ਪੜਚੋਲ ਕਰੋ
ਅਕਸ਼ੈ-ਸਲਮਾਨ ਦੀਆਂ ਫ਼ਿਲਮਾਂ 'ਚੋਂ ਕਿਸ ਨੇ ਮਾਰੀ ਬਾਜ਼ੀ, ਜਾਣੋ ਹੁਣ ਤਕ ਦੀ ਕੁੱਲ ਕਮਾਈ
ਇਸ ਹਫਤੇ ਬਾਕਸ ਆਫਿਸ 'ਤੇ ਬਾਲੀਵੁੱਡ ਦੀਆਂ ਦੋ ਫ਼ਿਲਮਾਂ 'ਚ ਕਮਾਈ ਨੂੰ ਲੈ ਕੇ ਕਰੜੀ ਟੱਕਰ ਵੇਖਣ ਨੂੰ ਮਿਲੀ। ਪਹਿਲੀ ਫ਼ਿਲਮ ਹੈ ਅਕਸ਼ੈ ਕੁਮਾਰ, ਕਰੀਨਾ ਕਪੂਰ ਦੀ 'ਗੁੱਡ ਨਿਊਜ਼' ਜਦਕਿ ਇਸ ਦੇ ਦੂਜੇ ਪਾਸੇ ਬਾਕਸ ਆਫਿਸ 'ਤੇ ਦਸਤਕ ਦਿੱਤੀ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੀ ਫ਼ਿਲਮ 'ਦਬੰਗ-3' ਨੇ।

ਮੁੰਬਈ: ਇਸ ਹਫਤੇ ਬਾਕਸ ਆਫਿਸ 'ਤੇ ਬਾਲੀਵੁੱਡ ਦੀਆਂ ਦੋ ਫ਼ਿਲਮਾਂ 'ਚ ਕਮਾਈ ਨੂੰ ਲੈ ਕੇ ਕਰੜੀ ਟੱਕਰ ਵੇਖਣ ਨੂੰ ਮਿਲੀ। ਪਹਿਲੀ ਫ਼ਿਲਮ ਹੈ ਅਕਸ਼ੈ ਕੁਮਾਰ, ਕਰੀਨਾ ਕਪੂਰ ਦੀ 'ਗੁੱਡ ਨਿਊਜ਼' ਜਦਕਿ ਇਸ ਦੇ ਦੂਜੇ ਪਾਸੇ ਬਾਕਸ ਆਫਿਸ 'ਤੇ ਦਸਤਕ ਦਿੱਤੀ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੀ ਫ਼ਿਲਮ 'ਦਬੰਗ-3' ਨੇ। 'ਗੁੱਡ ਨਿਊਜ਼' ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਅਜਿਹੇ 'ਚ ਅਕਸ਼ੈ ਕੁਮਾਰ ਦੀ ਫ਼ਿਲਮ ਛੇਵੇਂ ਦਿਨ 'ਚ 110 ਕਰੋੜ ਰੁਪਏ ਦੀ ਕਲੈਕਸ਼ਨ ਕਰ ਸਕਦੀ ਹੈ। ਜਦਕਿ ਫਾਈਨਲ ਅੰਕੜੇ ਆਉਣੇ ਅਜੇ ਬਾਕੀ ਹਨ। ਗੁੱਡ ਨਿਊਜ਼ ਨੇ ਪਹਿਲੇ ਦਿਨ 17.56 ਕਰੋੜ, ਦੂਜੇ ਦਿਨ 21.78 ਕਰੋੜ, ਤੀਜੇ ਦਿਨ 26 ਜਦਕਿ ਚੌਥੇ ਦਿਨ 13 ਤੇ ਪੰਜਵੇਂ ਦਿਨ 16 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਇਲਾਵਾ ਸਲਮਾਨ ਦੀ ਦਬੰਗ 3 ਦੀ ਗੱਲ ਕਰੀਏ ਤਾਂ ਫ਼ਿਲਮ ਦੀ ਸ਼ੁਰੂਆਤੀ ਅੰਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮ ਨੇ ਬੀਤੇ ਦਿਨ 2.5 ਕਰੋੜ ਤੋਂ 3 ਕਰੋੜ ਰੁਪਏ ਤਕ ਦੀ ਕਮਾਈ ਕੀਤੀ ਹੋਵੇਗੀ। ਫ਼ਿਲਮ ਨੇ ਪਹਿਲੇ ਦਿਨ 24.50 ਕਰੋੜ, ਸ਼ਨਿਵਾਰ ਨੂੰ 24.75 ਕਰੋੜ, ਐਤਵਾਰ ਨੂੰ 31.90 ਕਰੋੜ, ਸੋਮਵਾਰ ਨੂੰ 10 ਕਰੋੜ, ਮੰਗਲਵਾਰ ਨੂੰ 12 ਕਰੋੜ, ਬੁੱਧਵਾਰ ਨੂੰ 15.50 ਕਰੋੜ ਤੇ ਵੀਰਵਾਰ ਨੂੰ 7 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















