ਪੜਚੋਲ ਕਰੋ

Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ

Comedian Moshe Kasher Tonsil Cancer : ਅਮਰੀਕੀ ਕਾਮੇਡੀਅਨ ਅਤੇ ਅਦਾਕਾਰ ਮੋਸ਼ੇ ਕਾਸ਼ਰ (Moshe Kasher) ਨੇ ਖੁਲਾਸਾ ਕੀਤਾ ਹੈ ਕਿ ਉਸਨੂੰ ਟੌਨਸਿਲ ਕੈਂਸਰ (ਗਲੇ ਦਾ ਕੈਂਸਰ) ਹੋਇਆ ਹੈ। 

Comedian Moshe Kasher Tonsil Cancer : ਅਮਰੀਕੀ ਕਾਮੇਡੀਅਨ ਅਤੇ ਅਦਾਕਾਰ ਮੋਸ਼ੇ ਕਾਸ਼ਰ (Moshe Kasher) ਨੇ ਖੁਲਾਸਾ ਕੀਤਾ ਹੈ ਕਿ ਉਸਨੂੰ ਟੌਨਸਿਲ ਕੈਂਸਰ (ਗਲੇ ਦਾ ਕੈਂਸਰ) ਹੋਇਆ ਹੈ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਫਾਦਰਜ਼ ਡੇ ਮੌਕੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।

ਮੋਸ਼ੇ ਕਾਸ਼ਰ ਨੇ ਦੱਸਿਆ ਕਿ ਜਦੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ The Comeback King ਫ਼ਿਲਮ 'ਤੇ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਆਪਣੇ ਗਲੇ ਵਿੱਚ ਗੰਢ ਮਹਿਸੂਸ ਹੋਈ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਟੌਨਸਿਲ ਕੈਂਸਰ ਦੀ ਪੁਸ਼ਟੀ ਕੀਤੀ।

ਉਸਨੇ ਹਾਲ ਹੀ ਵਿੱਚ ਕੈਂਸਰ ਹਟਾਉਣ ਲਈ ਸਰਜਰੀ ਕਰਵਾਈ ਹੈ ਅਤੇ ਹੁਣ ਡਾਕਟਰਾਂ ਦੀ ਅਗਲੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ, ਜਿਸ ਤੋਂ ਇਹ ਪਤਾ ਲੱਗੇਗਾ ਕਿ ਕੀ ਉਸਨੂੰ ਰੇਡੀਏਸ਼ਨ ਥੈਰੇਪੀ ਦੀ ਲੋੜ ਪਵੇਗੀ ਜਾਂ ਨਹੀਂ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਹ ਕੈਂਸਰ ਹਿਊਮਨ ਪੈਪੀਲੋਮਾਵਾਇਰਸ (HPV) ਕਾਰਨ ਹੋਇਆ ਹੈ।
 
ਮੋਸ਼ੇ ਕਾਸ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਦੱਸਿਆ ਕਿ ਸਰਜਰੀ ਦੌਰਾਨ ਡਾਕਟਰਾਂ ਨੇ ਕਰੀਬ ਪੰਜ ਘੰਟਿਆਂ ਤੱਕ ਓਪਰੇਸ਼ਨ ਕਰਕੇ ਕੈਂਸਰ ਵਾਲਾ ਹਿੱਸਾ ਕੱਢਿਆ ਅਤੇ ਗਰਦਨ ਦੀ ਵੀ ਸਰਜਰੀ ਕੀਤੀ, ਜਿਸ ਕਾਰਨ ਹੁਣ ਉਨ੍ਹਾਂ ਦੀ ਗਰਦਨ 'ਤੇ ਵੱਡਾ ਨਿਸ਼ਾਨ ਰਹਿ ਗਿਆ ਹੈ। 46 ਸਾਲਾ ਮੋਸ਼ੇ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਅਤੇ ਮਾਨਸਿਕ ਤੌਰ 'ਤੇ ਥਕਾ ਦੇਣ ਵਾਲਾ ਤਜਰਬਾ ਰਿਹਾ ਹੈ। ਇਸ ਦੌਰਾਨ ਵੀ ਉਹ ਫ਼ਿਲਮ ਦੀ ਸ਼ੂਟਿੰਗ ਅਤੇ ਲਿਖਤ ਦੇ ਕੰਮ ਵਿੱਚ ਜੁੜੇ ਰਹੇ। 
 
ਮੋਸ਼ੇ ਕਾਸ਼ਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ HPV-ਪਾਜ਼ਿਟਿਵ ਟਾਂਸਿਲ ਕੈਂਸਰ 55 ਸਾਲ ਤੋਂ ਘੱਟ ਉਮਰ ਦੇ ਪੁਰਸ਼ਾਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਅਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ।
 
ਆਪਣੀ ਪੋਸਟ ਦੇ ਅੰਤ ਵਿੱਚ ਉਨ੍ਹਾਂ ਲਿਖਿਆ ਕਿ ਉਹ ਇਸ ਬਿਮਾਰੀ ਨਾਲ ਲੜ ਰਹੇ ਹਨ, ਇਲਾਜ ਜਾਰੀ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਇੱਕ ਪਿਆਰਾ ਪਰਿਵਾਰ ਅਤੇ ਪਾਲਣ-ਪੋਸ਼ਣ ਲਈ ਇੱਕ ਬੇਟੀ ਹੈ।

 ਉਸਨੇ ਦੱਸਿਆ ਕਿ ਸਰਜਰੀ ਦੌਰਾਨ ਆਧੁਨਿਕ ਰੋਬੋਟਿਕ ਤਕਨਾਲੋਜੀ ਦੀ ਮਦਦ ਨਾਲ ਕੈਂਸਰ ਨੂੰ ਹਟਾਇਆ ਗਿਆ। ਡਾਕਟਰਾਂ ਅਨੁਸਾਰ ਇਸ ਕਿਸਮ ਦੇ ਕੈਂਸਰ ਵਿੱਚ ਠੀਕ ਹੋਣ ਦੀ ਸੰਭਾਵਨਾ ਲਗਭਗ 95 ਫੀਸਦੀ ਹੈ। ਮੋਸ਼ੇ ਕਾਸ਼ਰ ਨੇ ਆਸ ਜਤਾਈ ਕਿ ਉਹ ਜਲਦੀ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਵੇਗਾ। ਇਸ ਮੁਸ਼ਕਲ ਸਮੇਂ ਦੌਰਾਨ ਉਸਨੇ ਆਪਣੀ ਪਤਨੀ Natasha Leggero ਅਤੇ ਫਿਲਮ ਨਿਰਮਾਤਾ Judd Apatow ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਕਦਮ 'ਤੇ ਉਸਦਾ ਸਾਥ ਦਿੱਤਾ।
 
ਟਾਪ ਹੈਡਲਾਈਨ

Artist Arrest: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਮਾਮਲਾ...
Artist Arrest: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਮਾਮਲਾ...
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
Imran Khan News: ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
Embed widget