ਮੁੰਬਈ: ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਅੱਜ 70 ਸਾਲ ਦੀ ਹੋ ਗਈ ਹੈ। ਹੇਮਾ ਮਾਲਿਨੀ ਆਪਣੇ ਡਾਂਸ, ਐਕਟਿੰਗ ਦੇ ਨਾਲ ਖੂਬਸੂਰਤੀ ਦਾ ਬੈਸਟ ਤਾਲਮੇਲ ਹੈ। ਜੇਕਰ ਅੱਜ ਵੀ ਹੇਮਾ ਦੇ ਫੈਨਸ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਫੈਨ ਸਿਰਫ ਆਮ ਲੋਕ ਹੀ ਨਹੀਂ ਸਗੋਂ ਕਈ ਸਿਆਸਤਦਾਨ ਵੀ ਹਨ।
ਹੇਮਾ ਦੀ ਫੈਨ ਲਿਸਟ ‘ਚ ਇੱਕ ਨਾਂ ਅਟਲ ਬਿਹਾਰੀ ਵਾਜਪਾਈ ਦਾ ਵੀ ਆਉਂਦਾ ਹੈ। ਇਸ ਗੱਲ ਦਾ ਖੁਲਾਸਾ ਹੇਮਾ ਨੇ ਆਪਣੇ ਇੱਕ ਇਵੈਂਟ ਸਮੇਂ ਖੁਦ ਹੀ ਕੀਤਾ ਸੀ। ਡਰੀਮ ਗਰਲ ਨੇ ਦੱਸਿਆ, "ਅਟਲ ਬਿਹਾਰੀ ਉਨ੍ਹਾਂ ਦੇ ਵੱਡੇ ਫੈਨ ਸੀ। ਜਦੋਂ ਹੇਮਾ ਪਹਿਲੀ ਵਾਰ ਅਟਲ ਜੀ ਨੂੰ ਮਿਲਣ ਗਈ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਗੱਲ ਕਰਨ ‘ਚ ਥੋੜ੍ਹਾ ਝਿਜਕ ਰਹੇ ਸੀ।" ਉੱਥੇ ਹੀ ਮੌਜੂਦ ਇੱਕ ਔਰਤ ਨੇ ਦੱਸਿਆ, "ਉਹ ਤੁਹਾਡੇ ਫੈਨ ਹਨ ਤੇ ਤੁਸੀਂ ਅਚਾਨਕ ਉਨ੍ਹਾਂ ਸਾਹਮਣੇ ਆ ਗਏ ਤਾਂ ਉਹ ਥੋੜ੍ਹਾ ਝਿਜਕ ਰਹੇ ਹਨ।"
ਅਟਲ ਜੀ ਨੇ ਹੇਮਾ ਦੀ 1972 ‘ਚ ਆਈ ਫ਼ਿਲਮ ‘ਸੀਤਾ ਔਰ ਗੀਤ’ 25 ਵਾਰ ਦੇਖੀ ਸੀ। ਹੇਮਾ ਨੇ ਆਪਣੇ ਫ਼ਿਲਮੀ ਕਰੀਅਰ ‘ਚ ਨਾ ਸਿਰਫ ਹਿੰਦੀ ਸਗੋਂ ਸਾਉਥ ਫ਼ਿਲਮਾਂ ‘ਚ ਵੀ ਵੱਖਰੀ ਹੀ ਛਾਪ ਛੱਡੀ ਸੀ। ਹੇਮਾ ਤਮਿਲ ਪਰਿਵਾਰ ਤੋਂ ਹੈ ਜਿਸ ਨੂੰ 14 ਸਾਲ ਦੀ ਉਮਰ ‘ਚ ਹੀ ਐਕਟਿੰਗ ਦੇ ਆਫਰ ਮਿਲਣੇ ਸ਼ੁਰੂ ਹੋ ਗਏ ਸੀ। ਉਸ ਨੇ 1968 ‘ਚ ਆਪਣਾ ਹਿੰਦੀ ਫ਼ਿਲਮਾਂ ‘ਚ ਡੈਬਿਊ ਕੀਤਾ ਸੀ। ਹੇਮਾ ਦੀ ਪਹਿਲੀ ਫ਼ਿਲਮ ਰਾਜਕਪੂਰ ਨਾਲ ‘ਸਪਨੋਂ ਕਾ ਸੌਦਾਗਰ’ ਸੀ।
ਹੇਮਾ ਨੇ ਆਪਣੇ ਹੁਣ ਤਕ ਦੇ ਕਰੀਅਰ ‘ਚ 150 ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ‘ਚ ਉਸ ਦੀਆਂ ਫ਼ਿਲਮਾਂ ‘ਸੀਤਾ ਔਰ ਗੀਤਾ’, ‘ਸ਼ੋਲੇ’, ‘ਡ੍ਰੀਮ ਗਰਲ’, ‘ਕਰਾਂਤੀ, ‘ਬਾਗਬਾਨ’ ਜਿਹੀਆਂ ਫ਼ਿਲਮਾਂ ਅੱਜ ਵੀ ਲੋਕਾਂ ਨੂੰ ਖੂਬ ਪਸੰਦ ਹਨ।