ਮੁੰਬਈ: ਸਲਮਾਨ ਖਾਨ ਦੀ ਅੱਗੇ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ। ਇਸ ਪੋਸਟਰ ਨੂੰ ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।


ਪੋਸਟਰ ਨੂੰ ਵੇਖਣ ਤੋਂ ਬਾਅਦ ਫਿਲਮ 'ਚ ਹੋਣ ਵਾਲੇ ਜ਼ਬਰਦਸਤ ਐਕਸ਼ਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪੋਸਟਰ 'ਚ ਕੈਟਰੀਨਾ ਤੇ ਸਲਮਾਨ ਖਾਨ ਸਟੰਟ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੇ ਹੱਥਾਂ 'ਚ ਖਤਰਨਾਕ ਹਥਿਆਰ ਨਜ਼ਰ ਆ ਰਹੇ ਹਨ। ਇਸ ਫਿਲਮ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਇਹ ਫਿਲਮ ਸਾਲ 2012 'ਚ ਆਈ 'ਏਕ ਥਾ ਟਾਈਗਰ' ਦਾ ਅਗਲਾ ਪਾਰਟ ਹੈ। ਫਿਲਮ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਇੱਕ ਵਾਰ ਫਿਰ ਵੇਖਣ ਲਈ ਫੈਨਜ਼ ਇੰਤਜ਼ਾਰ ਕਰ ਰਹੇ ਹਨ। ਇਹ 22 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

ਇਸ ਤੋਂ ਪਹਿਲਾਂ ਫਿਲਮ ਦੇ ਸੈੱਟ 'ਤੇ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਜਿਨ੍ਹਾਂ ਨੂੰ ਵੇਖ ਕੇ ਫੈਨਜ਼ ਦਾ ਇੰਤਜ਼ਾਰ ਹੋਰ ਕਾਹਲਾ ਪੈ ਰਿਹਾ ਸੀ। ਫਿਲਮ ਦੇ ਪੋਸਟਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟਰ ਕਰ ਰਹੇ ਹਨ।