Ji Wife Ji Movie: ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਸਟਾਰਰ ਫਿਲਮ 'ਜੀ ਵਾਈਫ ਜੀ' ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਹੀ ਨਹੀਂ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਗੁਰਮੀਤ ਸਿੰਘ ਮੀਤ ਹੇਅਰ ਵੀ ਇਹ ਫਿਲਮ ਦੇਖਣ ਪਹੁੰਚੇ ਸੀ। ਇੱਥੇ ਜਦੋਂ ਗੁਰਮੀਤ ਸਿੰਘ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਹ ਫਿਲਮ ਕਿਵੇਂ ਲੱਗੀ, ਤੇ ਕੀ ਉਹ ਆਪਣੀ ਵਾਈਫ ਤੋਂ ਡਰਦੇ ਹਨ? ਤਾਂ ਜੋ ਜਵਾਬ ਉਨ੍ਹਾਂ ਨੇ ਦਿੱਤਾ, ਉਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਕੈਬਨਿਟ ਮੰਤਰੀ ਬੋਲੇ, 'ਮੇਰਾ ਤਾਂ ਹਾਲੇ ਤੱਕ ਵਿਆਹ ਨਹੀਂ ਹੋਇਆ ਹੈ, ਤੁਸੀਂ ਲੱਗਦਾ ਮੇਰੇ ਵਰਗਿਆਂ ਨੂੰ ਡਰਾਉਣ ਲਈ ਇਹ ਫਿਲਮ ਬਣਾਈ ਹੈ।' ਦੇਖੋ ਇਹ ਵੀਡੀਓ:









ਉੱਧਰ, ਕੈਬਨਿਟ ਮੰਤਰੀ ਹਰਪਾਲ ਚੀਮਾ ਵੀ ਇਹ ਫਿਲਮ ਦੇਖਣ ਲਈ ਪਹੁੰਚੇ ਸੀ। ਇਸ ਦੌਰਾਨ ਥੀਏਟਰ ਚ ਉਨ੍ਹਾਂ ਦੇ ਨਾਲ ਕਰਮਜੀਤ ਅਨਮੋਲ ਵੀ ਨਜ਼ਰ ਆਏ। ਦੇਖੋ ਵੀਡੀਓ:






ਕਾਬਿਲੇਗ਼ੌਰ ਹੈ ਕਿ 'ਜੀ ਵਾਈਫ ਜੀ' ਫਿਲਮ 24 ਫਰਵਰੀ ਨੂੰ ਰਿਲੀਜ਼ ਹੋਈ ਸੀ। ਫਿਲਮ ਦੇ ਟਰੇਲਰ ਨੂੰ ਵੀ ਕਾਫੀ ਪਿਆਰ ਮਿਲਿਆ ਸੀ। ਇਹ ਫਿਲਮ ਪਤਨੀਆਂ ਦੇ ਗੁਲਾਮ ਬਣ ਕੇ ਜ਼ਿੰਦਗੀ ਜੀ ਰਹੇ ਪਤੀਆਂ ਦੀ ਕਹਾਣੀ ਹੈ।


ਫਿਲਮ ਦੀ ਸਟਾਰ ਕਾਸਟ ਵਿੱਚ ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਹਾਰਬੀ ਸੰਘਾ, ਸਾਕਸ਼ੀ ਮਾਗੂ, ਨਿਸ਼ਾ ਬਾਨੋ, ਏਕਤਾ ਗੁਲਾਟੀ ਖੇੜਾ, ਸਰਦਾਰ ਸੋਹੀ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਲੱਕੀ ਧਾਲੀਵਾਲ, ਪ੍ਰੀਤ ਆਨੰਦ, ਗੁਰਤੇਗ ਗੁਰੀ, ਜੈਸਮੀਨ ਮਾਨ, ਦੀਪਿਕਾ ਅਗਰਵਾਲ ਸ਼ਾਮਲ ਹਨ।


ਇਹ ਰੰਜੀਵ ਸਿੰਗਲਾ ਅਤੇ ਪੁਨੀਤ ਸ਼ੁਕਲਾ ਦੁਆਰਾ ਨਿਰਮਿਤ ਦਿ ਅਰਪੀਨਾ ਬਿਜ਼ਨਸ ਵੈਂਚਰਸ ਦੇ ਸਹਿਯੋਗ ਨਾਲ ਰੰਜੀਵ ਸਿੰਗਲਾ ਪ੍ਰੋਡਕਸ਼ਨ ਹੈ। ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਨੇ ਕੀਤਾ ਹੈ।  ਫਿਲਮ ਦੇ ਕਾਰਜਕਾਰੀ ਨਿਰਮਾਤਾ ਰਜਿੰਦਰ ਕੁਮਾਰ ਗੱਗੜ ਅਤੇ ਰਚਨਾਤਮਕ ਨਿਰਮਾਤਾ ਇੰਦਰ ਬਾਂਸਲ ਹਨ। 


ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ ਨਾਲ ਪੰਗਾ ਲੈਣਾ ਕਾਰਤਿਕ ਆਰੀਅਨ ਨੂੰ ਪਿਆ ਮਹਿੰਗਾ, 'ਐਂਟ ਮੈਨ' ਸਾਹਮਣੇ ਫਲਾਪ ਹੋ ਗਈ 'ਸ਼ਹਿਜ਼ਾਦਾ'