ਪੜਚੋਲ ਕਰੋ
Advertisement
‘ਦੀਪਵੀਰ’ ਵੱਲੋਂ ਵਿਆਹ ਦੇ ਤੋਹਫਿਆਂ ਬਾਰੇ ਵੱਡਾ ਫੈਸਲਾ
ਮੁੰਬਈ: ਬਾਲੀਵੁੱਡ ਦੇ ਪਾਵਰ ਕੱਪਲ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀ ਤਿਆਰੀਆਂ ਇਟਲੀ ‘ਚ ਜ਼ੋਰਾਂ ਨਾਲ ਹੋ ਰਹੀਆਂ ਹਨ। ਦੋਵਾਂ ਦੇ ਵਿਆਹ ‘ਚ ਮੋਬਾਈਲ ਫੋਨ ਬੈਨ ਹਨ ਪਰ ਦੋਨਾਂ ਦੀ ਪ੍ਰੀ-ਵੈਡਿੰਗ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ।
ਇੱਕ ਦਿਨ ਬਾਅਦ ਦੋਨੋਂ ਪਤੀ-ਪਤਨੀ ਬਣ ਜਾਣਗੇ। ਇਸ ਖ਼ਬਰ ਨੂੰ ਲੈ ਕੇ ਦੋਨਾਂ ਦੇ ਫੈਨਸ ਕਾਫੀ ਉਤਸੁਕ ਹਨ। ਹੁਣ ਦੋਨਾਂ ਦੇ ਵਿਆਹ ਤੋਂ ਬਾਅਦ ਹੋਣ ਵਾਲੀ ਰਿਸੈਪਸ਼ਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਬਾਰੇ ਹੁਣ ਖ਼ਬਰ ਆਈ ਹੈ ਕਿ ਦੋਨਾਂ ਨੇ ਆਪਣੀ ਰਿਸੈਪਸ਼ਨ ‘ਚ ਗਿਫਟ ਨਾ ਲੈਣ ਦਾ ਫੈਸਲਾ ਲਿਆ ਹੈ।
ਜੀ ਹਾਂ, ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਏ ਦੋਵਾਂ ਦੇ ਰਿਸੈਪਸ਼ਨ ਕਾਰਡ ‘ਚ ਗੈਸਟਸ ਨੂੰ ਗਿਫਟ ਨਾ ਲੈ ਕੇ ਆਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਜੋ ਵੀ ਤੋਹਫੇ ਦੋਸਤ ਤੇ ਕਰੀਬੀ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਨ, ਸਭ ਚੈਰਿਟੀ ‘ਚ ਦਾਨ ਕਰਨ ਦੀ ਗੱਲ ਕੀਤੀ ਹੈ।
ਦੋਨਾਂ ਦੇ ਵਿਆਹ ਦੀ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ 28 ਨਵੰਬਰ ਤੇ ਬੈਂਗਲੂਰ ‘ਚ 21 ਨਵੰਬਰ ਨੂੰ ਹੋਣ ਦੀ ਗੱਲ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement