ਮੁੰਬਈ: ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਬਹੁਤ ਵਧੀਆ ਹੈ ਤੇ ਇਸ ਵਿੱਚ ਉਨ੍ਹਾਂ ਲੋਕਾਂ ਨੂੰ ‘ਦਿਆਲੂ’ ਬਣਨ ਦੇ ਮਹੱਤਵ ਦੀ ਗੱਲ ਕੀਤੀ ਹੈ। ਉਸ ਵੀਡੀਓ ’ਚ ਧਰਮਿੰਦਰ ਆਪਣੇ ਖੇਤ ਦਾ ਦੌਰਾ ਕਰ ਰਹੇ ਹਨ ਤੇ ਖੇਤ ’ਚ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਾਂ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।


 
ਧਰਮਿੰਦਰ ਦੇ ਖੇਤ ਵਿੱਚ ਕੁਝ ਲੋਕ ਹੈਂਡਪੰਪ ਜਾਂ ਬੋਰਿੰਗ ਦਾ ਕੰਮ ਕਰ ਰਹੇ ਹਨ। ਧਰਮਿੰਦਰ ਉਨ੍ਹਾਂ ਨਾਲ ਪਿਆਰਰ ਭਰੀਆਂ ਗੱਲਾਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਹੱਸਣ ਤੇ ਮੁਸਕਰਾਉਣ ਦੀ ਸਲਾਹ ਦਿੰਦੇ ਹਨ। ਉਹ ਭਾਰਤ ਨਾਂਅ ਦੇ ਇੱਕ ਕਾਮੇ ਦੇ ਸਿਰ ’ਤੇ ਹੱਥ ਰੱਖਦੇ ਹਨ ਤੇ ਉਸ ਨੂੰ ਠੰਢਾ ਰੱਖਣ ਦੀ ਗੱਲ ਕਰਦੇ ਹਨ। ਉਹ ਆਖ਼ਰ ’ਚ ਸਾਰੇ ਕਾਮਿਆਂ ਨੂੰ ਕਹਿੰਦੇ ਹਨ- ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।

 

ਇੱਥੇ ਵੇਖੋ, ਧਰਮਿੰਦਰ ਦਾ ਉਹ ਪਿਆਰਾ ਵੀਡੀਓ:


ਇਹ ਪਿਆਰਾ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ- ਫ਼ਾਰਮ ਉੱਤੇ ਕੰਮ ਕਰਦੇ ਅਸੀਂ ਇੰਝ ਆਨੰਦ ਮਾਣ ਰਹੇ ਹਾਂ। ਦਿਆਲੂ ਬਣੋ ਤੇ ਇਨਸਾਨੀਅਤ ਵਿਖਾਓ। ਬਿਨਾ ਮਜ਼ਹਬ ਤੇ ਮਿੱਲਤ ਦੇ ਮਿਲੋ। ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਇਹ ਦੁਨੀਆ ਬਹੁਤ ਖ਼ੂਬਸੂਰਤ ਹੋ ਜਾਵੇਗੀ। ਸਭ ਨੂੰ ਢੇਰ ਸਾਰਾ ਪਿਆਰ।

 

ਧਰਮਿੰਦਰ ਨੇ ਮੰਗਲਵਾਰ ਨੂੰ ਵੀ ਇੱਕ ਟਵੀਟ ਕੀਤਾ ਸੀ। ਉੱਥੇ ਉਹ ਕਾਫ਼ੀ ਪ੍ਰੇਸ਼ਾਨ ਵਿਖਾਈ ਦੇ ਰਹੇ ਸਨ। ਉਨ੍ਹਾਂ ਇੱਕ ਫ਼ੈਨ ਵੱਲੋਂ ਬਣਾਏ ਪੁਰਾਣੀਆਂ ਤਸਵੀਰਾਂ ਦਾ ਮੋਂਟਾਜ ਸ਼ੇਅਰ ਕੀਤਾ। ਉਸ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਕਾਫ਼ੀ ਭਾਵੁਕ ਹੋ ਗਏ ਸਨ।

 

ਇੱਥੇ ਵੇਖੋ ਧਰਮਿੰਦਰ ਦਾ ਟਵੀਟ:


ਧਰਮਿੰਦਰ ਨੇ ਲਿਖਿਆ- ਸੁਮੈਲਾ, ਇੰਨੀ ਚਾਹਤ ਦਾ ਮੈਂ ਹੱਕਦਾਰ ਨਹੀਂ…ਮਾਸੂਮੀਅਤ ਹੈ ਤੁਹਾਡੀ ਸਾਰਿਆਂ ਦੀ। ਹੱਸਦਾ ਹਾਂ, ਹਸਾਉਂਦਾ ਹਾਂ…ਪਰ ਉਦਾਸ ਰਹਿੰਦਾ ਹਾਂ…ਇਸ ਉਮਰ ਮੇਂ ਕਰ ਕੇ ਬੇਦਖ਼ਲ ਮੁਝੇ ਮੇਰੀ ਧਰਤੀ ਸੇ, ਦੇ ਦੀਆ ਸਦਮਾ…ਮੁਝੇ ਮੇਰੇ ਅਪਨੋਂ ਨੇ।