Manish Tiwari On Sunny Deol: ਬਾਲੀਵੁੱਡ ਦੇ ਐਕਸ਼ਨ ਮੈਨ ਸੰਨੀ ਦਿਓਲ ਦੇ ਦੇਸ਼ ਦੁਨੀਆ 'ਚ ਫੈਨ ਹਨ। ਉਨ੍ਹਾਂ ਦੀ ਦਮਦਾਰ ਐਕਟਿੰਗ ਦਾ ਹਰ ਕੋਈ ਦੀਵਾਨਾ ਹੈ। ਸੰਨੀ ਦਿਓਲ ਐਕਟਿੰਗ ਦੇ ਖੇਤਰ 'ਚ ਸਫਲ ਤੇ ਸਰਗਰਮ ਹਨ, ਪਰ ਐਕਟਰ ਚੰਗਾ ਸਿਆਸਤਦਾਨ ਬਣਨ 'ਚ ਸਫਲ ਨਹੀਂ ਹੋ ਸਕਿਆ।
ਇਹ ਤਾਂ ਸਭ ਜਾਣਦੇ ਹਨ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਪਰ ਉਹ ਜਦੋਂ ਤੋਂ ਐਮਪੀ ਬਣੇ ਹਨ, ਉਦੋਂ ਤੋਂ ਉਨ੍ਹਾਂ ਨੇ ਪੰਜਾਬ ਦੀ ਧਰਤੀ ਇੱਕ ਦਿਨ ਵੀ ਪੈਰ ਨਹੀਂ ਪਾਇਆ। ਉਨ੍ਹਾਂ ਦੇ ਇਸ ਰਵੱਈਏ ਤੋਂ ਗੁਰਦਾਸਪੁਰੀਏ ਕਾਫੀ ਨਾਰਾਜ਼ ਹਨ।
ਹਾਲ ਹੀ 'ਚ ਅਨੰਦਪੁਰ ਸਾਹਿਬ ਤੋਂ ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਸੰਨੀ ਦਿਓਲ 'ਤੇ ਤਿੱਖੇ ਤੰਜ ਕੱਸੇ ਹਨ। ਮਨੀਸ਼ ਤਿਵਾਰੀ ਟਵਿੱਟਰ 'ਤੇ ਕਿਹਾ, 'ਇਹ ਸਾਹਿਬ ਗੁਰਦਾਸਪੁਰ ਦੇ 40 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਪਿਛਲੇ 4 ਸਾਲਾਂ 'ਚ ਸ਼ਾਇਦ ਹੀ ਕਦੇ ਆਪਣੇ ਹਲਕੇ 'ਚ ਆਏ ਹੋਣ ਤੇ ਲੋਕਾਂ ਨਾਲ ਗੱਲ ਕੀਤੀ ਹੋਵੇ। ਬੀਤੇ ਸਾਲਾਂ 'ਚ ਲੋਕ ਸਭਾ 'ਚ ਸੰਨੀ ਦਿਓਲ ਨੇ ਆਪਣੇ ਹਲਕੇ ਵੱਲੋਂ ਇੱਕ ਸ਼ਬਦ ਨਹੀਂ ਕਿਹਾ। ਹੁਣ ਇੱਕ ਸਾਲ ਹੋ ਬਚਿਆ ਹੈ।'
ਦੱਸ ਦਈਏ ਕਿ ਸੰਨੀ ਦਿਓਲ ਹਾਲ ਹੀ ਬਿੱਗ ਬੌਸ 16 ਦੇ ਮੰਚ 'ਤੇ 'ਗਦਰ 2' ਦੀ ਪ੍ਰਮੋਸ਼ਨ ਲਈ ਪਹੁੰਚੇ ਸੀ। ਉਨ੍ਹਾਂ ਦੇ ਨਾਲ ਸ਼ੋਅ 'ਤੇ ਅਮੀਸ਼ਾ ਪਟੇਲ ਵੀ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਸੀ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਸੰਨੀ ਦਿਓਲ ਨੂੰ ਇਸ ਦੇ ਲਈ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਤੋਂ ਕਾਫੀ ਜ਼ਿਆਦਾ ਨਾਰਾਜ਼ ਹਨ। ਹਾਲ ਹੀ 'ਚ ਉੱਥੇ ਦੇ ਲੋਕਾਂ ਨੇ ਗੁਰਦਾਸਪੁਰ ਦੇ ਬਾਜ਼ਾਰਾਂ 'ਚ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਸੀ। ਪਰ ਇੰਜ ਲੱਗਦਾ ਹੈ ਕਿ ਸੰਨੀ ਦਿਓਲ ਦੀ ਸਿਹਤ 'ਤੇ ਇਸ ਸਭ ਦਾ ਕੋਈ ਅਸਰ ਨਹੀਂ ਹੈ।
ਦੂਜੇ ਪਾਸੇ, ਇਸੇ ਗੱਲ 'ਤੇ ਹੁਣ ਸਿਆਸੀ ਗਲਿਆਰਿਆਂ 'ਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਸੰਨੀ ਦਿਓਲ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਹਨ। ਉਨ੍ਹਾਂ ਨੇ ਜਦੋਂ ਸੰਸਦ ਮੈਂਬਰ ਦੀ ਕੁਰਸੀ ਸੰਭਾਲੀ ਸੀ ਤਾਂ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਸੀ। ਪਰ ਹੁਣ ਉਹ ਆਪਣਾ ਵਾਅਦਾ ਨਿਭਾਂਉਂਦੇ ਨਜ਼ਰ ਨਹੀਂ ਆ ਰਹੇ।