Dharmendra: ਧਰਮਿੰਦਰ ਨੇ ਕਰ ਦਿੱਤਾ ਆਪਣੀ ਜਾਇਦਾਦ ਦਾ ਬਟਵਾਰਾ? 560 ਕਰੋੜ ਜਾਇਦਾਦ ਦੋਵੇਂ ਪਤਨੀਆਂ ਤੇ ਬੱਚਿਆਂ ਦੇ ਹਵਾਲੇ ਕੀਤੀ
Dharmendra News: ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਹਰ ਦਿਨ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਧਰਮਿੰਦਰ ਨੇ ਆਪਣੀ ਜਾਇਦਾਦ ਦਾ ਬਟਵਾਰਾ ਵੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਧਰਮਿੰਦਰ 560 ਕਰੋੜ ਜਾਇਦਾਦ ਦੇ ਮਾਲਕ ਹਨ।
![Dharmendra: ਧਰਮਿੰਦਰ ਨੇ ਕਰ ਦਿੱਤਾ ਆਪਣੀ ਜਾਇਦਾਦ ਦਾ ਬਟਵਾਰਾ? 560 ਕਰੋੜ ਜਾਇਦਾਦ ਦੋਵੇਂ ਪਤਨੀਆਂ ਤੇ ਬੱਚਿਆਂ ਦੇ ਹਵਾਲੇ ਕੀਤੀ dharmendra distributes his property to wives hema malini and parkash kaur and their children details inside Dharmendra: ਧਰਮਿੰਦਰ ਨੇ ਕਰ ਦਿੱਤਾ ਆਪਣੀ ਜਾਇਦਾਦ ਦਾ ਬਟਵਾਰਾ? 560 ਕਰੋੜ ਜਾਇਦਾਦ ਦੋਵੇਂ ਪਤਨੀਆਂ ਤੇ ਬੱਚਿਆਂ ਦੇ ਹਵਾਲੇ ਕੀਤੀ](https://feeds.abplive.com/onecms/images/uploaded-images/2024/01/09/33e3a6795790de0cbf191560281662731704792457901469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Dharmendra News: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਧਰਮਿੰਦਰ ਨੇ ਦਸੰਬਰ 'ਚ ਆਪਣਾ 88ਵਾਂ ਜਨਮਦਿਨ ਮਨਾਇਆ ਹੈ। ਪਰ ਧਰਮਿੰਦਰ ਹੁਣ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਏ ਹਨ। ਦਰਅਸਲ, ਹਾਲ ਹੀ 'ਚ ਧਰਮ ਪਾਜੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਅਜੀਬ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ 'ਅਬ ਕਿੱਸਾ ਖਤਮ ਹੋਨੇ ਕੋ ਹੈ, ਅਬ ਕਿਸੀ ਸੇ ਕਿਆ ਕਹੂੰਗਾ ਮੈਂ...'।
ਹਾਲਾਂਕਿ ਇਹ ਪੋਸਟ ਅਪਲੋਡ ਹੋਣ ਤੋਂ ਕੁੱਝ ਹੀ ਸਮੇਂ ਬਾਅਦ ਡਿਲੀਟ ਕਰ ਦਿੱਤੀ ਗਈ ਸੀ। ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਧਰਮਿੰਦਰ ਦੀ ਸਿਹਤ ਹਰ ਦਿਨ ਵਿਗੜਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅੰਦੇਸ਼ਾ ਹੋ ਗਿਆ ਹੈ ਕਿ ਉਨ੍ਹਾਂ ਕੋਲ ਜ਼ਿਆਂਦਾ ਜ਼ਿੰਦਗੀ ਨਹੀਂ ਬਚੀ ਹੈ। ਇਸ ਲਈ ਉਨ੍ਹਾਂ ਨੇ ਇਹ ਪੋਸਟ ਸ਼ੇਅਰ ਕੀਤੀ ਸੀ। ਪਰ ਉਨ੍ਹਾਂ ਦੇ ਪਰਿਵਾਰ ਨੇ ਇਸ ਪੋਸਟ ਨੂੰ ਡਿਲੀਟ ਕਰਵਾ ਦਿੱਤਾ।
View this post on Instagram
ਧਰਮਿੰਦਰ ਨੇ ਕਰ ਦਿੱਤਾ ਆਪਣੀ ਜਾਇਦਾਦ ਦਾ ਬਟਵਾਰਾ: ਰਿਪੋਰਟਾਂ
ਇਹ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਹਰ ਦਿਨ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਧਰਮਿੰਦਰ ਨੇ ਆਪਣੀ ਜਾਇਦਾਦ ਦਾ ਬਟਵਾਰਾ ਵੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਧਰਮਿੰਦਰ 560 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਨੇ ਇਸ ਜਾਇਦਾਦ ਨੂੰ ਆਪਣੀ ਦੋਵੇਂ ਪਤਨੀਆਂ ਹੇਮਾ ਮਾਲਿਨੀ ਤੇ ਪ੍ਰਕਾਸ਼ ਕੌਰ ਤੇ ਉਨ੍ਹਾਂ ਦੇ ਸਾਰੇ ਬੱਚਿਆਂ 'ਚ ਬਰਾਬਰ-ਬਰਾਬਰ ਵੰਡ ਦਿੱਤੀ ਹੈ। ਦੱਸ ਦਈਏ ਕਿ ਧਰਮਿੰਦਰ ਨੇ ਹੇਮਾ ਤੇ ਪ੍ਰਕਾਸ਼ ਨੂੰ 200-200 ਕਰੋੜ ਦਿੱਤੇ ਹਨ।
ਉਨ੍ਹਾਂ ਨੇ ਆਪਣੀਆਂ 4 ਧੀਆਂ ਈਸ਼ਾ, ਅਹਾਨਾ, ਅਜੀਤਾ ਤੇ ਵਿਜੇਤਾ ਨੂੰ 160 ਕਰੋੜ (ਹਰ ਧੀ ਨੂੰ 40 ਕਰੋੜ) ਦਿੱਤੇ ਹਨ। ਧਰਮ ਪਾਜੀ ਨੇ ਆਪਣਾ ਫਾਰਮ ਹਾਊਸ ਜੋ ਕਾਫੀ ਏਕੜ 'ਚ ਫੈਲਿਆ ਹੋਇਆ, ਉਸ ਫਾਰਮ ਹਾਊਸ ਨੂੰ ਵੀ ਉਨ੍ਹਾਂ ਨੇ ਆਪਣੀਆਂ ਦੋਵੇਂ ਪਤਨੀਆਂ 'ਚ ਬਰਾਬਰ ਵੰਡ ਦਿੱਤਾ ਹੈ। ਦੂਜੇ ਪਾਸੇ ਸੰਨੀ ਦਿਓਲ ਦੇ ਹਿੱਸੇ ਧਰਮਿੰਦਰ ਦਾ ਪ੍ਰੋਡਕਸ਼ਨ ਹਾਊਸ ਵਿਜੇਤਾ ਪ੍ਰੋਡਕਸ਼ਨ ਆਇਆ ਹੈ। ਉੱਥੇ ਹੀ ਬੌਬੀ ਦਿਓਲ ਨੂੰ ਧਰਮਿੰਦਰ ਦੇ ਰੈਸਟੋਰੈਂਟ ਮਿਲੇ ਹਨ। ਦੱਸ ਦਈਏ ਕਿ ਧਰਮਿੰਦਰ ਰੇ ਰੈਸਟੋਰੈਂਟਾਂ ਤੋਂ ਹਰ ਸਾਲ 50 ਕਰੋੜ ਦੀ ਕਮਾਈ ਹੁੰਦੀ ਹੈ।
ਕਾਬਿਲੇਗ਼ੌਰ ਹੈ ਕਿ ਧਰਮਿੰਦਰ ਦੀ ਸਿਹਤ ਲੰਬੇ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਹੈ। ਹਾਲ ਹੀ ਧਰਮਿੰਦਰ ਅਮਰੀਕਾ ਵੀ ਗਏ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)