ਪੜਚੋਲ ਕਰੋ

Bruce Lee: ਫਿੱਟ ਰਹਿਣ ਲਈ ਖਾਣੇ ਨਾਲੋਂ ਜ਼ਿਆਦਾ ਪਾਣੀ ਪੀਂਦੇ ਸੀ ਬਰੂਸ ਲੀ, ਪਾਣੀ ਦੀ ਵਜ੍ਹਾ ਕਰਕੇ ਹੀ ਇੰਝ ਚਲੀ ਗਈ ਸੀ ਜਾਨ

Bruce Lee Death Anniversary: ਬਰੂਸ ਲੀ ਪੂਰੀ ਦੁਨੀਆ ਵਿੱਚ ਆਪਣੀ ਮਾਰਸ਼ਲ ਆਰਟ ਲਈ ਬਹੁਤ ਮਸ਼ਹੂਰ ਰਹੇ ਹਨ। ਸਾਲ 1973 'ਚ ਸਿਰਫ 32 ਸਾਲ ਦੀ ਉਮਰ 'ਚ ਬਰੂਸ ਕੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

Bruce Lee Death: ਮਾਰਸ਼ਲ ਆਰਟਸ ਦੇ ਸੁਪਰਸਟਾਰ ਅਤੇ ਫਿਲਮ ਨਿਰਦੇਸ਼ਕ ਬਰੂਸ ਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਰਹੇ ਹਨ। ਉਹ ਕਲਾਕਾਰ ਹੋਣ ਦੇ ਨਾਲ-ਨਾਲ ਅਦਾਕਾਰ ਵੀ ਸੀ। ਬਰੂਸ ਲੀ ਆਪਣੀ ਕਾਬਲੀਅਤ ਦੇ ਦਮ 'ਤੇ ਬਹੁਤ ਹੀ ਘੱਟ ਸਮੇਂ 'ਚ ਮਸ਼ਹੂਰ ਹੋ ਗਏ ਸਨ, ਪਰ ਉਹ ਆਪਣੀ ਲੋਕਪ੍ਰਿਅਤਾ ਅਤੇ ਸਟਾਰਡਮ ਨੂੰ ਜ਼ਿਆਦਾ ਨਹੀਂ ਦੇਖ ਸਕੇ। ਬਰੂਸ ਦੀ ਸਿਰਫ਼ 32 ਸਾਲ ਦੀ ਉਮਰ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਤਾਂ ਅੱਜ ਅਸੀਂ ਤੁਹਾਨੂੰ ਮਰਹੂਮ ਅਦਾਕਾਰ ਦੇ ਨਾਲ ਜੁੜਿਆ ਹੈਰਾਨ ਕਰ ਦੇਣ ਵਾਲਾ ਤੱਥ ਦੱਸਣ ਜਾ ਰਹੇ ਹਾਂ।

ਬਹੁਤ ਜ਼ਿਆਦਾ ਪਾਣੀ ਪੀਣ ਨਾਲ ਹੋਈ ਸੀ ਬਰੂਸ ਲੀ ਦੀ ਮੌਤ
ਹੁਣ ਤੱਕ ਦੁਨੀਆ ਨੂੰ ਪਤਾ ਸੀ ਕਿ ਬਰੂਸ ਲੀ ਦੀ ਮੌਤ ਸੇਰੇਬ੍ਰਲ ਐਡੀਮਾ (ਦਿਮਾਗ ਦੀ ਸੋਜ) ਕਾਰਨ ਹੋਈ ਸੀ ਪਰ ਪਿਛਲੇ ਸਾਲ ਬਰੂਸ ਲੀ ਦੀ ਮੌਤ ਨੂੰ ਲੈਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਸੀ। ਰਿਪੋਰਟ ਮੁਤਾਬਕ ਵਿਗਿਆਨੀਆਂ ਦੀ ਟੀਮ ਦਾ ਕਹਿਣਾ ਹੈ ਕਿ ਬਰੂਸ ਲੀ ਦੀ ਮੌਤ ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਹੋਈ ਸੀ। ਕਲੀਨਿਕਲ ਕਿਡਨੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਪੇਪਰ ਵਿੱਚ, ਵਿਗਿਆਨੀਆਂ ਨੇ ਲਿਖਿਆ, "ਗੁਰਦਿਆਂ ਦੀ ਵਾਧੂ ਪਾਣੀ ਕੱਢਣ ਵਿੱਚ ਅਸਮਰੱਥਾ ਕਰਕੇ ਬਰੂਸ ਲੀ ਦੀ ਮੌਤ ਹੋ ਗਈ ਸੀ।"

50 ਸਾਲਾਂ ਬਾਅਦ ਮੌਤ ਦੀ ਵਜ੍ਹਾ ਆਈ ਸੀ ਸਾਹਮਣੇ
ਸਾਲ 1973 'ਚ ਸਿਰਫ 32 ਸਾਲ ਦੀ ਉਮਰ 'ਚ ਬਰੂਸ ਕੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬਰੂਸ ਲੀ ਪਹਿਲੀ ਵਾਰ ਹਾਲੀਵੁੱਡ ਫਿਲਮ ‘ਐਂਟਰ ਦ ਡਰੈਗਨ’ ਵਿੱਚ ਚੀਨੀ-ਅਮਰੀਕੀ ਮੁੱਖ ਅਦਾਕਾਰ ਵਜੋਂ ਨਜ਼ਰ ਆਏ ਸਨ, ਇਹ ਫਿਲਮ ਬਲਾਕਬਸਟਰ ਹਿੱਟ ਰਹੀ ਸੀ ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਮਾਰਸ਼ਲ ਆਰਟ ਦੇ ਸੁਪਰਸਟਾਰ ਦੀ ਹਾਂਗਕਾਂਗ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।

ਉਸ ਸਮੇਂ 'ਲੀ' ਤਰਲ ਖੁਰਾਕ (ਲੀਕੁਇਡ ਡਾਇਟ) ਦਾ ਪਾਲਣ ਕਰ ਰਹੇ ਸੀ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ, "ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਦੱਸਦੇ ਹਨ ਕਿ ਬਰੂਸ ਲੀ ਉਸ ਸਮੇਂ ਆਪਣੀ ਖੁਰਾਕ ਵਿੱਚ ਵਧੇਰੇ ਤਰਲ ਪਦਾਰਥਾਂ ਦਾ ਸੇਵਨ ਕਰ ਰਹੇ ਸਨ, ਬਰੂਸ ਆਪਣੀ ਪ੍ਰੋਟੀਨ ਡ੍ਰਿੰਕ ‘ਚ ਭੰਗ ਮਿਲਾ ਕੇ ਪੀਂਦੇ ਸੀ। ਇੱਕ ਰਿਪੋਰਟ ਦੇ ਅਨੁਸਾਰ, "ਲੀ ਨੂੰ ਹੋਮਿਓਸਟੈਸਿਸ ਵਿਧੀ ਵਿੱਚ ਗੜਬੜੀ ਦੇ ਕਾਰਨ ਹਾਈਪੋਨੇਟ੍ਰੀਮੀਆ ਨਾਮਕ ਬੀਮਾਰੀ ਦਾ ਖ਼ਤਰਾ ਵਧ ਗਿਆ ਸੀ, ਜੋ ਸਰੀਰ ਵਿੱਚ ਪਾਣੀ ਦੇ ਸੇਵਨ ਅਤੇ ਪਾਣੀ ਦੀ ਕਮੀ ਦੋਵਾਂ ਨੂੰ ਨਿਯੰਤਰਿਤ ਕਰਦਾ ਹੈ।" ਵਿਅੰਗਾਤਮਕ ਗੱਲ ਇਹ ਹੈ ਕਿ ਜਿਸ ਕਲਾਕਾਰ ਨੇ ‘ਬੀ ਵਾਟਰ ਮਾਇ ਫਰੈਂਡ’ ਮਿਸਾਲ ਪੇਸ਼ ਕੀਤੀ ਸੀ, ਉਸੇ ਕਲਾਕਾਰ ਦੀ ਜਾਨ ਪਾਣੀ ਨੇ ਲੈ ਲਈ।

ਟਾਪ ਹੈਡਲਾਈਨ

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Embed widget