ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਲਦੀ ਹੀ ਦਿਸ਼ਾ ਪਟਾਨੀ, ਆਦਿਤੀਆ ਰਾਏ ਕਪੂਰ ਨਾਲ ਇਸ ਫ਼ਿਲਮ ‘ਚ ਕਰੇਗੀ ਧਮਾਲ
![ਜਲਦੀ ਹੀ ਦਿਸ਼ਾ ਪਟਾਨੀ, ਆਦਿਤੀਆ ਰਾਏ ਕਪੂਰ ਨਾਲ ਇਸ ਫ਼ਿਲਮ ‘ਚ ਕਰੇਗੀ ਧਮਾਲ Disha Patani and Aditya Roy Kapur cast together in Mohit Suri's next? ਜਲਦੀ ਹੀ ਦਿਸ਼ਾ ਪਟਾਨੀ, ਆਦਿਤੀਆ ਰਾਏ ਕਪੂਰ ਨਾਲ ਇਸ ਫ਼ਿਲਮ ‘ਚ ਕਰੇਗੀ ਧਮਾਲ](https://static.abplive.com/wp-content/uploads/sites/5/2019/01/22112822/disha-and-aditya.jpg?impolicy=abp_cdn&imwidth=1200&height=675)
ਮੁੰਬਈ: ਦਿਸ਼ਾ ਪਟਾਨੀ ਲਈ ਇਹ ਸਾਲ ਕਾਫੀ ਚੰਗਾ ਸਾਬਤ ਹੋ ਰਿਹਾ ਹੈ। ਪਹਿਲਾਂ ਉਹ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਭਾਰਤ’ ‘ਚ ਨਜ਼ਰ ਆਵੇਗੀ। ਇਸ ਤੋਂ ਬਾਅਦ ਖ਼ਬਰਾਂ ਨੇ ਕਿ ਦਿਸ਼ਾ, ਸਲਮਾਨ ਦੀ ‘ਕਿਕ-2’ ‘ਚ ਵੀ ਨਜ਼ਰ ਆ ਸਕਦੀ ਹੈ ਅਤੇ ਇਸ ਵਿਚ ਉਸ ਨੂੰ ਇੱਕ ਹੋਰ ਫ਼ਿਲਮ ਦਾ ਆਫਰ ਮਿਲ ਗਿਆ ਹੈ।
ਜੀ ਹਾਂ, ਖ਼ਬਰਾਂ ਨੇ ਕਿ ਦਿਸ਼ਾ ਨੂੰ ਆਦਿਤੀਆ ਰਾਏ ਕਪੂਰ ਦੇ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹ ਰੋਮਾਂਟਿਕ ਫ਼ਿਲਮ ਹੋਵੇਗੀ ਜਿਸ ਨੂੰ ਮੋਹਿਤ ਸੂਰੀ ਡਾਇਰੈਕਟ ਕਰਨਗ। ਫ਼ਿਲਮ ਦੀ ਸ਼ੂਟਿੰਗ ਗੋਆ ‘ਚ ਹੋਣੀ ਹੈ ਜਿਸ ਲਈ ਗੋਆ ‘ਚ ਵੱਡਾ ਸੈੱਟ ਵੀ ਲਗਾਇਆ ਜਾਵੇਗਾ।
ਇਸ ਫ਼ਿਲਮ ਨੂੰ ਲਵ ਰੰਜਨ ਅਤੇ ਜੇ ਸ਼ੇਵਾਕਰਾਮੀ ਮਿਲ ਕੇ ਪਰੋਡਿਊਸ ਕਰਨ ਵਾਲੇ ਹਨ। ਆਦਿਤੀਆ ਅਤੇ ਮੋਹਿਤ ਪਹਿਲਾਂ ਵੀ ਇੱਕਠੇ ‘ਆਸ਼ਿਕੀ-2’ ‘ਚ ਕੰਮ ਕਰ ਚੁੱਕੇ ਹਨ ਪਰ ਦਿਸ਼ਾ ਪਹਿਲੀ ਵਾਰ ਆਦਿਤੀਆ ਅਤੇ ਮੋਹਿਤ ਨਾਲ ਕੰਮ ਕਰਨ ਵਾਲੀ ਹੈ।
ਆਦਿਤੀਆ ਇਸ ਤੋਂ ਇਲਾਵਾ ਕਰਨ ਜੌਹਰ ਦੀ ਮਲਟੀ ਸਟਾਰਰ ਫ਼ਿਲਮ ‘ਕਲੰਕ’ ‘ਚ ਵੀ ਨਜ਼ਰ ਆਉਣਗੇ। ਜਿਸ ਦੀ ਸ਼ੂਟਿੰਗ ਕਰੀਬ-ਕਰੀਬ ਖ਼ਤਮ ਹੋ ਗਈ ਹੈ। ‘ਕਲੰਕ’ ਇਸੇ ਸਾਲ ਅਪ੍ਰੈਲ ‘ਚ ਰਿਲੀਜ਼ ਹੋਣੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)