ਨਵੀਂ ਦਿੱਲੀ: ਅੱਜ ਬਾਲੀਵੁੱਡ ਦੀ ਬੋਲਡ ਐਕਟ੍ਰੈਸ ਮਾਲਿਕਾ ਸ਼ੇਰਾਵਤ 41 ਸਾਲ ਦੀ ਹੋ ਗਈ ਹੈ। ਆਪਣੇ ਫ਼ਿਲਮੀ ਕਰੀਅਰ 'ਚ ਮਲਿਕਾ ਸਭ ਦੇ ਦਿਲ ਦੀ ਖਵਾਹਿਸ਼ ਬਣ ਗਈ ਸੀ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਮਲਿਕਾ ਨਾਲ ਜੁੜੀਆਂ ਉਹ ਗੱਲਾਂ ਦੱਸ ਰਹੇ ਹਾਂ ਜੋ ਤੁਸੀਂ ਕਦੇ ਵੀ ਸੁਣੀਆਂ ਹੋਣੀਆਂ।

ਇਹ ਕਿੱਸਾ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜੁੜਿਆ ਹੋਇਆ ਹੈ। ਜੀ ਹਾਂ ਇਹ ਜਾਣਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਦਿੱਲੀ ਦੇ ਸੀਐਮ ਮਲਿਕਾ ਦੀ ਫ਼ਿਲਮ ਦੇ ਹੀਰੋ ਬਣਦੇ ਬਣਦੇ ਰਹਿ ਗਏ। ਮਾਲਿਕਾ ਨੇ ਕੇਜਰੀਵਾਲ ਨੂੰ ਸੋਸ਼ਲ ਵਰਕਰ ਦਾ ਰੋਲ ਆਫਰ ਕੀਤਾ ਸੀ।

ਫ਼ਿਲਮ 'ਡਰਟੀ ਪਾਲੀਟਿਕਸ' 'ਚ ਵੀ ਕੇਜਰੀਵਾਲ ਨੂੰ ਰੋਲ ਆਫਰ ਕੀਤਾ ਸੀ। ਫ਼ਿਲਮ ਦੇ ਨਿਰਦੇਸ਼ਕ ਕੇਸੀ ਬੋਕਾਡੀਆ ਨੇ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਫਿਲਮ 'ਚ ਸੋਸ਼ਲ ਐਕਸਵਿਸਟ ਦਾ ਰੋਲ ਆਫਰ ਕੀਤਾ ਸੀ ਪਰ ਇਸ ਸਮੇਂ ਗੱਲ ਨਹੀਂ ਬਣੀ ਸੀ। ਜਦੋਂ ਇਹ ਰੋਲ ਆਫਰ ਕੀਤਾ ਗਿਆ ਸੀ ਤਾਂ ਉਹ ਅੰਨਾ ਅੰਦੋਲਨ ਨਾਲ ਜੁੜੇ ਹੋਏ ਸੀ। ਦੱਸ ਦਈਏ ਕਿ ਭੰਵਰੀ ਦੇ ਕੇਸ 'ਤੇ ਫ਼ਿਲਮ ਬਣੀ ਫ਼ਿਲਮ 'ਚ ਮਾਲਿਕਾ ਨੇ ਅਨੋਖੀ ਦੇਵੀ ਦਾ ਕਿਰਦਾਰ ਨਿਭਾਇਆ ਸੀ।