ਪੜਚੋਲ ਕਰੋ
Advertisement
ਮੁਸ਼ਕਲਾਂ 'ਚ ਫਸੇ ਖਿਲਾੜੀ ਕੁਮਾਰ, ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
ਅਕਸ਼ੈ ਕੁਮਾਰ ਲਈ ਨਵੇਂ ਸਾਲ ਦੇ ਸ਼ੁਰੂਆਤੀ ਦਿਨਾਂ 'ਚ ਮਾੜੀ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਇੱਕ ਇਸ਼ਤਿਹਾਰ 'ਚ ਕੰਮ ਕਰਨ ਨੂੰ ਲੈ ਕੇ ਕਾਨੂੰਨੀ ਚੱਕਰਾਂ 'ਚ ਫਸ ਗਏ ਹਨ।
ਮੁੰਬਈ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਲੈਟੇਸਟ ਫ਼ਿਲਮ 'ਗੁੱਡ ਨਿਊਜ਼' ਬੇਸ਼ੱਕ ਬਾਕਸ-ਆਫਿਸ 'ਤੇ ਧਮਾਲ ਕਰ ਰਹੀ ਹੈ ਪਰ ਅਕਸ਼ੈ ਕੁਮਾਰ ਲਈ ਨਵੇਂ ਸਾਲ ਦੇ ਸ਼ੁਰੂਆਤੀ ਦਿਨਾਂ 'ਚ ਮਾੜੀ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਇੱਕ ਇਸ਼ਤਿਹਾਰ 'ਚ ਕੰਮ ਕਰਨ ਨੂੰ ਲੈ ਕੇ ਕਾਨੂੰਨੀ ਚੱਕਰਾਂ 'ਚ ਫਸ ਗਏ ਹਨ।
ਜਿਸ ਐਡ 'ਤੇ ਵਿਵਾਦ ਹੋਇਆ ਹੈ, ਉਹ ਨਿਰਮਾ ਕੰਪਨੀ ਦੇ ਡਿਟਰਜੈਂਟ ਦਾ ਹੈ। ਇਸ ਇਸ਼ਤਿਹਾਰ 'ਚ ਅੱਕੀ ਮਰਾਠਾ ਯੋਧਾ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਉਹ ਯੋਧਾ ਆਪਣੇ ਦੁਸ਼ਮਨਾਂ ਨੂੰ ਹਰਾਉਣ ਤੋਂ ਬਾਅਦ ਆਪਣੇ ਸੂਬੇ 'ਚ ਵਾਪਸੀ ਕਰਦਾ ਹੈ। ਐਡ 'ਚ ਉਸ ਦੇ ਖ਼ਰਾਬ ਕੱਪੜੇ ਵੇਖ ਉਸ ਦੀ ਰਾਣੀ ਨਾਰਾਜ਼ ਹੋ ਜਾਂਦੀ ਹੈ। ਇਸ ਤੋਂ ਬਾਅਦ ਯੋਧਾ ਤੇ ਉਸ ਦੀ ਪੂਰੀ ਸੈਨਾ ਨਿਰਮਾ ਪਾਊਡਰ ਨਾਲ ਆਪਣੇ ਕੱਪੜੇ ਧੋਂਦੀ ਹੈ।
ਇਸ਼ਤਿਹਾਰ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਐਡ 'ਚ ਮਰਾਠਾ ਯੋਧਾ ਦਾ ਮਜ਼ਾਕ ਉਡਾਇਆ ਗਿਆ ਹੈ। ਇਸ ਇਸ਼ਤਿਹਾਰ ਨੂੰ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕ ਅਕਸ਼ੈ ਤੇ ਨਿਰਮਾ ਕੰਪਨੀ 'ਤੇ ਆਪਣਾ ਗੁੱਸਾ ਕੱਢ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਕਸ਼ੈ ਤੇ ਕੰਪਨੀ ਨੇ ਮਰਾਠਾ ਇਤਿਹਾਸ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਅਕਸ਼ੈ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ 'ਚ ਅਕਸ਼ੈ ਤੇ ਨਿਰਮਾ ਕੰਪਨੀ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ।police complaint has been filed against Akshay Kumar at the Worli police station in Mumbai on Monday. The complainant- named Suryakant Jaggannath Jadhav- in the complaint stated the people of Maharashtra were deeply hurt with the advertisement. #BoycottNirma pic.twitter.com/IoUYCl4Imd
— Vaibhav Kshirsagar (@ksgirsagar) January 8, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਵਿਸ਼ਵ
ਦੇਸ਼
Advertisement