Animal: ਸੰਦੀਪ ਰੈਡੀ ਵਾਂਗਾ ਦੀ 'ਐਨੀਮਲ' ਨੇ ਆਪਣੀ ਜ਼ਬਰਦਸਤ ਕਮਾਈ ਨਾਲ ਪੂਰੇ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਸ਼ਕਾਂ ਵੱਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਪਾਸੇ 'ਐਨੀਮਲ' ਦੀ ਚਰਚਾ ਹੈ।


ਫਲਾਈਟ ਅਟੈਂਡੈਂਟ ਦੀ ਟੀ-ਸ਼ਰਟਾਂ 'ਤੇ ਆਟੋਗ੍ਰਾਫ ਦਿੱਤਾ


ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਐਨੀਮਲ ਦੀ ਪੂਰੀ ਸਟਾਰ ਕਾਸਟ ਇਕ ਫਲਾਈਟ ਅਟੈਂਡੈਂਟ ਨੂੰ ਆਪਣਾ ਆਟੋਗ੍ਰਾਫ ਦਿੰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਇੱਕ ਪ੍ਰਾਈਵੇਟ ਜੈੱਟ ਦਾ ਹੈ, ਜਿੱਥੇ ਐਨੀਮਲ ਦੀ ਟੀਮ ਮੌਜੂਦ ਨਜ਼ਰ ਆ ਰਹੀ ਹੈ। ਫਲਾਈਟ ਅਟੈਂਡੈਂਟ ਗੀਤਾ ਛੇਤਰੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।






ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਸ਼ਮਿਕਾ ਇਸ ਮਹਿਲਾ ਫਲਾਈਟ ਅਟੈਂਡੈਂਟ ਦੇ ਹੱਥ 'ਤੇ ਸਾਈਨ ਕਰਦੀ ਹੈ, ਜਦਕਿ ਰਣਬੀਰ ਕਪੂਰ ਉਸ ਦੀ ਪਿੱਠ 'ਤੇ ਲੰਮਾ ਕੁਝ ਲਿਖਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਬੌਬੀ ਦਿਓਲ ਵੀ ਆਟੋਗ੍ਰਾਫ ਦਿੰਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਵੀਡੀਓ 'ਤੇ ਕਮੈਂਟਸ ਦੀ ਬਰਸਾਤ 


ਗੀਤਾ ਛੇਤਰੀ ਦੇ ਇਸ ਵੀਡੀਓ 'ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ, 'ਤੁਸੀਂ ਕਮੀਜ਼ ਕਿੰਨੇ ਵਿੱਚ ਵੇਚੋਗੇ?' ਤਾਂ ਇਕ ਹੋਰ ਯੂਜ਼ਰ ਨੇ ਕਿਹਾ, 'ਤੁਸੀ ਤਾਂ ਫਿਲਮ ਐਨੀਮਲ ਤੋਂ ਬਾਅਦ ਮਸ਼ਹੂਰ ਹੋ ਗਏ ਹੋ।' ਉਥੇ ਹੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ, 'ਹੁਣ ਇਸ ਟੀ-ਸ਼ਰਟ ਨੂੰ ਨਿਲਾਮ ਕਰੋ, ਬਹੁਤ ਜਲਦੀ ਤੁਸੀਂ ਅਮੀਰ ਬਣ ਜਾਓਗੇ..'


1 ਦਸੰਬਰ ਨੂੰ ਰਿਲੀਜ਼ ਹੋਈ ਐਨੀਮਲ ਦੀ ਘਰੇਲੂ ਬਾਕਸ ਆਫਿਸ ਕਲੈਕਸ਼ਨ 491.31 ਤੱਕ ਪਹੁੰਚ ਗਈ ਹੈ। 'ਐਨੀਮਲ' ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।