ। ਇਸ ਸ਼ੋਅ ਵਿੱਚ ਸੁਨੀਲ ਗਰੋਵਰ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਸ਼ਿਲਪਾ ਸ਼ਿੰਦੇ ਦੇ ਨਾਲ ਨਜ਼ਰ ਆਉਣਗੇ।


ਦੱਸ ਦਈਏ ਕਿ ਸੁਨੀਲ ਗਰੋਵਰ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸੁਕ ਹਨ ਅਤੇ ਟੀਵੀ 'ਤੇ ਇਹ ਉਸ ਦਾ ਵਾਪਸੀ ਸ਼ੋਅ ਹੈ। ਇਸ ਵਿੱਚ ਸੁਨੀਲ ਗਰੋਵਰ ਦੇ ਨਾਲ ਹੋਰ ਮਸ਼ਹੂਰ ਕਾਮੇਡੀਅਨ ਨਜ਼ਰ ਆਉਣਗੇ। ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਨਾਲ ਹੀ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਕੰਮ ਕਰਨ ਬਾਰੇ ਟਿਪਣੀ ਕੀਤੀ ਹੈ।



ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਮੁੜ ਕੰਮ ਕਰਨ ਦੇ ਸਵਾਲ 'ਤੇ ਕਿਹਾ, "ਜੇ ਕਿਸਮਤ 'ਚ ਮੇਰਾ ਤੇ ਕਪਿਲ ਸ਼ਰਮਾ ਦਾ ਇੱਕਠੇ ਕੰਮ ਕਰਨਾ ਲਿਖਿਆ ਹੈ, ਤਾਂ ਅਸੀਂ ਜ਼ਰੂਰ ਕਰਾਂਗੇ। ਸਾਡੇ ਕੋਲ ਅਜੇ ਅਜਿਹੀ ਯੋਜਨਾ ਨਹੀਂ ਸੀ। ਮੈਂ ਫਿਰ ਗੁੱਥੀ ਨਹੀਂ ਬਣਨਾ ਚਾਹੁੰਦਾ। ਜਦੋਂ ਵੀ ਮੇਰਾ ਨਵਾਂ ਸ਼ੋਅ ਆਉਂਦਾ ਹੈ, ਲੋਕ ਅਕਸਰ ਕਪਿਲ ਸ਼ਰਮਾ ਬਾਰੇ ਪੁੱਛਦੇ ਹਨ। ਅਸੀਂ ਕਈ ਵਾਰ ਇੱਕ ਦੂਜੇ ਨਾਲ ਗੱਲ ਕਰਦੇ ਹਾਂ। ਮੈਨੂੰ ਸ਼ੋਅ ਛੱਡਿਆ ਬਹੁਤ ਸਮਾਂ ਲੰਘ ਗਿਆ ਹੈ। ਸਮਾਂ ਬਹੁਤ ਸਾਰੀਆਂ ਚੀਜ਼ਾਂ ਬਦਲਦਾ ਹੈ।"



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904