ਪੜਚੋਲ ਕਰੋ
Satyamev Jayate 2 Poster: ਜੌਨ ਅਬ੍ਰਾਹਮ ਨੇ ਸ਼ੇਅਰ ਕੀਤਾ 'ਸੱਤਿਆਮੇਵ ਜਯਤੇ 2' ਦੀ ਫਸਟ ਲੁੱਕ, 2021 'ਚ ਈਦ 'ਤੇ ਹੋਏਗੀ ਰਿਲੀਜ਼
Satyamev Jayate 2; ਨਿਰਦੇਸ਼ਕ ਮਿਲਾਪ ਜ਼ਾਵੇਰੀ ਨੇ ਆਪਣੀ ਆਉਣ ਵਾਲੀ ਫਿਲਮ 'ਸੱਤਿਆਮੇਵ ਜਯਤੇ 2' ਦੀ ਸਕ੍ਰਿਪਟ ਸੁਧਾਰਨ ਲਈ ਲੌਕਡਾਊਨ ਦੇ ਸਮੇਂ ਨੂੰ ਇਸਤੇਮਾਲ ਕੀਤਾ। ਇਸ ਫਿਲਮ ਵਿੱਚ ਜੌਨ ਅਬ੍ਰਾਹਮ ਲੀਡ ਰੋਲ 'ਚ ਹੋਣਗੇ ਤੇ ਇਸ ਵਾਰ ਲਖਨਊ ਤੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇਗਾ।
ਮੁੰਬਈ: ਲੌਕਡਾਊਨ ਦੇ ਨਿਯਮਾਂ 'ਚ ਛੋਟ ਮਿਲਣ ਤੋਂ ਬਾਅਦ ਕਈ ਫਿਲਮ ਨਿਰਮਾਤਾਵਾਂ ਤੇ ਪ੍ਰੋਡਕਸ਼ਨ ਹਾਊਸਾਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਨਿਰਦੇਸ਼ਕ ਮਿਲਾਪ ਜ਼ਾਵੇਰੀ ਨੇ ਆਪਣੀ ਆਉਣ ਵਾਲੀ ਫਿਲਮ 'ਸੱਤਿਆਮੇਵ ਜਯਤੇ 2' ਦੀ ਸਕ੍ਰਿਪਟ ਨੂੰ ਸੁਧਾਰਨ ਲਈ ਲੌਕਡਾਊਨ ਦੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਿਆ। ਦੱਸ ਦਈਏ ਕਿ ਇਸ ਫਿਲਮ ਵਿੱਚ ਜੌਨ ਅਬ੍ਰਾਹਮ ਲੀਡ ਰੋਲ ਪਲੇਅ ਕਰਨਗੇ। ਇਸ ਵਾਰ ਲਖਨਊ ਤੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦੇ ਨਜ਼ਰ ਆਉਣਗੇ।
ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦਾ ਪਹਿਲਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਜੌਨ ਅਬ੍ਰਾਹਮ ਨੇ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ 'ਚ ਜੌਨ ਅਬ੍ਰਾਹਮ ਬੇਹੱਦ ਟੱਫ ਲੁੱਕ 'ਚ ਨਜ਼ਰ ਆ ਰਿਹਾ ਹੈ। ਇਸ ਵਿੱਚ ਉਸ ਨੇ ਭਗਤ ਸਿੰਘ ਦੇ ਸਟਾਇਲ ਦੀਆਂ ਮੁੱਛਾਂ ਰੱਖੀਆਂ ਹਨ ਤੇ ਇਸ ਨੂੰ ਆਪਣੇ ਹੱਥ ਵਿੱਚ ਫੜ ਕੇ ਉਸ ਦੇ ਮੋਢੇ 'ਤੇ ਹਲ ਰੱਖਿਆ ਹੋਇਆ ਹੈ। ਉਸ ਦੇ ਸਰੀਰ 'ਤੇ ਡੂੰਘੇ ਜ਼ਖ਼ਮ ਵੀ ਦਿਖਾਈ ਦੇ ਰਹੇ ਹਨ।
ਇੱਥੇ ਵੇਖੋ ਜੌਨ ਅਬ੍ਰਾਹਮ ਦਾ ਟਵੀਟ:
ਦੱਸ ਦਈਏ 'ਸੱਤਿਆਮੇਵ ਜਯਤੇ 2' ਅਗਲੇ ਸਾਲ ਈਦ ਦੇ ਮੌਕੇ ਰਿਲੀਜ਼ ਹੋਵੇਗੀ। ਪੋਸਟਰ ਸ਼ੇਅਰ ਕਰਦਿਆਂ ਜੌਨ ਨੇ ਲਿਖਿਆ, "ਜਿਸ ਦੇਸ਼ ਵਿੱਚ ਮਈਆ ਗੰਗਾ ਹੈ, ਉਥੇ ਖੂਨ ਵੀ ਤਿਰੰਗਾ ਹੈ! ਸੱਤਯਮੇਵ ਜਯਤੇ ਈਦ 2021 ਵਿੱਚ 12 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।" ਫਿਲਮ ਵਿੱਚ ਜੌਨ ਅਬ੍ਰਾਹਮ ਦੇ ਓਪੌਜ਼ਿਟ ਦਿਵਿਆ ਖੋਸਲਾ ਕੁਮਾਰ ਨਜ਼ਰ ਆਏਗੀ। ਫਿਲਮ ਦਾ ਨਿਰਮਾਣ ਟੀ-ਸੀਰੀਜ਼ ਤੇ ਐੱਮ ਐਂਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Jis desh ki maiyya Ganga hai, wahan khoon bhi Tiranga hai! #SatyamevaJayate2 in cinemas on 12th May, EID 2021. #SMJ2EID2021#DivyaKhoslaKumar #MilapZaveri @monishaadvani @madhubhojwani @nikkhiladvani #BhushanKumar #KrishanKumar @TSeries @EmmayEntertain @dabbooratnani pic.twitter.com/YRCaRV257i
— John Abraham (@TheJohnAbraham) September 21, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement