ਪੜਚੋਲ ਕਰੋ
Advertisement
ਧਰਮਿੰਦਰ ਨੇ ਹੇਮਾ ਮਾਲਿਨੀ ਦਾ ਉਡਾਇਆ ਮਜ਼ਾਕ, ਫਿਰ ਮੰਗਣੀ ਪਈ ਮਾਫੀ
ਕੁਝ ਦਿਨ ਪਹਿਲਾਂ ਵੈਟਰਨ ਐਕਟਰਸ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਝਾੜੂ ਲਾਉਂਦੇ ਹੋਏ ਨਜ਼ਰ ਆਈ ਸੀ। ਇਸ ‘ਚ ਉਸ ਦਾ ਸਾਥ ਹੋਰ ਨੇਤਾਵਾਂ ਨੇ ਵੀ ਦਿੱਤਾ ਸੀ। ਦੇਸ਼ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਉਸ ਨੇ ਇਹ ਮੁਹਿੰਮ ਚਲਾਈ ਸੀ। ਹੇਮਾ ਨੇ ਜਿਸ ਅੰਦਾਜ਼ ‘ਚ ਝਾੜੂ ਲਾਇਆ, ਉਸ ਕਰਕੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਹੋ ਰਹੀ ਸੀ।
ਮੁੰਬਈ: ਕੁਝ ਦਿਨ ਪਹਿਲਾਂ ਵੈਟਰਨ ਐਕਟਰਸ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਝਾੜੂ ਲਾਉਂਦੇ ਹੋਏ ਨਜ਼ਰ ਆਈ ਸੀ। ਇਸ ‘ਚ ਉਸ ਦਾ ਸਾਥ ਹੋਰ ਨੇਤਾਵਾਂ ਨੇ ਵੀ ਦਿੱਤਾ ਸੀ। ਦੇਸ਼ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਉਸ ਨੇ ਇਹ ਮੁਹਿੰਮ ਚਲਾਈ ਸੀ। ਹੇਮਾ ਨੇ ਜਿਸ ਅੰਦਾਜ਼ ‘ਚ ਝਾੜੂ ਲਾਇਆ, ਉਸ ਕਰਕੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਹੋ ਰਹੀ ਸੀ।
ਇੰਨਾ ਹੀ ਨਹੀਂ ਧਰਮ ਨੇ ਵੀ ਹੇਮਾ ਨੂੰ ਅਨਾੜੀ ਕਹਿ ਦਿੱਤਾ ਸੀ, ਪਰ ਹੁਣ ਧਰਮ ਨੇ ਆਪਣੇ ਇਸ ਕੁਮੈਂਟ ‘ਤੇ ਹੇਮਾ ਤੋਂ ਮਾਫੀ ਮੰਗੀ ਹੈ। ਧਰਮ ਨੇ ਟਵਿਟਰ ‘ਤੇ ਸਫਾਈ ਦਿੰਦੇ ਹੋਏ ਲਿਖਿਆ ਕਿ ਉਹ ਕੁਝ ਵੀ ਕਹਿ ਦਿੰਦੇ ਹਨ, ਪਰ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਝਾੜੂ ਦੀ ਗੱਲ ‘ਤੇ ਉਨ੍ਹਾਂ ਲਿਖਿਆ, “ਤੌਬਾ-ਤੌਬਾ ਕਦੇ ਨਹੀ ਕਰਾਗਾਂ। ਮੈਨੂੰ ਮਾਫੀ ਦੇ ਦੋ ਮਾਲਕ।”
ਹੇਮਾ ਦੇ ਇਸ ਸਕਿਲ ਨੂੰ ਲੈ ਕੇ ਧਰਮਿੰਦਰ ਨੂੰ ਇੱਕ ਯੂਜ਼ਰ ਨੇ ਸਵਾਲ ਕੀਤਾ ਸੀ ਕਿ ਸਰ ਮੈਡਮ ਨੇ ਜ਼ਿੰਦਗੀ ‘ਚ ਕਦੇ ਝਾੜੂ ਚੁੱਕੀ ਹੈ? ਆਮ ਤੌਰ ‘ਤੇ ਅਜਿਹੇ ਸਵਾਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪਰ ਧਰਮ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, “ਹਾਂ ਫਿਲਮਾਂ ‘ਚ। ਮੈਨੂੰ ਵੀ ਅਨਾੜੀ ਲੱਗ ਰਹੀ ਸੀ। ਮੈਂ ਬਚਪਨ ‘ਚ ਆਪਣੀ ਮਾਂ ਦੀ ਮਦਦ ਕੀਤੀ ਹੈ। ਮੈਂ ਝਾੜੂ ‘ਚ ਮਾਹਿਰ ਹਾਂ ਤੇ ਮੈਨੂੰ ਸਫਾਈ ਪਸੰਦ ਹੈ।"Kuchh bhi keh baithta hoon ....... kuchh bhi KI bhawna ko.... . Kuchh bhi samajh baithte hain yaar log .....TWEET BADSHAH🙏.kuchh bhi kiya .....baat झाड़ू की bhi ....tauba tauba .....kabhi na karon ga 🙏हम का माफ़ी दई दो मालिक🙏🙏🙏🙏🙏🙏 pic.twitter.com/sKwtMxA922
— Dharmendra Deol (@aapkadharam) 17 July 2019
ਧਰਮ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਤੇ ਉਹ ਆਪਣੇ ਫੈਨਸ ਨਾਲ ਅਕਸਰ ਗੱਲ ਕਰਦੇ ਰਹਿੰਦੇ ਹਨ। ਕਈ ਵਾਰ ਲੋਕਾਂ ਦੇ ਨੈਗਟਿਵ ਕੁਮੈਂਟ ਨਾਲ ਉਹ ਪ੍ਰੇਸ਼ਾਨ ਵੀ ਹੋ ਜਾਂਦੇ ਹਨ।सर, मैडम ने ऐक्चूअली कभी ज़िंदगी में झाड़ू उठायी क्या? 🧐
— Sidd (@sidd_sharma01) 14 July 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਵਿਸ਼ਵ
ਪੰਜਾਬ
ਧਰਮ
Advertisement