ਜਾਣਕਾਰੀ ਮੁਤਾਬਕ ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਦੇ ਵਾਈਲਡ ਲਾਈਫ ਵਾਰਡ ਦੇ ਮੈਂਬਰ ਭਾਨੂ ਓਡੇਰਾ ਨੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਿਕਰਮਨਾਥ ਨੂੰ ਪੱਤਰ ਲਿਖ ਕੇ ਆਮਿਰ ਖ਼ਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਭਾਨੂ ਓਡੇਰਾ ਨੇ ਦੱਸਿਆ ਕਿ 'ਗਿਰ ਵਿਚ ਸ਼ੇਰ ਲਈ ਟ੍ਰੈਕਰ ਰੱਖੇ ਜਾਂਦੇ ਹਨ, ਕਈ ਵਾਰ ਅਜਿਹਾ ਹੁੰਦਾ ਹੈ ਕਿ ਸੈਲਾਨੀ ਇਕੋ ਰਸਤੇ 'ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਵੀ ਸ਼ੇਰ ਵੇਖਣ ਨੂੰ ਨਹੀਂ ਮਿਲਦਾ। ਜਦੋਂਕਿ 13 ਸ਼ੇਰ ਆਮਿਰ ਖ਼ਾਨ ਦੇ ਟ੍ਰੈਕਰ 'ਤੇ ਤੁਰਦੇ ਵੇਖੇ ਗਏ, ਉਹ ਵੀ ਸਵੇਰੇ ਅਜਿਹਾ ਕਦੇ ਨਹੀਂ ਹੁੰਦਾ।
ਇਸ ਦੇ ਬਾਰੇ ਭਾਨੂ ਓਡੇਰਾ ਨੇ ਪੱਤਰ ਵਿੱਚ ਕਿਹਾ ਕਿ ਆਮਿਰ ਖ਼ਾਨ ਦੇ ਰਸਤੇ 'ਤੇ 13 ਸ਼ੇਰ ਅਤੇ ਸ਼ੇਰਣੀਆਂ ਨੂੰ ਰੋਕਣ ਲਈ ਰੇਡੀਓ ਕਾਲਰਾਂ ਰਾਹੀਂ ਬੰਧਕ ਬਣਾਇਆ ਗਿਆ ਸੀ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਆਮਿਰ ਅਤੇ ਤਕਰੀਬਨ 50 ਲੋਕਾਂ ਦਾ ਕਾਫਲਾ ਆਮਿਰ ਦੇ ਨਾਲ ਸੀ। ਉਸਦੇ ਕਾਫਿਲੇ ਵਿੱਚ ਸ਼ਾਮਲ ਲੋਕ ਸਵੇਰ ਤੋਂ ਸ਼ਾਮ ਤੱਕ ਜੰਗਲ ਦੇ ਅੰਦਰ ਕਿਸੇ ਸੀਮਤ ਖੇਤਰ ਵਿੱਚ ਗਏ ਜਿਸ ਲਈ ਸ਼ੇਰਾਂ ਨੂੰ ਬੰਦੀ ਬਣਾ ਲਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904