ਚੰਡੀਗੜ੍ਹ: ਯੁਵਰਾਜ ਸਿੰਘ ਦੇ ਵਿਆਹ 'ਤੇ ਸਭ ਤੋਂ ਵੱਧ ਲਾਈਮਲਾਈਟ ਲੈਣ ਵਾਲਾ ਕਪਲ ਹੋਣਗੇ ਵਿਰਾਟ ਤੇ ਅਨੁਸ਼ਕਾ। ਇਹ ਦੋਵੇਂ ਯੁਵੀ ਦੇ ਵਿਆਹ ਲਈ ਗੋਆ ਪਹੁੰਚ ਗਏ ਹਨ ਤੇ ਇਨ੍ਹਾਂ ਨੂੰ ਸਪੌਟ ਵੀ ਕੀਤਾ ਗਿਆ। ਇਹ ਤਸਵੀਰਾਂ ਇਸ ਦਾ ਸਬੂਤ ਹਨ।
ਅਨੁਸ਼ਕਾ ਨੇ ਹਾਲਾਂਕਿ ਚੰਡੀਗੜ੍ਹ ਵਾਲੇ ਵਿਆਹ ਨੂੰ ਮਿਸ ਕਰ ਦਿੱਤਾ ਪਰ ਵਿਰਾਟ ਇਹ ਬਿਲਕੁਲ ਨਹੀਂ ਚਾਹੁੰਦੇ ਸੀ ਕਿ ਗੋਆ ਵਿੱਚ ਵੀ ਉਹ ਇਕੱਲੇ ਹੀ ਰਹਿ ਜਾਣ। ਸ਼ੁੱਕਰਵਾਰ ਦੁਪਹਿਰ ਨੂੰ ਦੋਵੇਂ ਮੁੰਬਈ ਤੋਂ ਗੋਆ ਲਈ ਰਵਾਨਾ ਹੋਏ ਹਨ।
ਕੁਝ ਸਮੇਂ ਪਹਿਲਾਂ ਯੁਵਰਾਜ ਤੇ ਹੇਜ਼ਲ ਦੇ ਗੋਆ ਵਿੱਚ ਨੱਚਣ ਦੀਆਂ ਤਸਵੀਰਾਂ ਵੀ ਆਈਆਂ ਸਨ। ਗੋਆ ਵਿੱਚ ਵਿਆਹ 'ਤੇ ਹੋਰ ਬਾਲੀਵੁੱਡ ਸੈਲੇਬ੍ਰਿਟੀਜ਼ ਦੇ ਆਉਣ ਦੀ ਵੀ ਉਮੀਦ ਹੈ।