ਪੜਚੋਲ ਕਰੋ
Advertisement
ਜਦੋਂ ਟ੍ਰੈਫਿਕ ਪੁਲਿਸ ਨੇ ਕੱਟਿਆ ਰਾਵਣ ਦਾ ਚਲਾਣ
ਨਵੀਂ ਦਿੱਲੀ . ਰਾਜਧਾਨੀ 'ਚ ਲਾਲ ਕਿਲੇ 'ਤੇ ਕਰਵਾਈ ਜਾ ਰਹੀ ਮਸ਼ਹੂਰ ਰਾਮਲੀਲਾ 'ਚ ਰਾਵਣ ਦਾ ਕਿਰਦਾਨ ਨਿਭਾਉਣ ਵਾਲੇ ਐਕਟਰ ਮੁਕੇਸ਼ ਰਿਸ਼ੀ ਨੂੰ ਬਿਨਾ ਹੈਲਮਟ ਮੋਟਕਸਾਈਕਲ ਚਲਾਉਣਾ ਮਹਿੰਗਾ ਪੈ ਗਿਆ। ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਅਤੇ ਉਸ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਕਾਰਵਾਈ ਕਰਦਿਆਂ ਰਿਸ਼ੀ ਨੂੰ ਨੋਟਿਸ ਜਾਰੀ ਕਰ ਦਿੱਤਾ।
ਇਕ ਵੱਡੇ ਅਫ਼ਸਰ ਨੇ ਦੱਸਿਆ ਕਿ ਮੁਕੇਸ਼ ਸ਼ੁੱਕਰਵਾਰ ਨੂੰ ਦਿੱਲੀ ਟ੍ਰੈਫ਼ਿਕ ਦਫ਼ਤਰ ਪੁੱਜੇ ਅਤੇ ਬਣਦਾ ਜੁਰਮਾਨਾ ਭਰਿਆ।
ਦੱਸ ਦੇਈਏ ਕਿ ਇੰਡੀਆ ਗੇਟ ਦੇ ਨੇੜੇ ਰਾਵਣ ਦੇ ਕੱਪੜੇ ਤੇ ਮੁਕਟ ਪਾ ਕੇ ਮੋਟਰਸਾਇਕਲ ਚਲਾਉਂਦੇ ਦਾ ਰਿਸ਼ੀ ਦਾ ਵੀਡੀਓ ਵਾਇਰਲ ਹੋ ਗਿਆ ਸੀ।
'ਮਾਡਰਨ' ਰਾਵਣ ਬਣੇ ਮੁਕੇਸ਼ ਰਿਸ਼ੀ ਪੁਸ਼ਪਕ ਜਹਾਜ਼ ਦੀ ਸਵਾਰੀ ਨਾ ਕਰ ਕੇ ਹਾਰਲੇ ਡੇਵਿਡਸਨ ਬਾਇਕ 'ਤੇ ਸਵਾਰ ਹੋ ਕੇ ਦਿੱਲੀ ਦੀਆਂ ਸੜਕਾਂ 'ਤੇ ਨਿਕਲੇ ਸੀ ਪਰ ਅਜੋਕੇ ਰਾਵਣ ਨੂੰ ਹਾਰਲੇ ਡੇਵਿਡਸਨ ਦੀ ਸਵਾਰੀ ਮਹਿੰਗੀ ਪੈ ਗਈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement