Dilip Kumar Passes Away: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਸਵੇਰੇ 7.30 ਵਜੇ ਦੇਹਾਂਤ ਹੋ ਗਿਆ ਤੇ ਫ਼ਿਲਮ ਇੰਡਸਟਰੀ ਨੂੰ ਹੰਝੂਆਂ 'ਚ ਡੁਬੋ ਕੇ ਇਸ ਮਹਾਨ ਕਲਾਕਾਰ ਨੇ ਸਾਰਿਆਂ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਸ਼ਾਨਦਾਰ ਫ਼ਿਲਮੀ ਸਫ਼ਰ ਨੂੰ ਵੇਖਦਿਆਂ ਇਹ ਪਤਾ ਚੱਲਦਾ ਹੈ ਕਿ ਕਿਉਂ ਉਨ੍ਹਾਂ ਨੂੰ ਅਦਾਕਾਰੀ ਦੀ ਦੁਨੀਆਂ ਦਾ ਲੀਜੈਂਡ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪੂਰੇ ਫ਼ਿਲਮੀ ਸਫ਼ਰ ਦਾ ਤਾਣਾ-ਬਾਣਾ ਤੁਸੀਂ ਖੁਦ ਜਾਣ ਸਕਦੇ ਹੋ।


ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਨੂੰ ਪੇਸ਼ਾਵਰ (ਪਾਕਿਸਤਾਨ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਗੁਲਾਮ ਸਰਾਵਰ ਖਾਨ ਅਤੇ ਮਾਤਾ ਦਾ ਨਾਮ ਆਇਸ਼ਾ ਬੇਗਮ ਸੀ। ਉਹ ਕੁਲ 12 ਭੈਣ-ਭਰਾ ਸਨ। ਦਿਲੀਪ ਕੁਮਾਰ ਦਾ ਅਸਲ ਨਾਮ ਯੂਸੁਫ਼ ਖ਼ਾਨ ਸੀ। ਉਨ੍ਹਾਂ ਦੇ ਪਿਤਾ ਫਲ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਦੇਵਲਾਲੀ ਤੋਂ ਕੀਤੀ ਸੀ। ਉਹ ਅਦਾਕਾਰ ਰਾਜ ਕਪੂਰ ਨਾਲ ਵੱਡੇ ਹੋਏ, ਜੋ ਉਨ੍ਹਾਂ ਦੇ ਗੁਆਂਢੀ ਵੀ ਸਨ। ਬਾਅਦ 'ਚ ਦੋਵਾਂ ਨੇ ਫ਼ਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾਈ।

1940 ਦੇ ਦਹਾਕੇ 'ਚ ਦਿਲੀਪ ਕੁਮਾਰ ਦੀ ਆਪਣੇ ਪਿਤਾ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਹ ਘਰ ਛੱਡ ਕੇ ਪੁਣੇ ਆ ਗਏ। ਇੱਥੇ ਉਹ ਇਕ ਪਾਰਸੀ ਕੈਫੇ ਦੇ ਮਾਲਕ ਨੂੰ ਮਿਲੇ, ਜਿਸ ਦੀ ਮਦਦ ਨਾਲ ਉਹ ਇਕ ਕੰਟੀਨ ਦੇ ਠੇਕੇਦਾਰ ਨੂੰ ਮਿਲੇ। ਦਿਲੀਪ ਕੁਮਾਰ ਵਧੀਆ ਅੰਗਰੇਜ਼ੀ ਬੋਲਦੇ ਸਨ। ਇਸ ਕਰਕੇ ਉਨ੍ਹਾਂ ਨੂੰ ਆਪਣੀ ਪਹਿਲੀ ਨੌਕਰੀ ਮਿਲੀ। ਉਨ੍ਹਾਂ ਨੇ ਆਰਮੀ ਕਲੱਬ 'ਚ ਇੱਕ ਸੈਂਡਵਿਚ ਸਟਾਲ ਲਗਾਇਆ ਕੀਤਾ ਅਤੇ ਜਦੋਂ ਕੰਟਰੈਕਟ ਖ਼ਤਮ ਹੋਇਆ ਤਾਂ ਉਹ 5000 ਰੁਪਏ ਕਮਾ ਚੁੱਕੇ ਸਨ। ਇਸ ਤੋਂ ਬਾਅਦ ਉਹ ਬੰਬੇ ਸਥਿੱਤ ਆਪਣੇ ਘਰ ਵਾਪਸ ਆ ਗਏ।

1943 'ਚ ਉਨ੍ਹਾਂ ਦੀ ਮੁਲਾਕਾਤ ਡਾਕਟਰ ਮਸਾਨੀ ਨਾਲ ਚਰਚਗੇਟ 'ਚ ਹੋਈ। ਮਸਾਨੀ ਨੇ ਉਨ੍ਹਾਂ ਨੂੰ ਬੰਬੇ ਟਾਕੀਜ਼ 'ਚ ਕੰਮ ਕਰਨ ਲਈ ਕਿਹਾ, ਜਿੱਥੇ ਯੂਸੁਫ਼ ਖ਼ਾਨ ਦੇਵਿਕਾ ਰਾਣੀ ਨੂੰ ਮਿਲੇ ਸਨ। ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਇਸ ਕੰਪਨੀ 'ਚ 1250 ਰੁਪਏ ਦੀ ਤਨਖਾਹ 'ਤੇ ਨੌਕਰੀ ਦਿੱਤੀ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਉਹ ਅਦਾਕਾਰ ਅਸ਼ੋਕ ਕੁਮਾਰ ਅਤੇ ਸਸ਼ਾਧਰ ਮੁਖਰਜੀ ਨੂੰ ਵੀ ਮਿਲੇ। ਇਕ ਵਾਰ ਉਨ੍ਹਾਂ ਕਿਹਾ ਸੀ ਕਿ ਜੇ ਉਹ ਨੈਚੁਰਲ ਅਦਾਕਾਰੀ ਕਰਨ ਤਾਂ ਵਧੀਆ ਰਹੇਗਾ।

ਕੁਝ ਸਾਲਾਂ 'ਚ ਹੀ ਉਹ ਦੋਵੇਂ ਉਨ੍ਹਾਂ ਦੇ ਦੋਸਤ ਬਣ ਗਏ। ਸ਼ੁਰੂ 'ਚ ਯੂਸੁਫ਼ ਖ਼ਾਨ ਕਹਾਣੀ ਲਿਖਣ ਤੇ ਸਕ੍ਰਿਪਟ ਨੂੰ ਬਿਹਤਰ ਬਣਾਉਣ 'ਚ ਸਹਾਇਤਾ ਕਰਦੇ ਸਨ, ਕਿਉਂਕਿ ਉਨ੍ਹਾਂ ਦੀ ਅੰਗਰੇਜ਼ੀ ਦੇ ਨਾਲ-ਨਾਲ ਉਰਦੂ ਵੀ ਕਾਫ਼ੀ ਵਧੀਆ ਸੀ। ਬਾਅਦ 'ਚ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਆਪਣਾ ਨਾਮ ਬਦਲ ਕੇ ਦਿਲੀਪ ਕੁਮਾਰ ਰੱਖਣ ਲਈ ਕਿਹਾ। ਉਸ ਤੋਂ ਬਾਅਦ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ 'ਜਵਾਰ ਭਾਟਾ' ਫ਼ਿਲਮ 'ਚ ਕਾਸਟ ਕੀਤਾ। ਹਾਲਾਂਕਿ ਇਹ ਫ਼ਿਲਮ ਕੁਝ ਖਾਸ ਨਹੀਂ ਚੱਲ ਸਕੀ।

1940s
'ਜਵਾਰ ਭਾਟਾ' ਤੋਂ ਬਾਅਦ ਦਿਲੀਪ ਕੁਮਾਰ ਨੇ ਕਈ ਹੋਰ ਫ਼ਲਾਪ ਫ਼ਿਲਮਾਂ ਕੀਤੀਆਂ। ਉਨ੍ਹਾਂ ਨੂੰ 1947 'ਚ ਰਿਲੀਜ਼ ਹੋਈ ਫ਼ਿਲਮ 'ਜੁਗਨੂੰ' ਤੋਂ ਪਛਾਣ ਮਿਲੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਦਾਕਾਰਾ ਨੂਰ ਜਹਾਂ ਸਨ। ਇਹ ਫ਼ਿਲਮ ਬਾਕਸ ਆਫਿਸ 'ਤੇ ਹਿੱਟ ਰਹੀ ਸੀ। ਇਸ ਤੋਂ ਬਾਅਦ 1948 'ਚ ਉਨ੍ਹਾਂ ਨੇ 'ਸ਼ਹੀਦ' ਅਤੇ 'ਮੇਲਾ' ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ।

1949 'ਚ ਰਿਲੀਜ਼ ਹੋਈ ਫ਼ਿਲਮ 'ਅੰਦਾਜ਼' ਨੇ ਉਨ੍ਹਾਂ ਦੇ ਕਰੀਅਰ ਨੂੰ ਵੱਡਾ ਬ੍ਰੇਕ ਦਿੱਤਾ। ਫ਼ਿਲਮ ਨੂੰ ਮਹਿਬੂਬ ਖਾਨ ਨੇ ਪ੍ਰੋਡਿਊਸ ਕੀਤਾ ਸੀ, ਜਿਸ 'ਚ ਨਰਗਿਸ ਅਤੇ ਰਾਜ ਕਪੂਰ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਉਸੇ ਸਾਲ 'ਸ਼ਬਨਮ' ਰਿਲੀਜ਼ ਹੋਈ, ਇਹ ਫ਼ਿਲਮ ਵੀ ਹਿੱਟ ਰਹੀ।

1950s
ਇਸ ਸਾਲ ਵੀ ਦਿਲੀਪ ਕੁਮਾਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਜੋਗਨ (1950), ਬਾਬੁਲ (1950), ਹਲਚਲ (1951), ਦੀਦਾਰ (1951), ਤਰਾਨਾ (1951), ਦਾਗ (1952), ਸੰਗਦਿਲ (1952), ਸ਼ਿਕਸਤ (1953), ਅਮਰ (1954), ਉਡਨ ਖਟੋਲਾ (1955), ਇਨਸਾਨੀਅਤ (1955) ਦੇਵਾਨੰਦ ਇਸ 'ਚ ਸਨ, ਦੇਵਦਾਸ (1955), ਨਯਾ ਦੌਰ (1957), ਯਹੂਦੀ (1958), ਮਧੂਮਤੀ (1958) ਅਤੇ ਪੈਗਾਮ (1959)।

ਇਨ੍ਹਾਂ 'ਚੋਂ ਕੁਝ ਫ਼ਿਲਮਾਂ 'ਚ ਉਨ੍ਹਾਂ ਨੇ ਅਜਿਹੀ ਭੂਮਿਕਾ ਨਿਭਾਈ ਕਿ ਉਨ੍ਹਾਂ ਨੂੰ 'ਟ੍ਰੈਜਿਡੀ ਕਿੰਗ' ਦਾ ਨਾਮ ਮਿਲਿਆ।

'ਟ੍ਰੈਜਿਡੀ ਕਿੰਗ' ਬਣਨ ਤੋਂ ਬਾਅਦ ਉਹ ਬਹੁਤ ਪ੍ਰੇਸ਼ਾਨ ਸਨ। ਮਨੋਵਿਗਿਆਨਕ ਦੀ ਸਲਾਹ 'ਤੇ ਉਨ੍ਹਾਂ ਨੇ ਹਲਕੀ-ਫੁਲਕੀ ਫ਼ਿਲਮਾਂ ਕਰਨੀ ਸ਼ੁਰੂ ਕੀਤੀਆਂ। 1952 'ਚ ਉਨ੍ਹਾਂ ਨੇ ਮਹਿਬੂਬ ਖ਼ਾਨ ਦੀ ਫ਼ਿਲਮ 'ਆਨ' 'ਚ ਇਕ ਕਾਮੇਡੀ ਭੂਮਿਕਾ ਕੀਤੀ, ਜਿਸ ਨੂੰ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 1955 'ਚ 'ਆਜ਼ਾਦ' ਅਤੇ 1960 'ਚ 'ਕੋਹਿਨੂਰ' ਵਰਗੀਆਂ ਫ਼ਿਲਮਾਂ 'ਚ ਕਾਮੇਡੀ ਰੋਲ ਕੀਤੇ

ਦਿਲੀਪ ਕੁਮਾਰ ਪਹਿਲੇ ਐਕਟਰ ਹਨ, ਜਿਨ੍ਹਾਂ ਨੇ ਫ਼ਿਲਮ 'ਦਾਗ' ਲਈ ਫ਼ਿਲਮਫ਼ੇਅਰ ਬੈਸਟ ਐਕਟਰ ਦਾ ਐਵਾਰਡ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ 7 ਵਾਰ ਇਹ ਐਵਾਰਡ ਜਿੱਤਿਆ।

Vyjayanthimala, Madhubala, Nargis, Nimmi, Meena Kumari and Kamini Kaushal ਵਰਗੀਆਂ ਅਦਾਕਾਰਾਵਾਂ ਨਾਲ ਉਨ੍ਹਾਂ ਦੀ ਜੋੜੀ ਹਿੱਟ ਰਹੀ।

1950 ਦੇ ਦਹਾਕੇ 'ਚ Top 30 highest-grossing ਫ਼ਿਲਮਾਂ 'ਚ ਉਨ੍ਹਾਂ ਦੀਆਂ 9 ਫ਼ਿਲਮਾਂ ਸਨ। ਦਿਲੀਪ ਕੁਮਾਰ ਪਹਿਲੇ ਅਦਾਕਾਰ ਸਨ, ਜਿਨ੍ਹਾਂ ਨੇ ਆਪਣੀ ਫੀਸ 1 ਲੱਖ ਰੁਪਏ ਤਕ ਕਰ ਦਿੱਤੀ ਸੀ। 1950 ਦੇ ਦਹਾਕੇ 'ਚ ਇਹ ਰਕਮ ਬਹੁਤ ਜ਼ਿਆਦਾ ਸੀ।

1960s
1960 'ਚ ਕੇ. ਆਸਿਫ਼ ਦੀ ਫ਼ਿਲਮ Mughal-e-Azam 'ਚ ਦਿਲੀਪ ਕੁਮਾਰ ਨੇ ਪ੍ਰਿੰਸ ਸਲੀਮ ਦੀ ਭੂਮਿਕਾ ਨਿਭਾਈ। ਇਸ ਫ਼ਿਲਮ ਨੇ ਇਤਿਹਾਸ ਸਿਰਜ ਦਿੱਤਾ। ਇਹ ਉਸ ਦੌਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ ਸੀ। ਕੋਈ ਵੀ 11 ਸਾਲਾਂ ਤਕ ਇਸ ਦਾ ਰਿਕਾਰਡ ਨਹੀਂ ਤੋੜ ਸਕਿਆ। 1971 'ਚ ਰਿਲੀਜ਼ ਹੋਈ 'ਹਾਥੀ ਮੇਰਾ ਸਾਥੀ' ਅਤੇ 175 'ਚ ਰਿਲੀਜ਼ ਹੋਈ 'ਸ਼ੋਲੇ' ਨੇ ਇਸ ਫ਼ਿਲਮ ਨੂੰ ਪਿੱਛੇ ਛੱਡ ਦਿੱਤਾ ਸੀ। ਇਸ ਫ਼ਿਲਮ ਦੀ ਸ਼ੂਟਿੰਗ ਬਲੈਕ ਐਂਡ ਵ੍ਹਾਈਟ 'ਚ ਸ਼ੂਟ ਕੀਤੀ ਗਈ ਸੀ। ਫ਼ਿਲਮ ਦੇ ਕੁਝ ਹਿੱਸੇ ਕਲਰਡ ਵੀ ਸਨ। ਫ਼ਿਲਮ ਦੇ ਰਿਲੀਜ਼ ਦੇ 44 ਸਾਲਾ ਬਾਅਦ ਇਸ ਨੂੰ ਰੰਗੀਨ ਫ਼ਿਲਮ ਦੀ ਤਰ੍ਹਾਂ ਸਾਲ 2004 'ਚ ਦੁਬਾਰਾ ਰਿਲੀਜ਼ ਕੀਤਾ ਗਿਆ ਸੀ।