Sunny Leone ਵੱਲੋਂ ਜ਼ਬਰਦਸਤ Stunt ਕਰਦਿਆਂ ਸ਼ੇਅਰ ਕੀਤਾ ਵੀਡੀਓ, ਨਾਲ ਲਿਖਿਆ 'ਆਤਾ ਮਾਝੀ ਸਟਕਲੀ'
ਬਾਲੀਵੁੱਡ ਐਕਟਰਸ ਸੰਨੀ ਲਿਓਨ 'ਬੇਬੀ ਡੌਲ' ਦੇ ਨਾਂ ਨਾਲ ਫੇਮਸ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਲਈ ਨਵੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ।

ਮੁੰਬਈ: ਬਾਲੀਵੁੱਡ ਐਕਟਰਸ ਸੰਨੀ ਲਿਓਨ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸੰਨੀ ਲਿਓਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਅਜੈ ਦੇਵਗਨ ਦੀ ਫਿਲਮ 'ਸਿੰਘਮ' ਦਾ ਡਾਇਲੌਗ ਬੋਲ ਰਹੀ ਹੈ। ਇਸ ਵੀਡੀਓ ਨੂੰ ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਤੇ ਉਸ ਦੇ ਫੈਨਸ ਸੰਨੀ ਦੇ ਇਸ ਸਟਾਈਲ ਨੂੰ ਬਹੁਤ ਪਸੰਦ ਕਰ ਰਹੇ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਲਿਖਿਆ, 'ਆਤਾ ਮਾਝੀ ਸਟਕਲੀ'। ਸੰਨੀ ਲਿਓਨ ਵੀਡੀਓ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਵਿੱਚ ਉਹ ਹਵਾ ਵਿੱਚ ਲਟਕਦੀ ਦਿਖਾਈ ਦੇ ਰਹੀ ਹੈ। ਇਹ ਸੰਨੀ ਲਿਓਨ ਦਾ ਬੀਟੀਐਸ ਵੀਡੀਓ ਹੈ ਜਿਸ ਵਿਚ ਉਹ ਰੱਸੀ ਦੀ ਮਦਦ ਨਾਲ ਲਟਕਦੀ ਦਿਖਾਈ ਦੇ ਰਹੀ ਹੈ। ਜਦੋਂ ਐਕਸ਼ਨ ਪੰਚ ਨੂੰ ਪੈਕ ਕਰਨ ਦੀ ਗੱਲ ਆਉਂਦੀ ਹੈ ਤੇ ਇਕੋ ਵਾਰ 'ਚ ਲਾਈਨਾਂ ਨੂੰ ਬੋਲਣ ਦੀ ਆਉਂਦੀ ਹੈ ਤਾਂ ਸੰਨੀ ਲਿਓਨ ਆਪਣੀ ਲਾਈਨਾਂ ਭੁੱਲ ਜਾਂਦੀ ਹੈ।
ਹਵਾ ਵਿੱਚ ਲਟਕਦਿਆਂ ਜਦੋਂ ਨਿਰਦੇਸ਼ਕ ਸੰਨੀ ਨੂੰ ਆਪਣਾ ਡਾਇਲੌਗ ਬੋਲਣ ਲਈ ਕਹਿੰਦਾ ਹੈ, ਤਾਂ ਉਹ ਆਪਣੀਆਂ ਲਾਈਨਾਂ ਬੋਲਣਾ ਸ਼ੁਰੂ ਕਰਦੀ ਹੈ ਤੇ ਭੁੱਲ ਜਾਂਦੀ ਹੈ। ਹਾਲਾਂਕਿ ਸੰਨੀ ਲਿਓਨ ਨੇ ਸ਼ੇਅਰ ਨਹੀਂ ਕੀਤਾ ਕਿ ਉਹ ਕਿਸ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਹੈ। ਸੰਨੀ ਲਿਓਨ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਮਨੋਵਿਗਿਆਨਕ ਥ੍ਰਿਲਰ 'ਸ਼ੇਰੋ' ਤੇ ਥ੍ਰਿਲਰ ਸੀਰੀਜ਼ 'ਅਨਾਮਿਕਾ' 'ਚ ਨਜ਼ਰ ਆਵੇਗੀ। ਸੰਨੀ ਲਿਓਨੀ ਇੱਕ ਪੀਰੀਅਡ ਡਰਾਮਾ 'ਦ ਬੈਟਲ ਆਫ ਭੀਮ ਕੋਰੇਗਾਓਂ' ਵਿੱਚ ਵੀ ਨਜ਼ਰ ਆਵੇਗੀ।
ਸੰਨੀ ਲਿਓਨ ਸ਼ਾਇਦ ਲੰਬੇ ਸਮੇਂ ਤੋਂ ਕਿਸੇ ਫਿਲਮ ਜਾਂ ਸ਼ੋਅ ਵਿਚ ਨਜ਼ਰ ਨਹੀਂ ਆਈ, ਪਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਫੈਨਸ ਉਸ ਦੇ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਹੁਣ ਤੱਕ ਇਸ ਵੀਡੀਓ ਨੂੰ 3.5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: FIR on Instagram: ਭਗਵਾਨ Shiva ਨੂੰ ਸਟਿੱਕਰ ‘ਚ ਵਾਇਨ ਗਲਾਸ ਤੇ ਫੋਨ ਨਾਲ ਦਰਸਾਇਆ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
