ਮੁੰਬਈ: ਸੋਨਮ ਕਪੂਰ ਤੇ ਆਨੰਦ ਦੀ ਵੈਡਿੰਗ ਕਿੰਨੀ ਚਰਚਾ ‘ਚ ਰਹੀ ਹੈ ਇਹ ਤਾਂ ਸਭ ਜਾਣਦੇ ਹਨ। ਕੌਣ ਉਸ ਦੇ ਵਿਆਹ ‘ਚ ਆਇਆ, ਕੌਣ ਨਹੀਂ, ਕਿਸ ਨੇ ਕੀ ਕੀਤਾ, ਕੀ ਨਹੀਂ ਸਭ ਨੇ ਇਸ ਦੀ ਪੂਰੀ ਖ਼ਬਰ ਰੱਖੀ। ਕਪੂਰ ਫੈਮਿਲੀ ਨੇ ਸਭ ਨੂੰ ਸੋਨਮ ਦੇ ਵਿਆਹ ਦਾ ਇਨਵੀਟੇਸ਼ਨ ਦਿੱਤਾ ਸੀ ਪਰ ਕੁਝ ਲੋਕ ਆਪਣੇ ਬਿਜ਼ੀ ਸ਼ੈਡਿਊਲ ਕਰਕੇ ਕਪੂਰ ਖਾਨਦਾਨ ਦੀਆਂ ਖੁਸ਼ੀਆਂ ‘ਚ ਸ਼ਾਮਲ ਨਹੀਂ ਸੀ ਹੋ ਸਕੇ। ਇਨ੍ਹਾਂ ਮਹਿਮਾਨਾਂ ‘ਚ ਇੱਕ ਦੀਪਿਕਾ ਪਾਦੁਕੋਣ ਵੀ ਸੀ।




ਸੋਨਮ ਦੇ ਵਿਆਹ ਸਮੇਂ ਦੀਪਿਕਾ ਕਾਨਸ ਫ਼ਿਲਮ ਫੈਸਟੀਵਲ ‘ਚ ਜਲਵੇ ਬਿਖੇਰ ਰਹੀ ਸੀ। ਬੀਤੀ ਰਾਤ ਜੀ.ਕਿਊ ਬੈਸਟ ਡ੍ਰੈਸ ਐਵਾਰਡ ‘ਚ ਦੀਪਿਕਾ-ਅਨਿਲ ਕਪੂਰ ਦਾ ਆਹਮੋ-ਸਾਹਮਣਾ ਹੋਇਆ। ਇਸ ‘ਚ ਅਨਿਲ ਨੇ ਦੀਪਿਕਾ ਨੂੰ ਦੇਖਦੇ ਹੀ ਕਿਹਾ, ‘ਮੈਂ ਤੁਹਾਨੂੰ ਮਿਸ ਕੀਤਾ।’ ਇਸ ਦਾ ਜਵਾਬ ਮਸਤਾਨੀ ਨੇ ਦਿੱਤਾ ਤੇ ਕਿਹਾ, ‘ਹਾਂ, ਮੈਨੂੰ ਪਤਾ ਹੈ, ਮੈਨੂੰ ਮਾਫ ਕਰ ਦਿਓ, ਮੈਂ ਕਾਨਸ ‘ਚ ਬਿਜ਼ੀ ਸੀ।’

[embed]https://twitter.com/TeamDeepikaMY/status/1000432291045302272[/embed]