ਪੜਚੋਲ ਕਰੋ
ਗਾਇਕ ਸਿੱਧੂ ਮੁਸੇਵਾਲਾ ਇੱਕ ਵਾਰ ਫੇਰ ਵਿਵਾਦਾਂ 'ਚ, ਲਾਈਵ ਸ਼ੋਅ ਦੌਰਾਨ 'ਖੜਕਾ-ਦੜਕਾ'
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗਾਣਿਆਂ ਤੇ ਵਿਵਾਦਾਂ ਕਰਕੇ ਚਰਚਾ 'ਚ ਰਹੇ ਹਨ। ਇੱਕ ਵਾਰ ਫੇਰ ਤੋਂ ਉਨ੍ਹਾਂ ਨੂੰ ਵਿਵਾਦਾਂ ਨੇ ਘੇਰ ਲਿਆ ਹੈ।

ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗਾਣਿਆਂ ਤੇ ਵਿਵਾਦਾਂ ਕਰਕੇ ਚਰਚਾ 'ਚ ਰਹੇ ਹਨ। ਇੱਕ ਵਾਰ ਫੇਰ ਤੋਂ ਉਨ੍ਹਾਂ ਨੂੰ ਵਿਵਾਦਾਂ ਨੇ ਘੇਰ ਲਿਆ ਹੈ। ਅਸਲ 'ਚ ਜ਼ਮਾਨਤ 'ਤੇ ਆਜ਼ਾਦ ਘੁੰਮ ਰਹੇ ਗਾਇਕ ਸਿੱਧੂ ਨੇ ਆਪਣੇ ਹਾਲ ਹੀ 'ਚ ਹੋਏ ਲਾਈਵ ਸ਼ੋਅ 'ਚ ਕਿਹਾ, "ਗੱਭਰੂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ, ਦੱਸੋ ਕਿਹਦੇ-ਕਿਹਦੇ ਕੰਡੇ ਕੱਢਣੇ। ਦੱਸ ਦਈਏ ਕਿ ਇਸ ਦੌਰਾਨ ਸਿੱਧੂ ਨੂੰ ਵੇਖ ਉਨ੍ਹਾਂ ਦੇ ਫੈਨਸ ਬੇਕਾਬੂ ਵੀ ਹੋਏ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਸਥਾਨਕ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਦਿੜਬਾ 'ਚ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਅੱਜ ਉਹ ਜੋ ਵੀ ਬਣੇ ਆਪਣੇ ਮਾਪਿਆਂ ਕਰਕੇ ਹਨ। ਇਸ ਦੌਰਾਨ ਸਟੇਜ 'ਤੇ ਸਿੱਧੂ ਦੇ ਪਿਤਾ ਵੀ ਮੌਜੂਦ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਗੱਡੀ ਬਾਰੇ ਵੀ ਗੱਲ ਕੀਤੀ। ਦੱਸ ਦਈਏ ਕਿ ਸਿੱਧੂ ਨੇ ਹਾਲ ਹੀ 'ਚ ਕਾਲੇ ਰੰਗ ਦੀ ਰੇਂਜ ਰੋਵਰ ਲਈ ਹੈ ਜਿਸ ਲਈ ਉਸ ਦੇ ਵਿਰੋਧੀ ਉਸ ਨੂੰ ਸੁਣਾਉਂਦੇ ਰਹਿੰਦੇ ਹਨ। ਇਸ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਕਾਲੀ ਰੇਂਜ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ੋਅ 'ਚ ਆਲੋਚਕਾ ਨੂੰ ਕਰਾਰਾ ਜਵਾਬ ਦਿੰਦੇ ਹੋਏ 'ਗੱਭਰੂ ਜ਼ਮਾਨਤ 'ਤੇ ਬਾਹਰ ਆਇਆ' ਗਾਇਆ ਜਿਸ ਤੋਂ ਬਾਅਦ ਇੱਕ ਵਾਰ ਫੇਰ ਵਿਵਾਦ ਸ਼ੁਰੂ ਹੋ ਗਿਆ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















