Birthday Special: 'ਦਿੱਲੀ 6 (delhi-6)' ਤੋਂ ਹਿੰਦੀ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੀ ਅਦਿਤੀ ਰਾਓ ਹੈਦਰੀ ਦਾ ਨਾਂ ਸ਼ਾਹੀ ਪਰਿਵਾਰ ਨਾਲ ਸਬੰਧਤ ਕਲਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਹਾਲਾਂਕਿ, ਦਿੱਲੀ 6 ਤੋਂ ਪਹਿਲਾਂ, ਅਦਿਤੀ ਨੇ ਮਲਿਆਲਮ ਫਿਲਮ 'ਪ੍ਰਜਾਪਤੀ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਇਹ ਖੂਬਸੂਰਤ ਅਦਾਕਾਰਾ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਅਦਿਤੀ ਦੇ ਜਨਮਦਿਨ ਦੇ ਮੌਕੇ 'ਤੇ, ਆਓ ਜਾਣਦੇ ਹਾਂ ਉਨ੍ਹਾਂ ਦੀਆਂ ਕੁਝ ਦਿਲਚਸਪ ਗੱਲਾਂ।


ਅਦਿਤੀ ਦੀ ਲਵ ਲਾਈਫ


ਅਦਿਤੀ ਰਾਓ ਹੈਦਰੀ ਨੇ ਸਿਰਫ 21 ਸਾਲ ਦੀ ਛੋਟੀ ਉਮਰ 'ਚ ਹੀ ਅਭਿਨੇਤਾ ਸਤਿਆਦੀਪ ਮਿਸ਼ਰਾ ਨੂੰ ਆਪਣੀ ਜ਼ਿੰਦਗੀ ਦਾ ਸਾਥੀ ਬਣਾ ਲਿਆ ਸੀ। ਅਦਿਤੀ ਦੀ ਸੱਤਿਆਦੀਪ ਨਾਲ ਪਹਿਲੀ ਮੁਲਾਕਾਤ 17 ਸਾਲ ਦੀ ਉਮਰ ਵਿੱਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਕਾਫੀ ਕਰੀਬੀ ਦੋਸਤ ਬਣ ਗਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਇਸ ਤੋਂ ਬਾਅਦ ਅਦਿਤੀ ਨੇ ਸੱਤਿਆਦੀਪ ਨਾਲ ਵਿਆਹ ਕਰਵਾ ਲਿਆ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਅਦਿਤੀ ਨੇ 2013 'ਚ ਆਪਣੇ ਤਲਾਕ ਦੀ ਖ਼ਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।


ਸ਼ਾਹੀ ਪਰਿਵਾਰ ਨਾਲ ਸਬੰਧਤ ਹੈ ਅਦਿਤੀ


ਅਦਿਤੀ ਰਾਓ ਹੈਦਰੀ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਉਹ ਅਕਬਰ ਹੈਦਰੀ ਦੀ ਪੜਪੋਤੀ ਅਤੇ ਅਸਾਮ ਦੇ ਸਾਬਕਾ ਗਵਰਨਰ ਮੁਹੰਮਦ ਸਾਲੇਹ ਅਕਬਰ ਹੈਦਰੀ ਦੀ ਪੋਤੀ ਹੈ। ਇਸ ਤੋਂ ਇਲਾਵਾ ਉਸ ਦੇ ਨਾਨਾ ਜੇ ਰਾਮੇਸ਼ਵਰ ਰਾਓ ਤੇਲੰਗਾਨਾ ਦੇ ਵਨਪਰਥੀ 'ਤੇ ਰਾਜ ਕਰਦੇ ਸਨ। ਅਦਿਤੀ ਦੀ ਮਾਂ ਹਿੰਦੂ ਅਤੇ ਪਿਤਾ ਮੁਸਲਮਾਨ ਹਨ। ਅਦਿਤੀ ਆਪਣੇ ਸਰਨੇਮ ਵਿੱਚ ਆਪਣੀ ਮਾਂ ਅਤੇ ਪਿਤਾ ਦੋਵਾਂ ਦਾ ਨਾਮ ਲਿਖਦੀ ਹੈ।


ਫਿਲਮ ਕੈਰੀਅਰ


ਅਦਿਤੀ ਰਾਓ ਹੈਦਰੀ ਨੇ ਆਪਣੇ ਕਰੀਅਰ 'ਚ 'ਰਾਕਸਟਾਰ', 'ਦਾਸ ਦੇਵ' ਅਤੇ 'ਪਦਮਾਵਤ' ਵਰਗੀਆਂ ਕਈ ਸ਼ਾਨਦਾਰ ਫਿਲਮਾਂ 'ਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਦੇ ਨਾਲ ਹੀ ਅਦਿਤੀ ਰਾਓ ਹੈਦਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜਕਲ ਅਦਿਤੀ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਰੁੱਝੀ ਹੋਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ।