ਪੜਚੋਲ ਕਰੋ
Advertisement
ਜਨਮ ਦਿਨ ‘ਤੇ ਅਜੇ ਦੇਵਗਨ ਦਾ ਧਮਾਕਾ! ਫੈਨਸ ਨੂੰ ਖਾਸ ਤੋਹਫਾ
ਮੁੰਬੲ: ਬਾਲੀਵੁੱਡ ਐਕਟਰ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਦੇ ਦੇ ਪਿਆਰ ਦੇ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਲਈ ਅਜੇ ਨੇ ਆਪਣੇ ਜਨਮ ਦਿਨ ਦਾ ਮੌਕਾ ਚੁਣਿਆ। ਅੱਜ ਅਜੇ ਆਪਣਾ 50ਵਾਂ ਜਨਮ ਦਿਨ ਵੀ ਮਨਾ ਰਹੇ ਹਨ। ਅਜਿਹੇ ‘ਚ ਸਿੰਘਮ ਵੱਲੋਂ ਆਪਣੇ ਫੈਨਸ ਨੂੰ ਦੇਣ ਲਈ ਇਸ ਤੋਂ ਵਧੀਆ ਗਿਫਟ ਕੁਝ ਨਹੀਂ ਹੋ ਸਕਦਾ ਸੀ।
ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ ਅਜੇ 50 ਸਾਲ ਦੇ ਅਜਿਹੇ ਇਨਸਾਨ ਦੇ ਤੌਰ ‘ਤੇ ਨਜ਼ਰ ਆ ਰਹੇ ਹਨ ਜੋ ਆਪਣੀ ਪਤਨੀ ਤੋਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਪਿਆਰ ਕਰਦੇ ਹਨ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਹਲਚਲ ਮੱਚ ਜਾਂਦੀ ਹੈ। ਹੁਣ ਅੱਗੇ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰੇ ਤਾਂ ਕੀ ਨਾ ਕਰੇ। ਟ੍ਰੇਲਰ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਤੱਬੂ, ਅਜੇ ਦੇਵਗਨ, ਰਾਕੁਲ ਪ੍ਰੀਤ ਸਿੰਘ ਇਸ ਵਾਰ ਔਡੀਅੰਸ ਨੂੰ ਖੂਬ ਹਸਾਉਣ ਆ ਰਹੇ ਹਨ। ਰਕੁਲ ਨੂੰ ਦੇਖ ਲੱਗਦਾ ਹੈ ਕਿ ਇਹ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਹੋਵੇਗੀ। ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ਦੇ ਰਿਲੀਜ਼ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।Half Century poori ho gayi! Meri taraf se chhota sa gift- #DeDePyaarDeTrailerhttps://t.co/XGA2gLupfc@DeDePyaarDe #Tabu @Rakulpreet @AkivAli@TSeries @LuvFilms @itsBhushanKumar @luv_ranjan @gargankur
— Ajay Devgn (@ajaydevgn) April 2, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement