ਗੋਬਿੰਦਾ ਸਰਦਾਰ ਨੇ ਅਨਮੋਲ ਕਵਾਤਰਾ ਨਾਲ ਕੀਤੀ ਮੁਲਾਕਾਤ, ਐਨਜੀਓ ਨੂੰ ਦਿੱਤੀ ਮਦਦ, ਮਰੀਜ਼ਾਂ ਨਾਲ ਕੀਤੀ ਗੱਲਬਾਤ
Anmol Kwatra: ਗੋਬਿੰਦਾ ਸਰਦਾਰ ਨੇ ਹਾਲ ਹੀ 'ਚ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਮੁਲਾਕਾਤ ਕੀਤੀ। ਉਸ ਨੇ ਕਵਾਤਰਾ ਦੀ ਐਨਜੀਓ ਨੂੰ ਮਾਲੀ ਸਹਾਇਤਾ ਵੀ ਦਿੱਤੀ ਤੇ ਨਾਲ ਹੀ ਗਰੀਬ ਜ਼ਰੂਰਤਮੰਦਾਂ ਲੋਕਾਂ ਨਾਲ ਕਾਫੀ ਦੇਰ ਤੱਕ ਗੱਲਬਾਤ ਵੀ ਕੀਤੀ
Gobinda Sardar Meets Anmol Kwatra: ਗੋਬਿੰਦਾ ਸਰਦਾਰ ਇੰਨੀਂ ਦਿਨੀਂ ਸੋਸ਼ਲ ਮੀਡੀਆ ਸਨਸਨੀ ਬਣਿਆ ਹੋਇਆ ਹੈ। ਜੋ ਇਨਸਾਨ ਸੋਸ਼ਲ ਮੀਡੀਆ ਚਲਾਉਂਦਾ ਹੈ, ਉਹ ਗੋਬਿੰਦਾ ਸਰਦਾਰ ਬਾਰੇ ਜ਼ਰੂਰ ਜਾਣਦਾ ਹੋਵੇਗਾ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਗੋਬਿੰਦਾ ਸਰਦਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ।
ਇਹ ਵੀ ਪੜ੍ਹੋ: ਦਿਵਯਾ ਭਾਰਤੀ ਦੀ ਹਮਸ਼ਕਲ ਨੂੰ ਦੇਖ ਕੇ ਲੋਕ ਹੈਰਾਨ, ਅਸਲੀ ਨਕਲੀ ਦੀ ਪਛਾਣ ਹੋਈ ਮੁਸ਼ਕਲ
ਦਰਅਸਲ, ਗੋਬਿੰਦਾ ਸਰਦਾਰ ਨੇ ਹਾਲ ਹੀ 'ਚ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਮੁਲਾਕਾਤ ਕੀਤੀ। ਇਹੀ ਨਹੀਂ ਉਸ ਨੇ ਕਵਾਤਰਾ ਦੀ ਐਨਜੀਓ ਨੂੰ ਮਾਲੀ ਸਹਾਇਤਾ ਵੀ ਦਿੱਤੀ ਤੇ ਨਾਲ ਹੀ ਗਰੀਬ ਜ਼ਰੂਰਤਮੰਦਾਂ ਲੋਕਾਂ ਨਾਲ ਕਾਫੀ ਦੇਰ ਤੱਕ ਗੱਲਬਾਤ ਵੀ ਕੀਤੀ। ਅਨਮੋਲ ਕਵਾਤਰਾ ਦੇ ਮੁਤਾਬਕ ਗੋਬਿੰਦਾ ਸਰਦਾਰ ਉਸ ਨਾਲ ਤਕਰੀਬਨ 2 ਘੰਟੇ ਰਿਹਾ ਅਤੇ ਉਸ ਨੇ ਐਨਜੀਓ ਦਾ ਸਾਰਾ ਕੰਮ ਦੇਖਿਆ। ਇਹੀ ਨਹੀਂ ਗੋਬਿੰਦਾ ਸਰਦਾਰ ਨੇ ਅਨਮੋਲ ਕਵਾਤਰਾ ਨੂੰ ਇੰਟਰਵਿਊ ਵੀ ਦਿੱਤੀ, ਜੋ ਕਿ ਜਲਦ ਹੀ ਉਸ ਦੇ ਪੌਡਕਾਸਟ ਆ ਸਕਦੀ ਹੈ। ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਗੋੋਬਿੰਦਾ ਸਰਦਾਰ ਸੋਸ਼ਲ ਮੀਡੀਆ ਸਨਸਨੀ ਹੈ, ਜੋ ਕਿ ਇੰਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਨੂੰ ਮਿਲਣ ਦੀ ਇੱਛਾ ਜਤਾ ਚੁੱਕੇ ਹਨ। ਹਾਲ ਹੀ 'ਚ ਗਾਇਕ ਨਿੰਜਾ ਨੇ ਸੋਸ਼ਲ ਮੀਡੀਆ 'ਤੇ ਗੋਬਿੰਦਾ ਲਈ ਖਾਸ ਪੋਸਟ ਵੀ ਪਾਈ ਸੀ। ਇਸ ਦੇ ਨਾਲ ਹੀ ਕਮੇਡੀਅਨ ਜ਼ਾਕਿਰ ਖਾਨ ਨੇ ਵੀ ਗੋਬਿੰਦਾ ਸਰਦਾਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ।
View this post on Instagram
ਕਾਬਿਲੇਗੌਰ ਹੈ ਕਿ ਗੋਬਿੰਦਾ ਸਰਦਾਰ ਦੇ ਕੰਨਟੈਂਟ ਨੂੰ ਕਈ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ। ਜਿਸਦੇ ਚੱਲਦੇ ਉਸ ਨੂੰ ਖੂਬ ਟ੍ਰੋਲ ਕੀਤਾ ਜਾਂਦਾ ਹੈ। ਹਾਲਾਂਕਿ ਪੰਜਾਬੀ ਗਾਇਕ ਨਿੰਜਾ ਨੇ ਜਦੋਂ ਗੋਬਿੰਦਾ ਦੇ ਹੁਨਰ ਦੀ ਗੱਲ਼ ਕੀਤੀ ਤਾਂ ਉਹ ਪੰਜਾਬੀਆਂ ਵਿੱਚ ਖੂਬ ਟ੍ਰੋਲ ਹੋਏ।
ਇਹ ਵੀ ਪੜ੍ਹੋ: ਬੱਬੂ ਮਾਨ ਨੇ ਪੁਰਾਣੇ ਦਿਨਾਂ ਦੀ ਵੀਡੀਓ ਕੀਤੀ ਸ਼ੇਅਰ, 2010 'ਚ ਵੀ ਪੰਜਾਬ 'ਚ ਇੰਜ ਹੀ ਆਇਆ ਸੀ ਹੜ੍ਹ