ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਸ਼ਬ ਤੋਂ ਮੁੱਲਵਾਨ ਸੈਲੀਬ੍ਰਿਟੀ ਬਰਾਂਡ ਬਣ ਚੁੱਕੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੂੰ ਪਛਾੜ ਦਿੱਤਾ ਹੈ। ਵਿਸ਼ਵ ਵਿਆਪੀ ਵਿੱਤੀ ਸਲਾਹਕਾਰ ਸੰਸਥਾਨ ਡਫ਼ ਤੇ ਫ਼ੇਲਪਸ ਵਲੋਂ ਇਹ ਖੁਲਾਸਾ ਕੀਤਾ ਹੈ।


ਸੰਸਥਾ ਦੇ ਅਧਿਐਨ ਵਿੱਚ ਵਿਰਾਟ ਕੋਹਲੀ ਪਹਿਲੀ ਬਾਰ ਸ਼ਾਹਰੁਖ ਖ਼ਾਨ ਨੂੰ ਪਛਾੜ ਕੇ ਪਹਿਲੇ ਨੰਬਰ ਉੱਤੇ ਆਏ ਹਨ।ਇਸ ਰਿਪੋਰਟ ਦੀ ਸੂਚੀ 'ਚ ਪਹਿਲੀ ਵਾਰ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ।ਜਾਰੀ ਕੀਤੀ ਗਈ ਇਸ ਸੂਚੀ 'ਚ 15 ਸਖ਼ਸ਼ੀਅਤਾਂ ਦੇ ਨਾਂਅ ਸ਼ਾਮਿਲ ਹਨ ਜਿਨ੍ਹਾਂ 'ਚ ਵਿਰਾਟ ਕੋਹਲੀ 14.4 ਕਰੋੜ ਅਮਰੀਕੀ ਡਾਲਰ ਨਾਲ ਚੋਟੀ ਦੇ, ਜਦਕਿ ਸ਼ਾਹਰੁਖ ਖ਼ਾਨ 10.6 ਕਰੋੜ ਡਾਲਰ ਨਾਲ ਦੂਜੇ ਸਥਾਨ 'ਤੇ ਹਨ।

ਇਸ ਸੂਚੀ 'ਚ ਦੀਪਿਕਾ ਪਾਦੂਕੋਣ (9.3 ਕਰੋੜ ਡਾਲਰ) ਤੀਜੇ, ਅਕਸ਼ੇ ਕੁਮਾਰ (4.7 ਕਰੋੜ ਡਾਲਰ) ਚੌਥੇ, ਰਣਵੀਰ ਸਿੰਘ (4.2 ਕਰੋੜ ਡਾਲਰ) ਪੰਜਵੇਂ, ਸਲਮਾਨ ਖ਼ਾਨ (3.9 ਕਰੋੜ ਡਾਲਰ) 6ਵੇਂ, ਰਿਤਿਕ ਰੌਸ਼ਨ (3.8 ਕਰੋੜ ਡਾਲਰ) 7ਵੇਂ, ਅਮਿਤਾਬ ਬੱਚਨ (3.6 ਕਰੋੜ ਡਾਲਰ) 8ਵੇਂ, ਆਲੀਆ ਭੱਟ (3.4 ਕਰੋੜ ਡਾਲਰ) 9ਵੇਂ, ਵਰੁਣ ਧਵਨ (3.2 ਕਰੋੜ ਡਾਲਰ) 10ਵੇਂ, ਰਣਬੀਰ ਕਪੂਰ (2.7 ਕਰੋੜ ਡਾਲਰ) 11ਵੇਂ, ਪਿ੍ਅੰਕਾ ਚੋਪੜਾ (2.2 ਕਰੋੜ ਡਾਲਰ) 12ਵੇਂ, ਮਹਿੰਦਰ ਸਿੰਘ ਧੋਨੀ (2.1 ਕਰੋੜ ਡਾਲਰ) 13ਵੇਂ, ਅਨੁਸ਼ਕਾ ਸ਼ਰਮਾ (1.6 ਕਰੋੜ ਡਾਲਰ) 14ਵੇਂ ਤੇ ਪੀ. ਵੀ. ਸਿੰਧੂ 15ਵੇਂ (1.5 ਕਰੋੜ ਡਾਲਰ) 15ਵੇਂ ਸਥਾਨ 'ਤੇ ਹਨ।