Bigg Boss OTT 3: ਬਿੱਗ ਬੌਸ ਦੇ ਇਸ ਕੰਟੇਸਟੈਂਟ ਨੇ Suicide ਦੀ ਕੀਤੀ ਕੋਸ਼ਿਸ਼, ਜਾਣੋ ਕਿਉਂ ਚੁੱਕਿਆ ਖੌਫਨਾਕ ਕਦਮ
Armaan Malik Suicide: ਬਿੱਗ ਬੌਸ ਓਟੀਟੀ 3 ਦਾ ਹਿੱਸਾ ਬਣਨ ਤੋਂ ਬਾਅਦ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ 'ਚ ਹਨ। ਉਨ੍ਹਾਂ ਦੀ ਪਤਨੀ ਦੇ ਵਿਵਾਦ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ।
Armaan Malik Suicide: ਬਿੱਗ ਬੌਸ ਓਟੀਟੀ 3 ਦਾ ਹਿੱਸਾ ਬਣਨ ਤੋਂ ਬਾਅਦ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ 'ਚ ਹਨ। ਉਨ੍ਹਾਂ ਦੀ ਪਤਨੀ ਦੇ ਵਿਵਾਦ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ। ਅਰਮਾਨ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਵੀ ਆਇਆ ਜਦੋਂ ਉਹ ਖੁਦਕੁਸ਼ੀ ਕਰਨਾ ਚਾਹੁੰਦੇ ਸੀ। ਪਹਿਲੀ ਪਤਨੀ ਪਾਇਲ ਦੇ ਪਰਿਵਾਰਕ ਮੈਂਬਰ ਇਸ ਦਾ ਕਾਰਨ ਬਣ ਗਏ ਸੀ। ਦਰਅਸਲ, ਹਾਲਾਤ ਉਦੋਂ ਵਿਗੜ ਗਏ ਜਦੋਂ ਅਰਮਾਨ ਨੇ ਕ੍ਰਿਤਿਕਾ ਨਾਲ ਦੂਜੀ ਵਾਰ ਵਿਆਹ ਕੀਤਾ। ਉਸ ਦੀ ਪਹਿਲੀ ਪਤਨੀ ਪਾਇਲ ਨੇ ਫਿਰ ਇੱਕ ਸਾਲ ਲਈ ਘਰ ਛੱਡ ਦਿੱਤਾ ਸੀ।
ਇਸਦੇ ਚੱਲਦੇ ਪਾਇਲ, ਕ੍ਰਿਤਿਕਾ ਅਤੇ ਅਰਮਾਨ ਦੀ ਜ਼ਿੰਦਗੀ 'ਚ ਕਾਫੀ ਉਥਲ-ਪੁਥਲ ਹੋਈ ਸੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਅਰਮਾਨ ਖੁਦਕੁਸ਼ੀ ਕਰਨ ਲਈ ਤਿਆਰ ਸੀ। ਉਹ ਖੁਦਕੁਸ਼ੀ ਕਰਨ ਲਈ ਦਿੱਲੀ ਦੇ ਹਰੀ ਨਗਰ ਸਥਿਤ ਇਕ ਹੋਟਲ ਦੀ ਛੱਤ 'ਤੇ ਚੜ੍ਹ ਗਿਆ ਸੀ। ਪੁਲਿਸ ਨੇ 19 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅਰਮਾਨ ਨੂੰ ਇਮਾਰਤ ਤੋਂ ਹੇਠਾਂ ਲਿਆਂਦਾ। ਵੀਡੀਓ 'ਚ ਅਰਮਾਨ ਹੋਟਲ ਦੀ ਛੱਤ 'ਤੇ ਚੜ੍ਹ ਕੇ TikTok ਬਣਾਉਣ ਦੌਰਾਨ ਖੁਦਕੁਸ਼ੀ ਕਰਨ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ। ਉਸ ਦਾ ਆਪਣੀ ਪਹਿਲੀ ਪਤਨੀ ਪਾਇਲ ਨਾਲ ਝਗੜਾ ਚੱਲ ਰਿਹਾ ਸੀ।
View this post on Instagram
ਵੀਡੀਓ 'ਚ ਅਰਮਾਨ ਕਹਿੰਦੇ ਹਨ- ਮੈਂ, ਅਰਮਾਨ ਮਲਿਕ, 10ਵੀਂ ਮੰਜ਼ਿਲ 'ਤੇ ਹਾਂ। ਖੁਦਕੁਸ਼ੀ ਕਰ ਰਿਹਾ ਹੈ। ਬਹੁਤ ਸਾਰੇ ਲੋਕ ਹੇਠਾਂ ਖੜ੍ਹੇ ਹਨ। ਮੇਰੀ ਖੁਦਕੁਸ਼ੀ ਦਾ ਕਾਰਨ ਪਾਇਲ ਦਾ ਭਰਾ ਨੀਰਜ ਅਤੇ ਉਸ ਦੀਆਂ ਦੋ ਭੈਣਾਂ ਹਨ। ਮੇਰੇ ਨਾਲ ਗੇਮ ਖੇਡੀ। ਉਨ੍ਹਾਂ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ, ਇਸ ਲਈ ਮੈਨੂੰ ਮਰਨਾ ਪੈ ਰਿਹਾ ਹੈ। ਮੇਰੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਦਿੱਲੀ ਪੁਲਿਸ ਇਸ ਕੇਸ ਨੂੰ ਵਾਪਸ ਲਵੇ। ਮੈਂ ਬਹੁਤ ਤੰਗ ਆ ਗਿਆ ਹਾਂ। ਮੈਂ ਪਰੇਸ਼ਾਨ ਹਾਂ। ਅਰਮਾਨ ਨੇ ਖੁਦਕੁਸ਼ੀ ਦੀ ਧਮਕੀ ਦੇ ਤਿੰਨ ਵੀਡੀਓ TikTok 'ਤੇ ਅਪਲੋਡ ਕੀਤੇ ਸਨ। ਇਲਜ਼ਾਮ ਸੀ ਕਿ ਪਾਇਲ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਦਨਾਮ ਕਰਨ ਲਈ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ।