Urfi Javed On Chetan Bhagat: ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ (Urfi Javed) ਕਿਸੇ ਵੱਖਰੀ ਪਛਾਣ ਦੀ ਮੁਹਤਾਜ ਨਹੀਂ ਹੈ। ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਉਰਫੀ ਜਾਵੇਦ ਦਾ ਨਾਮ ਸੁਰਖੀਆਂ ਬਟੋਰਦਾ ਹੈ। ਹਾਲ ਹੀ 'ਚ ਮਸ਼ਹੂਰ ਲੇਖਕ ਚੇਤਨ ਭਗਤ (Chetan Bhagat) ਨੇ ਇਕ ਈਵੈਂਟ 'ਚ ਉਰਫੀ ਜਾਵੇਦ ਦੀ ਡਰੈਸਿੰਗ ਸੈਂਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਉਰਫੀ ਦੀਆਂ ਫ਼ੋਟੋਆਂ ਵੀਡੀਓਜ਼ ਦੇਖਣ ਨਾਲ ਭਟਕ ਰਹੇ ਹਨ। ਉਰਫੀ ਜਾਵੇਦ ਨੇ ਹੁਣ ਇਸ ਮਾਮਲੇ 'ਤੇ ਪਲਟਵਾਰ ਕਰਦੇ ਹੋਏ ਚੇਤਨ ਭਗਤ ਨੂੰ ਕਰਾਰਾ ਜਵਾਬ ਦਿੱਤਾ ਹੈ।
ਚੇਤਨ ਭਗਤ ਦੇ ਬਿਆਨ ਤੋਂ ਬਾਅਦ ਉਰਫੀ ਜਾਵੇਦ ਨੇ ਬਗੈਰ ਦੇਰੀ ਕੀਤੇ ਉਨ੍ਹਾਂ ਨੂੰ ਕਰੜੇ ਹੱਥੀਂ ਲਿਆ ਹੈ। ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸਟੋਰੀ 'ਚ ਇਕ ਤੋਂ ਬਾਅਦ ਇਕ ਪੋਸਟ ਸ਼ੇਅਰ ਕਰਦੇ ਹੋਏ ਉਰਫੀ ਜਾਵੇਦ ਨੇ ਚੇਤਨ ਨੂੰ ਰੱਜ ਕੇ ਖਰੀ-ਖੋਟੀ ਸੁਣਾਈ ਹੈ। ਉਰਫੀ ਜਾਵੇਦ ਨੇ ਆਪਣੀ ਇੰਸਟਾ ਸਟੋਰੀ 'ਚ ਲਿਖਿਆ ਹੈ, "ਜਦੋਂ ਤੁਸੀਂ ਆਪਣੀ ਅੱਧੀ ਉਮਰ ਦੀਆਂ ਕੁੜੀਆਂ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਕੀਤੇ ਸਨ, ਉਦੋਂ ਉਨ੍ਹਾਂ ਦੇ ਕੱਪੜਿਆਂ ਨੇ ਤੁਹਾਡਾ ਧਿਆਨ ਨਹੀਂ ਭਟਕਾਇਆ ਸੀ। ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਆਪਣੀਆਂ ਗ਼ਲਤੀਆਂ ਲਈ ਸਿਰਫ਼ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ।"
ਉਰਫੀ ਨੇ ਅੱਗੇ ਲਿਖਿਆ, "ਜੇਕਰ ਤੁਹਾਡੀ ਸੋਚ ਮਾੜੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ 'ਚ ਕੁੜੀ ਦੇ ਕੱਪੜੇ ਖ਼ਰਾਬ ਹਨ। ਤੁਸੀਂ ਕਹਿੰਦੇ ਹੋ ਕਿ ਦੇਸ਼ ਦੇ ਨੌਜਵਾਨ ਮੇਰੀ ਡਰੈਸਿੰਗ ਸੈਂਸ ਕਾਰਨ ਕੁਰਾਹੇ ਪੈ ਰਹੇ ਹਨ। ਕੀ ਤੁਹਾਡਾ ਮੈਸੇਜ ਨੌਜਵਾਨ ਕੁੜੀਆਂ ਨੂੰ ਕੁਰਾਹੇ ਪਾਉਣ ਵਾਲਾ ਨਹੀਂ ਸੀ? ਇਹ ਅਸਲ 'ਚ ਇੱਕ ਬਹੁਤ ਹੀ ਬਕਵਾਸ ਹਰਕਤ ਹੈ।" ਇਸ ਸਟੋਰੀ 'ਚ ਉਰਫੀ ਨੇ ਚੇਤਨ ਭਗਤ ਦੇ ਮੀ ਟੂ ਕੇਸ ਬਾਰੇ ਗੱਲ ਕੀਤੀ ਹੈ।
ਰੇਪ ਕਲਚਰ ਨੂੰ ਹੁੰਗਾਰਾ ਨਾ ਦਿਓ - ਉਰਫੀ ਜਾਵੇਦ
ਉਰਫੀ ਜਾਵੇਦ ਇੱਥੇ ਹੀ ਨਹੀਂ ਰੁਕੀ। ਅਗਲੀ ਸਟੋਰੀ 'ਚ ਉਸ ਨੇ ਚੇਤਨ ਭਗਤ 'ਤੇ ਹਮਲਾ ਕਰਦਿਆਂ ਲਿਖਿਆ, "ਤੁਹਾਡੇ ਵਰਗੀ ਮਾਨਸਿਕਤਾ ਵਾਲੇ ਲੋਕਾਂ ਨੇ ਰੇਪ ਕਚਲਰ ਨੂੰ ਅੱਗੇ ਵਧਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਇੱਕ ਆਦਮੀ ਗਲਤੀ ਕਰ ਰਿਹਾ ਹੈ ਅਤੇ ਇਸ ਦੇ ਲਈ ਇੱਕ ਔਰਤ ਨੂੰ ਦੋਸ਼ੀ ਠਹਿਰਾਇਆ ਜਾਣਾ 80 ਦੇ ਦਹਾਕੇ ਦੀ ਗੱਲ ਹੈ। ਮਿਸਟਰ ਚੇਤਨ ਭਗਤ। ਰਹੀ ਗੱਲ ਨੌਜਵਾਨਾਂ ਨੂੰ ਵਿਗਾੜਨ ਦੀ ਤਾਂ ਤੁਹਾਡੇ ਵਰਗੇ ਲੋਕ ਉਨ੍ਹਾਂ ਨੂੰ ਸਿਖਾ ਰਹੇ ਹਨ ਕਿ ਉਨ੍ਹਾਂ ਦੀਆਂ ਗਲਤੀਆਂ ਦਾ ਦੋਸ਼ ਕਿਸੇ ਹੋਰ 'ਤੇ ਕਿਵੇਂ ਲਗਾਇਆ ਜਾਵੇ। ਤੁਸੀਂ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹੋ, ਮੈਂ ਨਹੀਂ।"