ਮੁੰਬਈ: ਅਦਾਕਾਰਾ ਸੰਨੀ ਲਿਓਨੀ ਆਉਣ ਵਾਲੇ ਟੈਲੀਵਿਜ਼ਨ ਸ਼ੋਅ 'ਫਿੱਟ ਸਟਾਪ' ਵਿੱਚ ਇੱਕ ਫਿੱਟਨੈੱਸ ਗੁਰੂ ਦੇ ਰੂਪ ਵਿੱਚ ਵਿਖਾਈ ਦੇਵੇਗੀ। ਐਮ.ਟੀ.ਵੀ. ਬੀਟਸ 'ਤੇ ਪ੍ਰਸਾਰਿਤ ਹੋਣ ਵਾਲੇ ਇੱਕ ਘੰਟੇ ਦੇ ਸ਼ੋਅ ਵਿੱਚ ਸੰਨੀ ਦਰਸ਼ਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰਹਿਣ ਲਈ ਕਸਰਤ ਦੇ ਸੌਖੇ ਢੰਗ-ਤਰੀਕੇ ਦੱਸੇਗੀ।
ਸੰਨੀ ਦਾ ਉਦੇਸ਼ ਸੰਗੀਤ ਤੇ ਕਸਰਤ ਦਾ ਸੁਮੇਲ ਪੈਦਾ ਕਰਨਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਫਿੱਟ ਰਹਿਣ ਲਈ ਸਰੀਰਕ ਤੇ ਮਾਨਸਿਕ ਦੋਵਾਂ ਪੱਖਾਂ 'ਤੇ ਕੰਮ ਕਰਨਾ ਬੇਹੱਦ ਜ਼ਰੂਰੀ ਹੈ।


ਅਦਾਕਾਰਾ ਸੰਨੀ ਲਿਓਨੀ ਨੇ ਕਿਹਾ, "ਸਾਰਿਆਂ ਨੂੰ ਛੇਤੀ ਕੀਤੀ ਜਾ ਸਕਣ ਵਾਲੀ ਕਸਰਤ ਲਈ ਆਪਣੇ ਰੋਜ਼ਾਨਾ ਜੀਵਨ ਵਿੱਚੋਂ ਥੋੜ੍ਹਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਕਸਰਤ ਘਰੇਲੂ ਕੰਮਕਾਜ ਵੀ ਹੋ ਸਕਦੀ ਹੈ ਤੇ ਲੋਕ ਇਸ ਨੂੰ ਵਧੇਰੇ ਰੋਮਾਂਚਕ ਬਣਾ ਸਕਦੇ ਹਨ। ਮੈਂ ਐਮ.ਟੀ.ਵੀ. ਬੀਟਸ ਨਾਲ ਮਿਲ ਕੇ 'ਫਿੱਟ ਸਟਾਪ' ਜਾਰੀ ਕਰ ਰਹੀ ਹਾਂ, ਜਿੱਥੇ ਮੈਂ ਲੋਕਾਂ ਨੂੰ ਵਿਖਾਵਾਂਗੀ ਕਿ ਕਿਵੇਂ ਸ਼ਾਨਦਾਰ ਸੰਗੀਤ ਨਾਲ ਕਸਰਤ ਕੀਤੀ ਜਾਵੇ। ਇਹ ਤੁਹਾਡਾ ਪਸੀਨਾ ਕੱਢਣ ਵਿੱਚ ਸਹਾਈ ਹੋਵੇਗਾ।"

ਜਿਸਮ-2 ਤੇ ਰਾਗਿਨੀ ਐਮ.ਐਮ.ਐਸ ਦੀ ਅਦਾਕਾਰਾ ਦਾ ਕਹਿਣਾ ਹੈ ਕਿ ਟੈਲੀਵਿਜ਼ਨ 'ਤੇ ਨਵੀਂ ਫਿੱਟਨੈੱਸ ਗੁਰੂ ਦੀ ਭੂਮਿਕਾ ਨਿਭਾਉਣ ਪ੍ਰਤੀ ਉਹ ਬਹੁਤ ਉਤਸ਼ਾਹਿਤ ਹੈ।