ਪੜਚੋਲ ਕਰੋ
ਯੋ ਯੋ ਹਨੀ ਸਿੰਘ ਦੀ ਦੇ ਘਰ ਆਈ ਵੱਡੀ ਖੁਸ਼ਖਬਰੀ, ਸੋਸ਼ਲ ਮੀਡੀਆ 'ਤੇ ਮਿਲ ਰਹੀ ਵਧਾਈ
ਯੋ-ਯੋ ਹਨੀ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਮਿਲ ਰਹੀਆਂ ਹਨ। ਜਿਸ ਦਾ ਕਾਰਨ ਹੈ ਹਨੀ ਸਿੰਘ ਦੇ ਘਰ ਆਈ ਵੱਡੀ ਖੁਸ਼ਖ਼ਬਰੀ।

ਚੰਡੀਗੜ੍ਹ: ਪੰਜਾਬ ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਯੋ-ਯੋ ਹਨੀ ਸਿੰਘ (Yo-Yo Honey Singh) ਨੂੰ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਮਿਲ ਰਹੀਆਂ ਹਨ। ਜਿਸ ਦਾ ਕਾਰਨ ਹੈ ਹਨੀ ਸਿੰਘ ਦੇ ਘਰ ਆਈ ਵੱਡੀ ਖੁਸ਼ਖ਼ਬਰੀ। ਜੀ ਹਾਂ ਹਨੀ ਸਿੰਘ ਦੇ ਘਰ ਖੁਸ਼ਖ਼ਬਰੀ ਨੇ ਦੱਸਤਕ ਦਿੱਤੀ ਹੈ। ਦੱਸ ਦਈਏ ਕਿ ਹਨੀ ਸਿੰਘ ਦੀ ਭੈਣ ਦੀ ਮੰਗਣੀ ਹੋ ਗਈ ਹੈ। ਜੀ ਹਾਂ ਰੈਪਰ ਹਨੀ ਸਿੰਘ ਦੀ ਭੈਣ ਦੀ ਮੰਗਣੀ ਹੋ ਗਈ ਹੈ ਜਿਸ ਦੀ ਜਾਣਕਾਰੀ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡਿਆ 'ਤੇ ਆਪਣੇ ਫੈਨਸ ਨੂੰ ਦਿੱਤੀ। ਨਾਲ ਹੀ ਉਸ ਨੇ ਭੈਣ ਦੀ ਰਿੰਗ ਸੈਰੇਮਨੀ ਦੀ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ। ਜਿਸ 'ਚ ਸਭ ਖੂਬ ਐਂਜੁਆਏ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਹਨੀ ਦੀ ਭੈਣ ਸਨੇਹਾ ਦੀ ਮੰਗਣੀ ਨਿਖਿਲ ਸ਼ਰਮਾ ਨਾਲ ਹੋਈ ਹੈ। ਦੋਵੇਂ ਹੀ ਇਸ ਗਲੈਮਰ ਦੁਨੀਆ ਤੋਂ ਦੂਰ ਹੀ ਰਹਿੰਦੇ ਹਨ। ਹਨੀ ਸਿੰਘ ਨੇ ਵੀ ਆਪਣੀ ਭੈਣ ਦੇ ਖਾਸ ਦਿਨ 'ਤੇ ਪ੍ਰਫ਼ਾਰਮ ਕੀਤਾ। ਜਿਸਦੀਆਂ ਵੀਡੀਓਜ਼ ਉਨ੍ਹਾਂ ਦੇ ਦੋਸਤ ਨੇ ਸਾਂਝੀਆਂ ਕੀਤੀਆਂ। ਇਸ ਫੰਕਸ਼ਨ 'ਚ ਮਿਲਿੰਦ ਗਾਬਾ ਵੀ ਮੌਜੂਦ ਰਹੇ। ਉਨ੍ਹਾਂ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ: ਲਾਪਤਾ ਹੋਏ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ, ਸੋਸ਼ਲ ਮੀਡੀਆ 'ਤੇ ਮੰਗੀ ਮਦਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਟ੍ਰੈਂਡਿੰਗ ਟੌਪਿਕ






















