ਸਿਨੇਮਾ ਦੀ ਜਿਵੇਂ ਹੀ ਰਿਓਪਨਿੰਗ ਹੋਈ ਹੈ ਉਵੇਂ ਹੀ ਬੈਕ ਟੁ ਬੈਕ ਪੰਜਾਬੀ ਫ਼ਿਲਮਾਂ ਵੀ ਆਪਣੀਆਂ ਰਿਲੀਜ਼ਿੰਗ ਦੀਆਂ ਡੇਟਸ ਦਰਸ਼ਕਾਂ ਨਾਲ ਸ਼ੇਅਰ ਕਰ ਰਹੀਆਂ ਹਨ। ਕਾਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਹੁਣ ਫੁਲ ਫਲੈਜ਼ ਫਰੰਟ ਫੁੱਟ 'ਤੇ ਨਜ਼ਰ ਆਉਣ ਵਾਲੇ ਹਨ। ਕਰਮਜੀਤ ਅਨਮੋਲ ਫਿਲਮ ਦੇ ਕਿਸੇ ਹੀਰੋ ਨਾਲ ਕਾਮੇਡੀ ਦਾ ਤੜਕਾ ਲਗਾਉਂਦੇ ਨਹੀਂ ਬਲਕਿ ਇਸ ਵਾਰ ਖੁਦ ਲੀਡ 'ਤੇ ਨਜ਼ਰ ਆਉਣਗੇ। ਕਰਮਜੀਤ ਅਨਮੋਲ ਨੇ ਆਪਣੀ ਫਿਲਮ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' ਦਾ ਪੋਸਟਰ ਸ਼ੇਅਰ ਕੀਤਾ ਹੈ।
ਇਸ 'ਚ ਕਰਮਜੀਤ ਅਨਮੋਲ ਇਕ ਬਜ਼ੁਰਗ ਪਿਤਾ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ 'ਚ ਕਰਮਜੀਤ ਅਨਮੋਲ 3 ਕੁੜੀਆਂ ਦੇ ਪਿਤਾ ਬਣੇ ਹੋਏ ਹਨ। ਕਰਮਜੀਤ ਅਨਮੋਲ ਨੇ ਇਸ ਫਿਲਮ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਹੈ। ਫਿਲਮ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' 16 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।
'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' ਫਿਲਮ 'ਚ ਕਰਮਜੀਤ ਅਨਮੋਲ ਦੇ ਨਾਲ ਏਕਤਾ ਗੁਲਾਟੀ ਖੇੜਾ, ਪੀਹੂ ਸ਼ਰਮਾ, ਲਵ ਗਿੱਲ ਤੇ ਲਕੀ ਧਾਲੀਵਾਲ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਨੂੰ ਅਮਨ ਸਿੱਧੂ ਨੇ ਲਿਖਿਆ ਹੈ, ਜਿਸ ਨੂੰ ਡਾਇਰੈਕਟ ਅਵਤਾਰ ਸਿੰਘ ਨੇ ਕੀਤਾ ਹੈ। ਫਿਲਮ 'ਲਾਵਾਂ ਫੇਰੇ' ਦੇ ਮੇਕਰਜ਼ ਵਲੋਂ ਹੀ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।
ਸਾਲ ਦੀ ਤੇ ਅਪ੍ਰੈਲ ਮਹੀਨੇ ਦੀ ਪਹਿਲੀ ਪੰਜਾਬੀ ਦੀ ਫਿਲਮ ਗੱਲ ਕਰੀਏ ਤਾਂ ਉਹ ਐਮੀ ਵਿਰਕ ਦੀ 'ਪੁਆੜਾ' ਹੋਵੇਗੀ। ਜੋ 2 ਅਪ੍ਰੈਲ 2021 ਨੂੰ ਰਿਲੀਜ਼ ਹੋ ਰਹੀ ਹੈ। ਐਮੀ ਨੇ ਵੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹਾਲ 'ਚ ਸ਼ੇਅਰ ਕੀਤੀ ਤੇ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ।
ਇਹ ਦੋਵੇਂ ਫ਼ਿਲਮਾਂ ਉਹ ਫ਼ਿਲਮਾਂ ਨੇ ਜੋ ਪਿਛਲੇ ਸਾਲ ਰਿਲੀਜ਼ ਹੋਣੀਆ ਸੀ ਪਰ ਲੌਕਡਾਊਨ ਕਰਕੇ ਦੋਨੋਂ ਫ਼ਿਲਮਾਂ ਦੀ ਰਿਲੀਜ਼ਿੰਗ ਟੱਲ ਗਈ ਸੀ। ਕਰਮਜੀਤ ਅਨਮੋਲ ਦੀ ਫਿਲਮ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' ਦੇ ਪੋਸਟਰ ਤੇ ਰਿਲੀਜ਼ ਡੇਟ ਤੋਂ ਬਾਅਦ ਹੁਣ ਸਭ ਨੂੰ ਇਸ ਫਿਲਮ ਦੇ ਟ੍ਰੇਲਰ ਦਾ ਵੀ ਇੰਤਜ਼ਾਰ ਹੈ।