Dharmendra: ਹੇਮਾ ਮਾਲਿਨੀ ਦੀ ਪ੍ਰੈਗਨੈਂਸੀ ਨੂੰ ਲੁਕਾਉਣ ਲਈ ਧਰਮਿੰਦਰ ਨੇ ਕੀਤਾ ਅਜਿਹਾ ਕੰਮ, ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ
Dharmendra Hema Malini Marriage: ਧਰਮਿੰਦਰ ਨੇ ਆਪਣੇ ਵਿਆਹ ਨੂੰ ਬਹੁਤ ਹੀ ਸੀਕਰੇਟ ਰੱਖਿਆ ਸੀ। ਦੱਸ ਦਈਏ ਕਿ ਵਿਆਹ ਤੋਂ ਤੁਰੰਤ ਬਾਅਦ ਹੀ ਹੇਮਾ ਪ੍ਰੈਗਨੈਂਟ ਹੋ ਗਈ ਸੀ ਅਤੇ ਧਰਮਿੰਦਰ ਇਸ ਗੱਲ ਨੂੰ ਹਰ ਹਾਲ 'ਚ ਲੁਕਾਉਣਾ ਚਾਹੁੰਦੇ ਸੀ।
![Dharmendra: ਹੇਮਾ ਮਾਲਿਨੀ ਦੀ ਪ੍ਰੈਗਨੈਂਸੀ ਨੂੰ ਲੁਕਾਉਣ ਲਈ ਧਰਮਿੰਦਰ ਨੇ ਕੀਤਾ ਅਜਿਹਾ ਕੰਮ, ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ dharmendra did this shocking act to hide hema malini s pregnancy you ll be amazed to know Dharmendra: ਹੇਮਾ ਮਾਲਿਨੀ ਦੀ ਪ੍ਰੈਗਨੈਂਸੀ ਨੂੰ ਲੁਕਾਉਣ ਲਈ ਧਰਮਿੰਦਰ ਨੇ ਕੀਤਾ ਅਜਿਹਾ ਕੰਮ, ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ](https://feeds.abplive.com/onecms/images/uploaded-images/2023/07/05/8d8e1562b0a5b9451ffdf18f89817e4e1688562070389469_original.png?impolicy=abp_cdn&imwidth=1200&height=675)
Dharmendra Hema Malini Kisse: ਧਰਮਿੰਦਰ ਤੇ ਹੇਮਾ ਮਾਲਿਨੀ ਦੇ ਵਿਆਹ ਨੂੰ 42 ਸਾਲ ਹੋ ਚੁੱਕੇ ਹਨ। ਦੋਵਾਂ ਨੂੰ ਬਾਲੀਵੁੱਡ ਦਾ ਪਾਵਰ ਕੱਪਲ ਮੰਨਿਆ ਜਾਂਦਾ ਹੈ। 70-80 ਦੇ ਦਹਾਕਿਆਂ 'ਚ ਧਰਮਿੰਦਰ-ਹੇਮਾ ਦੇ ਪਿਆਰ ਦੇ ਚਰਚੇ ਹਰ ਅਖਬਾਰ ਦੀ ਸੁਰਖੀ ਹੁੰਦੇ ਸੀ। ਇਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਧਰਮਿੰਦਰ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸਨ। ਉਨ੍ਹਾਂ ਦਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ ਅਤੇ ਇਸ ਵਿਆਹ ਤੋਂ ਧਰਮਿੰਦਰ ਦੇ 4 ਬੱਚੇ ਸਨ। ਫਿਰ ਵੀ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਸੀ। ਦੂਜੇ ਪਾਸੇ, ਹੇਮਾ ਮਾਲਿਨੀ ਵੀ ਧਰਮਿੰਦਰ ਨੂੰ ਬੇਸ਼ੁਮਾਰ ਪਿਆਰ ਕਰਦੀ ਸੀ। ਇਸ ਲਈ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਦੇ ਦੇਸੀ ਅਵਤਾਰ ਨੇ ਜਿੱਤਿਆ ਦਿਲ, ਤਸਵੀਰਾਂ ਦੇਖ ਫੈਨਜ਼ ਬੋਲੇ- 'ਇਹ ਹੁੰਦੀ ਅਸਲੀ ਪੰਜਾਬਣ'
ਧਰਮਿੰਦਰ ਨੇ ਦੂਜਾ ਵਿਆਹ ਕਰਨ ਤੋਂ ਪਹਿਲਾਂ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦੇਣ ਲਈ ਕਿਹਾ ਸੀ। ਜਦੋਂ ਧਰਮਿੰਦਰ ਪ੍ਰਕਾਸ਼ ਕੌਰ ਕੋਲ ਗਏ ਤਾਂ ਉਨ੍ਹਾਂ ਨੇ ਧਰਮ ਨੂੰ ਤਲਾਕ ਦੇਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਬਾਲੀਵੁੱਡ ਦੇ ਹੀਮੈਨ ਕੋਲ ਕੋਈ ਰਸਤਾ ਨਹੀਂ ਸੀ। ਫਿਰ ਧਰਮਿੰਦਰ ਹੇਮਾ ਮਾਲਿਨੀ ਨੇ ਧਰਮ ਬਦਲ ਕੇ ਇੱਕ ਦੂਜੇ ਨਾਲ ਵਿਆਹ ਕਰਵਾਇਆ ਸੀ। ਦੱਸ ਦਈਏ ਕਿ ਧਰਮਿੰਦਰ ਹੇਮਾ ਮਾਲਿਨੀ ਨੇ ਵਿਆਹ ਕਰਨ ਲਈ ਮੁਸਲਿਮ ਧਰਮ ਅਪਣਾਇਆ ਸੀ।
View this post on Instagram
ਧਰਮਿੰਦਰ ਨੇ ਆਪਣੇ ਵਿਆਹ ਨੂੰ ਬਹੁਤ ਹੀ ਸੀਕਰੇਟ ਰੱਖਿਆ ਸੀ। ਦੱਸ ਦਈਏ ਕਿ ਵਿਆਹ ਤੋਂ ਤੁਰੰਤ ਬਾਅਦ ਹੀ ਹੇਮਾ ਪ੍ਰੈਗਨੈਂਟ ਹੋ ਗਈ ਸੀ ਅਤੇ ਧਰਮਿੰਦਰ ਇਸ ਗੱਲ ਨੂੰ ਹਰ ਹਾਲ 'ਚ ਲੁਕਾਉਣਾ ਚਾਹੁੰਦੇ ਸੀ। ਧਰਮਿੰਦਰ ਨਹੀਂ ਚਾਹੁੰਦੇ ਸੀ ਹੇਮਾ ਦੇ ਪ੍ਰੈਗਨੈਂਟ ਹੋਣ ਦੀ ਖਬਰ ਮੀਡੀਆ ਨੂੰ ਲੱਗੇ। ਫਿਰ ਧਰਮਿੰਦਰ ਨੇ ਕੁੱਝ ਅਜਿਹਾ ਕੀਤਾ ਸੀ ਕਿ ਜਿਸ ਨੂੰ ਸੋਚ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਜਦੋਂ ਈਸ਼ਾ ਦਿਓਲ ਦਾ ਜਨਮ ਹੋਣ ਵਾਲਾ ਸੀ ਤਾਂ ਧਰਮਿੰਦਰ ਹੇਮਾ ਨੂੰ ਨਰਸਿੰਗ ਹੋਮ ਲੈਕੇ ਗਏ ਸੀ। ਇਸ ਕਰਕੇ ਧਰਮਿੰਦਰ ਨੇ ਹੇਮਾ ਲਈ ਪੂਰਾ ਨਰਸਿੰਗ ਹੋਮ ਬੁੱਕ ਕਰ ਲਿਆ ਸੀ। ਯਾਨਿ ਕਿ ਪੂਰਾ ਨਰਸਿੰਗ ਹੋਮ ਸਿਰਫ ਹੇਮਾ ਮਾਲਿਨੀ ਲਈ ਬੁੱਕ ਕੀਤਾ ਗਿਆ ਸੀ। ਬਾਹਰ ਦੇ ਕਿਸੇ ਵੀ ਸ਼ਖਸ ਨੂੰ ਨਰਸਿੰਗ ਹੋਮ 'ਚ ਐਂਟਰੀ ਦੀ ਇਜਾਜ਼ਤ ਨਹੀਂ ਸੀ। ਨਰਸਿੰਗ ਹੋਮ 'ਚ ਸਿਰਫ ਸਟਾਫ ਤੇ ਧਰਮਿੰਦਰ ਹੇਮਾ ਮਾਲਿਨੀ ਤੋਂ ਇਲਾਵਾ ਕੋਈ ਨਹੀਂ ਹੁੰਦਾ ਸੀ। ਆਪਣੀ ਔਲਾਦ ਲਈ ਸ਼ਾਇਦ ਹੀ ਕਿਸੇ ਸ਼ਖਸ ਨੇ ਅਜਿਹਾ ਕੰਮ ਕੀਤਾ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)