Deepika-Ranveer Daughter Name Controversy: ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
Deepika Ranveer Daughter Dua Name Controversy: ਮਸ਼ਹੂਰ ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਦੀਵਾਲੀ
Deepika Ranveer Daughter Dua Name Controversy: ਮਸ਼ਹੂਰ ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਦੀਵਾਲੀ ਮੌਕੇ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਜਨਤਕ ਕੀਤਾ ਸੀ। ਇਸ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹੀ ਉਨ੍ਹਾਂ ਦੀਆਂ ਸਾਰੀਆਂ ਅਰਦਾਸਾਂ ਦਾ ਫਲ ਹੈ, ਇਸ ਲਈ ਉਸ ਦਾ ਨਾਂ 'ਦੁਆ' ਰੱਖਿਆ ਗਿਆ ਹੈ। ਹਾਲਾਂਕਿ ਕਈ ਪ੍ਰਸ਼ੰਸਕਾਂ ਨੂੰ ਇਹ ਨਾਂਅ ਪਸੰਦ ਨਹੀਂ ਆਇਆ ਜਿਸ ਨੂੰ ਲੈ ਇੰਟਰਨੈੱਟ ਉੱਪਰ ਵਿਵਾਦ ਛਿੜ ਗਿਆ ਹੈ।
ਦੀਪਿਕਾ ਨੇ ਸ਼ੇਅਰ ਕੀਤੀ ਤਸਵੀਰ
ਦਰਅਸਲ, ਇਸਦੇ ਚੱਲਦੇ ਜੋੜੇ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਦੀਪਿਕਾ ਨੇ ਦੀਵਾਲੀ ਦੇ ਦਿਨ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸਦੇ ਸਿਰਫ ਪੈਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ 'ਦੁਆ' ਰੱਖਿਆ ਹੈ। ਉਨ੍ਹਾਂ ਲਿਖਿਆ, "ਦੁਆ ਪਾਦੁਕੋਣ ਸਿੰਘ। ਦੁਆ ਦਾ ਮਤਲਬ ਹੈ ਪ੍ਰਾਰਥਨਾ। ਉਹ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਫਲ ਹੈ। ਸਾਡਾ ਦਿਲ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਹੈ - ਦੀਪਿਕਾ, ਰਣਵੀਰ।"
ਯੂਜ਼ਰਸ ਨੇ ਕੀਤੀਆਂ ਤਿੱਖੀਆਂ ਟਿੱਪਣੀਆਂ
ਹਾਲਾਂਕਿ, ਆਪਣੀ ਧੀ ਦਾ ਮੁਸਲਮਾਨ ਨਾਂਅ ਰੱਖਣ ਨਾਲ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਉੱਪਰ ਗੁੱਸਾ ਜ਼ਾਹਿਰ ਕਰ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੂੰ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਸਵਾਲ ਉਠਾਏ ਕਿ ਉਨ੍ਹਾਂ ਨੇ 'ਦੁਆ' ਨਾਮ ਕਿਉਂ ਰੱਖਿਆ ? ਦੀਪਿਕਾ ਦੀ ਉਸ ਪੋਸਟ 'ਤੇ ਅਜਿਹੇ ਕਈ ਕਮੈਂਟ ਦੇਖਣ ਨੂੰ ਮਿਲ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, "ਕੀ ਹਿੰਦੂ ਨਾਂਮ ਘੱਟ ਪੈ ਗਏ ?" ਤਾਂ ਕਿਸੇ ਨੇ ਲਿਖਿਆ, "ਮੁਸਲਿਮ ਨਾਮ ਇੰਨੇ ਪਸੰਦ ਕਿਉਂ? ਹਿੰਦੂ ਨਾਂ ਕਿਉਂ ਨਹੀਂ?" ਇੱਕ ਹੋਰ ਨੇ ਲਿਖਿਆ, "ਪ੍ਰਾਰਥਨਾ ਰੱਖਣ ਵਿੱਚ ਕੀ ਬੁਰਾ ਸੀ?" ਕਿਸੇ ਨੇ ਕਿਹਾ, "ਦੁਆ ਨਾਲੋਂ ਚੰਗਾ ਪ੍ਰਾਰਥਨਾ ਹੈ ਜਾਂ ਫਿਰ ਦੁਰਵਾ ਰੱਖ ਸਕਦੇ ਸੀ।" ਇੱਕ ਹੋਰ ਨੇ ਲਿਖਿਆ, "ਕੀ ਕਿਸੇ ਹਿੰਦੂ ਦੇਵੀ ਦਾ ਨਾਮ ਨਹੀਂ ਮਿਲਿਆ?"
ਇੱਕ ਹੋਰ ਯੂਜ਼ਰ ਨੇ ਲਿਖਿਆ, "ਮੈਨੂੰ ਦੀਪਿਕਾ ਪਸੰਦ ਹੈ, ਪਰ ਬੇਟੀ ਦਾ ਨਾਮ ਬਿਲਕੁਲ ਵੀ ਪਸੰਦ ਨਹੀਂ ਆਇਆ।" ਜਦੋਂ ਕਿ ਕਿਸੇ ਹੋਰ ਨੇ ਕਿਹਾ, "ਬਾਲੀਵੁੱਡ ਵਾਲੇ ਅਜਿਹਾ ਜਾਣਬੁੱਝ ਕੇ ਕਰਦੇ ਹਨ। ਸਨਾਤਨ ਧਰਮ ਨੂੰ ਠੇਸ ਪਹੁੰਚਾਉਣ ਲਈ। ਇਹ ਦੋਵੇਂ ਖੁਦ ਹਿੰਦੂ ਹਨ, ਤਾਂ ਅਜਿਹਾ ਨਾਂ ਕਿਉਂ?"