ਉਰਵਸ਼ੀ ਰੌਤੇਲਾ ਵੀ ਵਿਰਾਟ ਕੋਹਲੀ ਵਾਂਗ ਪੀਂਦੀ 'Black water', ਪਾਣੀ ਦੀ ਕੀਮਤ 3000 ਰੁਪਏ ਲੀਟਰ
ਉਰਵਸ਼ੀ ਕੋਲ ਜੋ ਪਾਣੀ ਦੀ ਬੋਤਲ ਸੀ, ਉਹ ਪ੍ਰੀਮੀਅਮ ਖਾਰਾ ਪਾਣੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਇਹੀ ਪਾਣੀ ਪੀਂਦੇ ਹਨ। ਬਾਜ਼ਾਰ ਵਿੱਚ ਇਸ ਪਾਣੀ ਦੀ ਬੋਤਲ ਦੀ ਕੀਮਤ ਲਗਪਗ 3,000 ਤੋਂ 4,000 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ: ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਉਸ ਦੇ ਹੱਥ ਵਿੱਚ ਪਾਣੀ ਦੀ ਬੋਤਲ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ ਬਾਜ਼ਾਰ ਵਿੱਚ ਇਸ ਪਾਣੀ ਦੀ ਕੀਮਤ ਤਿੰਨ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਲੀਟਰ ਹੈ, ਜਿਸ ਦੀ ਵਰਤੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕਰਦੇ ਹਨ।
ਉਰਵਸ਼ੀ ਕੋਲ ਜੋ ਪਾਣੀ ਦੀ ਬੋਤਲ ਸੀ, ਉਹ ਪ੍ਰੀਮੀਅਮ ਖਾਰਾ ਪਾਣੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਇਹੀ ਪਾਣੀ ਪੀਂਦੇ ਹਨ। ਬਾਜ਼ਾਰ ਵਿੱਚ ਇਸ ਪਾਣੀ ਦੀ ਬੋਤਲ ਦੀ ਕੀਮਤ ਲਗਪਗ 3,000 ਤੋਂ 4,000 ਰੁਪਏ ਪ੍ਰਤੀ ਲੀਟਰ ਹੈ।
View this post on Instagram
ਇਹ ਪਾਣੀ ਇਮਿਊਨਿਟੀ ਸ਼ਕਤੀ ਵਧਾਉਣ ਤੇ ਤੰਦਰੁਸਤ ਰਹਿਣ ਵਿੱਚ ਸਹਾਇਤਾ ਕਰਦਾ ਹੈ। ਨਾਲ ਹੀ ਇਹ ਪੇਟ ਨਾਲ ਸਬੰਧਤ ਬਿਮਾਰੀਆਂ ਨੂੰ ਵੀ ਘੱਟ ਕਰਦਾ ਹੈ। ਰਿਪੋਰਟਾਂ ਅਨੁਸਾਰ ਵਿਰਾਟ, ਉਰਵਸ਼ੀ ਸਮੇਤ ਬਾਲੀਵੁੱਡ ਦੇ ਕਈ ਸਿਤਾਰੇ ਇਸ ਪਾਣੀ ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈਂਦਾ। ਦੱਸ ਦੇਈਏ ਕਿ ਇਹ ਪਾਣੀ ਫਲੁਇਕ ਟਰੇਸ ਨਾਲ ਇਨਫਿਓਜ਼ ਕੀਤਾ ਜਾਂਦਾ ਹੈ।
ਇਸ ਪਾਣੀ ਦਾ ਰੰਗ ਕਾਲਾ ਹੈ। ਨਾਲ ਹੀ, ਪਾਣੀ ਦੀ ਗੁਣਵਤਾ ਨੂੰ ਬਿਹਤਰ ਬਣਾਉਣ ਲਈ ਕਈ ਕਿਸਮਾਂ ਦੇ ਖਣਿਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਪਾਣੀ ਦਾ ਰੰਗ ਕਾਲਾ ਹੈ। ਇਸ ਪਾਣੀ ਦੀ ਕੀਮਤ ਬਹੁਤ ਜ਼ਿਆਦਾ ਹੈ, ਇਸ ਲਈ ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ। ਇਸ ਦੀ ਵਰਤੋਂ ਖ਼ਾਸਕਰ ਇਮਿਊਨਿਟੀ ਪਾਵਰ ਵਧਾਉਣ ਲਈ ਕੀਤੀ ਜਾਂਦੀ ਹੈ। ਜ਼ਿਆਦਾਤਰ ਮਸ਼ਹੂਰ ਲੋਕ ਇਸ ਪਾਣੀ ਦੀ ਵਰਤੋਂ ਕਰਦੇ ਹਨ।