ਪੜਚੋਲ ਕਰੋ
ਵਿਆਹ ਤੋਂ ਬਾਅਦ ਦੀਪਿਕਾ ਦੇ ਵਧੇ ਨਖ਼ਰੇ, ਆਮਿਰ ਦੇ ਬਿਗ ਬਜਟ ਪ੍ਰੋਜੈਕਟ ਨੂੰ ਕੀਤੀ ਨਾਂਹ

ਮੁੰਬਈ: ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਦੀ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਫਲੌਪ ਹੋ ਗਈ। ਇਸ ਦਾ ਅਸਰ ਉਂਝ ਆਮਿਰ ਖ਼ਾਨ ‘ਤੇ ਨਹੀਂ ਪਿਆ, ਪਰ ਉਹ ਆਪਣੇ ਅਗਲੇ ਪ੍ਰੋਜੈਕਟ ਦੀ ਤਿਆਰੀ ‘ਚ ਲੱਗ ਗਏ ਹਨ। ਇਸ ਤੋਂ ਬਾਅਦ ਆਮਿਰ ਆਪਣੀ ਅਗਲੀ ਫ਼ਿਲਮ ‘ਮਹਾਂਭਾਰਤ’ ‘ਚ ਮਸ਼ਰੂਫ ਹੋ ਗਏ ਹਨ। ਆਮਿਰ ਆਪਣੀ ਆਗਲੀ ਫਿਲਮ ‘ਮਹਾਂਭਾਰਤ’ ਦੀ ਕਾਸਟਿੰਗ ਤੇ ਸਕ੍ਰਿਪ ‘ਤੇ ਖਾਸ ਧਿਆਨ ਦੇ ਰਹੇ ਹਨ। ਤਾਜ਼ਾ ਖ਼ਬਰਾਂ ਮੁਤਾਬਕ ਆਮਿਰ ਨੇ ਹਾਲ ਹੀ ‘ਚ ਦੀਪਿਕਾ ਪਾਦੁਕੋਣ ਨੂੰ ਇਸ ਫ਼ਿਲਮ ਲਈ ‘ਦਰੋਪਦੀ’ ਦੇ ਕਿਰਦਾਰ ਲਈ ਪੇਸ਼ਕਸ਼ ਕੀਤੀ ਸੀ ਕਿਉਂਕਿ ਆਮਿਰ ਨੂੰ ਲੱਗਦਾ ਹੈ ਕਿ ਇਸ ਕਿਰਦਾਰ ਲਈ ਦੀਪਿਕਾ ਤੋਂ ਵਧੀਆ ਕੋਈ ਹੋਰ ਨਹੀਂ ਪਰ ਦੀਪਿਕਾ ਨੇ ਆਮਿਰ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਹੈ।
ਦੀਪਿਕਾ ਦੀ ਗੱਲ ਕਰੀਏ ਤਾਂ ਮਸਤਾਨੀ ਨੇ ਆਮਿਰ ਦੇ ਇਸ ਬਿੱਗ ਬਜਟ ਪ੍ਰੋਜੈਕਟ ਨੂੰ ਨਾਂਹ ਕਰ ਦੀੱਤੀ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਦੀਪਿਕਾ ਮੇਘਨਾ ਗੁਲਜ਼ਾਰ ਨਾਲ ਫ਼ਿਲਮ ਦਾ ਕੰਮ ਸ਼ੁਰੂ ਕਰਨ ਵਾਲੀ ਹੈ।
ਦੀਪਿਕਾ ਦੀ ਗੱਲ ਕਰੀਏ ਤਾਂ ਮਸਤਾਨੀ ਨੇ ਆਮਿਰ ਦੇ ਇਸ ਬਿੱਗ ਬਜਟ ਪ੍ਰੋਜੈਕਟ ਨੂੰ ਨਾਂਹ ਕਰ ਦੀੱਤੀ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਦੀਪਿਕਾ ਮੇਘਨਾ ਗੁਲਜ਼ਾਰ ਨਾਲ ਫ਼ਿਲਮ ਦਾ ਕੰਮ ਸ਼ੁਰੂ ਕਰਨ ਵਾਲੀ ਹੈ। Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















