ਪੜਚੋਲ ਕਰੋ
ਦਿਲਜੀਤ ਨੇ ਕੀਤਾ ਅੱਜ ਦਾ ਆਖਰੀ ਟਵੀਟ ਤੇ ਕੰਗਣਾ ਰਣੌਤ ਨੂੰ ਦਿੱਤੀ ਇਹ ਨਸੀਹਤ
ਦਿਲਜੀਤ ਨੇ ਆਖਰੀ ਟਵੀਟ ਕਰਦਿਆਂ ਕੰਗਣਾ 'ਤੇ ਤਨਜ ਕੱਸਿਆ। ਦਿਲਜੀਤ ਨੇ ਕੰਗਣਾ ਨੂੰ ਪਾਲਤੂ ਦੱਸਦਿਆਂ ਕਿਹਾ, ਕਿਸਾਨਾਂ ਦਾ ਮੁੱਦਾ ਹੈ ਤੇ ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ

ਚੰਡੀਗੜ੍ਹ: ਕਿਸਾਨ ਅੰਦੋਲਨ (Farmer Protest) ਬਾਰੇ ਟਿੱਪਣੀ ਮਗਰੋਂ ਅਦਾਕਾਰ ਕੰਗਣਾ ਰਣੌਤ ਦੀ ਬੇਹੱਦ ਅਲੋਚਨਾ ਹੋ ਰਹੀ ਹੈ। ਇਸ ਦੇ ਬਾਵਜੂਦ ਉਹ ਬਾਜ਼ ਨਹੀਂ ਆ ਰਹੀ। ਹੁਣ ਉਸ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸ਼ਰੇਆਮ ਗਾਲਾਂ ਕੱਢੀਆਂ ਹਨ। ਜਿਸ ਤੋਂ ਬਾਅਦ ਦਿਲਜੀਤ ਤੇ ਕੰਗਣਾ ਵਿਚਾਲੇ ਟਵਿਟਰ ਜੰਗ ਚੱਲਦੀ ਰਹੀ।
ਦਿਲਜੀਤ ਨੇ ਆਖਰੀ ਟਵੀਟ ਕਰਦਿਆਂ ਕੰਗਣਾ 'ਤੇ ਤਨਜ ਕੱਸਿਆ। ਦਿਲਜੀਤ ਨੇ ਕੰਗਣਾ ਨੂੰ ਪਾਲਤੂ ਦੱਸਦਿਆਂ ਕਿਹਾ, ਕਿਸਾਨਾਂ ਦਾ ਮੁੱਦਾ ਹੈ ਤੇ ਅਸੀਂ ਸਾਰੇ ਸ਼ਾਂਤੀਪੂਰਵਕ ਤਰੀਕੇ ਨਾਲ ਕਿਸਾਨਾਂ ਦੇ ਨਾਲ ਹਾਂ।
Toh Bhai Aaj Ka Last Tweet @KanganaTeam Yeh Paltu Mashoor Hai Chatne Mai Aur Mudey Ko Divert Karne Mai..
Mudda Kisaani Da aa Te Asi Sare Kisaan’an De naal an. PEACEFUL TAREEKE Naal???????? PUNJAB dian Maava Ton Maafi Mang Li Je KARMA THEEK KARNA AN TAN#FarmerProtest — DILJIT DOSANJH (@diljitdosanjh) December 3, 2020
ਹੋਰ ਪੜ੍ਹੋ























