(Source: ECI/ABP News)
Dharmendra Hema Malini: ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਹਨ 4 ਬੱਚੇ, ਫਿਰ ਵੀ ਰਹਿੰਦੇ ਹਨ ਇਕੱਲੇ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ
Hema Malini Dharmendra: ਹੇਮਾ ਮਾਲਿਨੀ ਧਰਮਿੰਦਰ ਦੀ ਦੂਜੀ ਪਤਨੀ ਹੈ, ਹੇਮਾ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ਦੇ ਨਾਮ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ। ਦੋਵੇਂ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋਵੇਂ ਮਾਂ ਬਣ ਚੁੱਕੀਆਂ ਹਨ।
![Dharmendra Hema Malini: ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਹਨ 4 ਬੱਚੇ, ਫਿਰ ਵੀ ਰਹਿੰਦੇ ਹਨ ਇਕੱਲੇ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ dharmendra and hema malini have 4 children but they live all alone in a farm house know why Dharmendra Hema Malini: ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਹਨ 4 ਬੱਚੇ, ਫਿਰ ਵੀ ਰਹਿੰਦੇ ਹਨ ਇਕੱਲੇ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ](https://feeds.abplive.com/onecms/images/uploaded-images/2022/09/08/077d0d040c58b5d56e26642903d5425a1662617376291469_original.jpg?impolicy=abp_cdn&imwidth=1200&height=675)
Dahrmendra And Hema Malini: ਬਾਲੀਵੁੱਡ 'ਚ ਕਈ ਸਿਤਾਰੇ ਹਨ ਪਰ ਅੱਜ ਵੀ ਪੁਰਾਣੇ ਜ਼ਮਾਨੇ `ਚ ਫ਼ਿਲਮਾਂ ਦੀ ਸੁਪਰਹਿੱਟ ਜੋੜੀ ਧਰਮਿੰਦਰ ਹੇਮਾ ਮਾਲਿਨੀ ਨੂੰ ਯਾਦ ਕੀਤਾ ਜਾਂਦਾ ਹੈ। ਇਹ ਫ਼ਿਲਮੀ ਪਰਦੇ ਦੀ ਬੈਸਟ ਜੋੜੀ ਹੈ। ਇਸ ਦੇ ਨਾਲ ਨਾਲ ਰੀਅਲ ਲਾਈਫ਼ ਦੀ ਵੀ ਬੇਹਤਰੀਨ ਜੋੜੀ ਹੈ। ਧਰਮਿੰਦਰ ਦੇ 4 ਬੱਚੇ ਹੋਣ ਦੀ ਇਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ, 4 ਬੱਚਿਆਂ ਦੇ ਪਿਤਾ ਹੋਣ ਦੇ ਬਾਵਜੂਦ ਉਹ ਹੇਮਾ ਮਾਲਨੀ ਨਾਲ ਇਕੱਲੇ ਰਹਿੰਦੇ ਹਨ।
ਹੇਮਾ ਮਾਲਿਨੀ ਧਰਮਿੰਦਰ ਦੀ ਦੂਜੀ ਪਤਨੀ ਹੈ, ਹੇਮਾ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ਦੇ ਨਾਮ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ। ਦੋਵੇਂ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋਵੇਂ ਮਾਂ ਬਣ ਚੁੱਕੀਆਂ ਹਨ। ਧਰਮਿੰਦਰ ਦੀ ਪਹਿਲੀ ਪਤਨੀ ਪੰਜਾਬ ਵਿੱਚ ਰਹਿੰਦੀ ਹੈ, ਉਨ੍ਹਾਂ ਦੇ ਦੋ ਪੁੱਤਰ ਹਨ ਜਿਨ੍ਹਾਂ ਦਾ ਨਾਮ ਸੰਨੀ ਦਿਓਲ ਅਤੇ ਬੌਬੀ ਦਿਓਲ, ਉਨ੍ਹਾਂ ਦੇ ਚਾਰ ਵਿੱਚੋਂ ਤਿੰਨ ਬੱਚੇ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ, ਸਿਰਫ਼ ਅਹਾਨਾ ਹੈ ਜੋ ਫਿਲਮਾਂ ਤੋਂ ਦੂਰ ਹੈ, ਉਨ੍ਹਾਂ ਦੇ ਦੋਵੇਂ ਬੇਟੇ ਵੀ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ, ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਰੁੱਝੇ ਹੋਏ ਹਨ।
View this post on Instagram
ਧਰਮਿੰਦਰ ਆਪਣੀ ਦੂਜੀ ਪਤਨੀ ਹੇਮਾ ਮਾਲਨੀ ਨਾਲ ਪੂਰੀ ਤਰ੍ਹਾਂ ਇਕੱਲੇ ਰਹਿੰਦੇ ਹਨ, ਦੋਵੇਂ ਆਪਣੇ ਪੂਰੇ ਪਰਿਵਾਰ ਤੋਂ ਬਹੁਤ ਦੂਰ ਰਹਿੰਦੇ ਹਨ, ਧਰਮਿੰਦਰ ਆਪਣੇ ਬੱਚਿਆਂ ਅਤੇ ਫਿਲਮ ਇੰਡਸਟਰੀ ਤੋਂ ਦੂਰ ਪੂਰੀ ਤਰ੍ਹਾਂ ਸ਼ਾਂਤੀਪੂਰਨ ਜੀਵਨ ਜੀਅ ਰਹੇ ਹਨ।
ਧਰਮਿੰਦਰ ਹੇਮਾ ਮਾਲਨੀ ਦੇ ਨਾਲ ਆਪਣੇ ਫਾਰਮ ਹਾਊਸ 'ਤੇ ਰਹਿੰਦੇ ਹਨ, ਉਨ੍ਹਾਂ ਦੇ ਬਹੁਤ ਸਾਰੇ ਜਾਨਵਰ ਅਤੇ ਪੰਛੀ ਹਨ, ਉਹ ਉੱਥੇ ਬਹੁਤ ਸਾਦਾ ਜੀਵਨ ਬਤੀਤ ਕਰ ਰਹੇ ਹਨ, ਇਸ ਦੇ ਪਿੱਛੇ ਕਾਰਨ ਇਹ ਹੈ ਕਿ ਉਹ ਇਸ ਉਮਰ 'ਚ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਨ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਸਭ ਕੁੱਝ ਛੱਡ ਦਿੱਤਾ। ਫਿਲਮ ਇੰਡਸਟਰੀ ਅਤੇ ਆਪਣੇ ਬੱਚਿਆਂ ਤੋਂ ਦੂਰ ਇਹ ਜੋੜਾ ਬਹੁਤ ਸਾਦਾ ਜੀਵਨ ਜੀਅ ਰਿਹਾ ਹੈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)