ਪੜਚੋਲ ਕਰੋ
Advertisement
ਦਿਲਜੀਤ ਦੋਸਾਂਝ ਦੀ ਸੰਪਤੀ ਜਾਣ ਰਹਿ ਜਾਓਗੇ ਹੈਰਾਨ, ਪੜ੍ਹੋ ਗਾਇਕ ਬਾਰੇ ਦਿਲਚਸਪ ਗੱਲਾਂ
ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਅਦਾਕਾਰ, ਗਾਇਕ ਤੇ ਟੈਲੀਵਿਜ਼ਨ ਪੇਸ਼ਕਾਰ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ ਹੈ।
Diljit Dosanjh Birthday: ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਅਦਾਕਾਰ, ਗਾਇਕ ਤੇ ਟੈਲੀਵਿਜ਼ਨ ਪੇਸ਼ਕਾਰ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ ਹੈ। 6 ਜਨਵਰੀ 1984 ਨੂੰ ਇੱਕ ਸਿੱਖ ਪਰਿਵਾਰ ਵਿੱਚ, ਪੰਜਾਬ ਦੇ ਜਲੰਧਰ ਵਿੱਚ ਜਨਮੇ ਦਿਲਜੀਤ ਅੱਜ 37 ਸਾਲ ਦੇ ਹੋ ਗਏ ਹਨ। ਬਲਾਕਬਸਟਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ' , 'ਪੰਜਾਬ 1984', 'ਜਿਨ੍ਹੇ ਮੇਰਾ ਦਿਲ ਲੂਟਿਆ', 'ਡਿਸਕੋ ਸਿੰਘ' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਉਸ ਵੱਲੋਂ ਨਿਭਾਏ ਕਿਰਦਾਰ ਫੈਨਸ ਨੂੰ ਬਹੁਤ ਪਸੰਦ ਆਏ ਸੀ। ਦਿਲਜੀਤ ਦੇ ਜਨਮ ਦਿਨ ਮੌਕੇ ਜਾਂਦੇ ਹਾਂ ਉਨ੍ਹਾਂ ਦੇ ਜੀਵਨ ਬਾਰੇ ਕੁੱਝ ਦਿਲਚਸਪ ਗੱਲਾਂ
- ਦਿਲਜੀਤ ਦੇ ਪਿਤਾ ਪੰਜਾਬ ਰੋਡਵੇਜ਼ 'ਚ ਕੰਮ ਕਰਦੇ ਸੀ।
- ਦਿਲਜੀਤ ਜਦੋਂ ਸਕੂਲ 'ਚ ਸੀ, ਉਦੋਂ ਹੀ ਉਸਨੇ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ।
- ਸਾਲ 2011 ਵਿੱਚ ਦਿਲਜੀਤ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਂਟਰੀ ਮਾਰੀ। ਉਸ ਦੀ ਪਹਿਲੀ ਪੰਜਾਬੀ ਫਿਲਮ 'ਦ ਲਾਈਨ ਆਫ਼ ਪੰਜਾਬ' ਸੀ ਜੋ ਬਾਕਸ ਆਫਿਸ 'ਤੇ ਜ਼ਬਰਦਸਤ ਫਲਾਪ ਸਾਬਤ ਹੋਈ ਪਰ ਫਿਲਮ 'ਲੱਕ 28 ਕੁੜੀ ਦਾ' ਦਾ ਇੱਕ ਗਾਣਾ ਬਹੁਤ ਸਫਲ ਰਿਹਾ।
- ਦਿਲਜੀਤ ਨੇ ਨਿਰਦੇਸ਼ਕ ਅਭਿਸ਼ੇਕ ਚੌਬੇ ਦੀ ਮਸ਼ਹੂਰ ਹਿੰਦੀ ਫਿਲਮ ਉੜਤਾ ਪੰਜਾਬ ਵਿੱਚ ਮੁੱਖ ਭੂਸਿਕਾ ਨਿਭਾ ਬਾਲੀਵੁੱਡ ਵਿੱਚ ਕਦਮ ਰੱਖਿਆ।
- ਸਾਬਕਾ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਫਿਲਮ 'ਸੂਰਮਾ' ਵਿੱਚ ਦਿਲਜੀਤ ਨੇ ਸੰਦੀਪ ਸਿੰਘ ਦੀ ਭੂਮਿਕਾ ਨਿਭਾਈ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।
- ਮੀਡੀਆ ਰਿਪੋਰਟਾਂ ਦੇ ਅਨੁਸਾਰ ਦਿਲਜੀਤ ਦੁਸਾਂਝ ਕੋਲ ਨੈਟ ਵਰਥ ਇਨਕਮ ਤੇ ਪ੍ਰਾਪਰਟੀਜ਼ ਮਿਲਾਕੇ ਕਰੀਬ 25 ਮਿਲੀਅਨ ਡਾਲਰ ਦੀ ਸੰਪਤੀ ਹੈ।
- ਦੱਸਿਆ ਜਾਂਦਾ ਹੈ ਕਿ ਦਿਲਜੀਤ ਕੋਲ 4 ਲਗਜ਼ਰੀ ਕਾਰਾਂ ਹਨ ਜਿਨ੍ਹਾਂ ਵਿੱਚ ਫਰਾਰੀ, ਔਡੀ, ਮਰਸਡੀਜ਼ ਅਤੇ ਵੋਲਵੋ ਸ਼ਾਮਲ ਹਨ। ਜੇ ਅਸੀਂ ਘਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੁੰਬਈ ਵਿੱਚ ਇੱਕ ਲਗਜ਼ਰੀ ਘਰ ਹੈ ਤੇ ਲੰਡਨ ਵਿੱਚ ਵੀ ਉਨ੍ਹਾਂ ਦਾ ਇੱਕ ਘਰ ਹੈ।
- ਦਿਲਜੀਤ ਨੇ ਹਿੰਦੀ ਫਿਲਮਾਂ ਜਿਵੇਂਕਿ ਉੜਤਾ ਪੰਜਾਬ, ਫਿਲੌਰੀ, ਵੈਲਕਮ ਟੂ ਨਿਊ ਯਾਰਕ, ਸੂਰਮਾ, ਅਰਜੁਨ ਪਟਿਆਲਾ, ਖੁਸ਼ਖਬਰੀ, ਸੂਰਜ ਪੇ ਮੰਗਲ ਭਾਰੀ ਨਾਲ ਬਾਲੀਵੁੱਡ 'ਚ ਆਪਣੀ ਪਛਾਣ ਮਜ਼ਬੂਤ ਕੀਤੀ ਹੈ।
- ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਦਿਲਜੀਤ ਨੇ ਇਨ੍ਹੀਂ ਦਿਨੀਂ ਕੰਗਣਾ ਰਣੌਤ ਨਾਲ ਟਵਿੱਟਰ War ਕਰਕੇ ਖੂਬ ਸੁਰਖੀਆਂ ਬਟੋਰੀਆਂ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement