ਪੜਚੋਲ ਕਰੋ
Advertisement
ਧਰਮਿੰਦਰ ਦਾ ਕਿਸਾਨੀ ਪ੍ਰੇਮ! ਵੀਡੀਓ ਸ਼ੇਅਰ ਕਰ ਲਿਖੀ ਅਹਿਮ ਗੱਲ
ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਬਹੁਤ ਵਧੀਆ ਹੈ ਤੇ ਇਸ ਵਿੱਚ ਉਨ੍ਹਾਂ ਲੋਕਾਂ ਨੂੰ ‘ਦਿਆਲੂ’ ਬਣਨ ਦੇ ਮਹੱਤਵ ਦੀ ਗੱਲ ਕੀਤੀ ਹੈ। ਉਸ ਵੀਡੀਓ ’ਚ ਧਰਮਿੰਦਰ ਆਪਣੇ ਖੇਤ ਦਾ ਦੌਰਾ ਕਰ ਰਹੇ ਹਨ ਤੇ ਖੇਤ ’ਚ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਾਂ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਮੁੰਬਈ: ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਬਹੁਤ ਵਧੀਆ ਹੈ ਤੇ ਇਸ ਵਿੱਚ ਉਨ੍ਹਾਂ ਲੋਕਾਂ ਨੂੰ ‘ਦਿਆਲੂ’ ਬਣਨ ਦੇ ਮਹੱਤਵ ਦੀ ਗੱਲ ਕੀਤੀ ਹੈ। ਉਸ ਵੀਡੀਓ ’ਚ ਧਰਮਿੰਦਰ ਆਪਣੇ ਖੇਤ ਦਾ ਦੌਰਾ ਕਰ ਰਹੇ ਹਨ ਤੇ ਖੇਤ ’ਚ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਾਂ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਧਰਮਿੰਦਰ ਦੇ ਖੇਤ ਵਿੱਚ ਕੁਝ ਲੋਕ ਹੈਂਡਪੰਪ ਜਾਂ ਬੋਰਿੰਗ ਦਾ ਕੰਮ ਕਰ ਰਹੇ ਹਨ। ਧਰਮਿੰਦਰ ਉਨ੍ਹਾਂ ਨਾਲ ਪਿਆਰਰ ਭਰੀਆਂ ਗੱਲਾਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਹੱਸਣ ਤੇ ਮੁਸਕਰਾਉਣ ਦੀ ਸਲਾਹ ਦਿੰਦੇ ਹਨ। ਉਹ ਭਾਰਤ ਨਾਂਅ ਦੇ ਇੱਕ ਕਾਮੇ ਦੇ ਸਿਰ ’ਤੇ ਹੱਥ ਰੱਖਦੇ ਹਨ ਤੇ ਉਸ ਨੂੰ ਠੰਢਾ ਰੱਖਣ ਦੀ ਗੱਲ ਕਰਦੇ ਹਨ। ਉਹ ਆਖ਼ਰ ’ਚ ਸਾਰੇ ਕਾਮਿਆਂ ਨੂੰ ਕਹਿੰਦੇ ਹਨ- ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।
ਇੱਥੇ ਵੇਖੋ, ਧਰਮਿੰਦਰ ਦਾ ਉਹ ਪਿਆਰਾ ਵੀਡੀਓ:
ਇਹ ਪਿਆਰਾ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ- ਫ਼ਾਰਮ ਉੱਤੇ ਕੰਮ ਕਰਦੇ ਅਸੀਂ ਇੰਝ ਆਨੰਦ ਮਾਣ ਰਹੇ ਹਾਂ। ਦਿਆਲੂ ਬਣੋ ਤੇ ਇਨਸਾਨੀਅਤ ਵਿਖਾਓ। ਬਿਨਾ ਮਜ਼ਹਬ ਤੇ ਮਿੱਲਤ ਦੇ ਮਿਲੋ। ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਇਹ ਦੁਨੀਆ ਬਹੁਤ ਖ਼ੂਬਸੂਰਤ ਹੋ ਜਾਵੇਗੀ। ਸਭ ਨੂੰ ਢੇਰ ਸਾਰਾ ਪਿਆਰ।This is how we enjoy, while working at my farm. Be kind humble and human. Bila mazhab o millat ho jao .....koi chhota nahin .....koi bada nahin..........ye duniya ....badi khoobsoorat ho jaye gi dosto love you all. pic.twitter.com/H3NS1Vou2w
— Dharmendra Deol (@aapkadharam) February 25, 2021
ਧਰਮਿੰਦਰ ਨੇ ਮੰਗਲਵਾਰ ਨੂੰ ਵੀ ਇੱਕ ਟਵੀਟ ਕੀਤਾ ਸੀ। ਉੱਥੇ ਉਹ ਕਾਫ਼ੀ ਪ੍ਰੇਸ਼ਾਨ ਵਿਖਾਈ ਦੇ ਰਹੇ ਸਨ। ਉਨ੍ਹਾਂ ਇੱਕ ਫ਼ੈਨ ਵੱਲੋਂ ਬਣਾਏ ਪੁਰਾਣੀਆਂ ਤਸਵੀਰਾਂ ਦਾ ਮੋਂਟਾਜ ਸ਼ੇਅਰ ਕੀਤਾ। ਉਸ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਕਾਫ਼ੀ ਭਾਵੁਕ ਹੋ ਗਏ ਸਨ।
ਇੱਥੇ ਵੇਖੋ ਧਰਮਿੰਦਰ ਦਾ ਟਵੀਟ:
ਧਰਮਿੰਦਰ ਨੇ ਲਿਖਿਆ- ਸੁਮੈਲਾ, ਇੰਨੀ ਚਾਹਤ ਦਾ ਮੈਂ ਹੱਕਦਾਰ ਨਹੀਂ…ਮਾਸੂਮੀਅਤ ਹੈ ਤੁਹਾਡੀ ਸਾਰਿਆਂ ਦੀ। ਹੱਸਦਾ ਹਾਂ, ਹਸਾਉਂਦਾ ਹਾਂ…ਪਰ ਉਦਾਸ ਰਹਿੰਦਾ ਹਾਂ…ਇਸ ਉਮਰ ਮੇਂ ਕਰ ਕੇ ਬੇਦਖ਼ਲ ਮੁਝੇ ਮੇਰੀ ਧਰਤੀ ਸੇ, ਦੇ ਦੀਆ ਸਦਮਾ…ਮੁਝੇ ਮੇਰੇ ਅਪਨੋਂ ਨੇ।pic.twitter.com/f3v3TcQrRN. Sumaila,iss be-ja chaahat ka haqdaar...Main nehin...masoomiyat hai aap sab ki ...hansta hoon hansaata hoon..magar..udaas rehta hoon ...”iss ummr mein kar ke be-dakhil ..mujhe meri dharti se...de diya sadma ...mujhe mere apnon ne” .
— Dharmendra Deol (@aapkadharam) February 23, 2021
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement