Entertainment Live: ਮਸ਼ਹੂਰ ਰੈਪਰ ਨੂੰ ਰਾਤੋਂ-ਰਾਤ ਕੀਤਾ ਗਿਆ ਗ੍ਰਿਫਤਾਰ, ਕਰਨ ਔਜਲਾ ਦੇ ਲਾਈਵ ਸ਼ੋਅ ਦੌਰਾਨ ਆਪਸ 'ਚ ਭਿੜੇ ਲੋਕ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 18 Sep 2024 10:10 PM
Entertainment Live Today: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੇ ਇੱਕ ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਟ੍ਰੋਲਰਸ ਨੇ ਕਮੈਂਟ ਕਰ ਘੇਰਿਆ

Kulhad Pizza Couple New Viral Video: ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਜੋੜੇ ਨੇ ਜਲੰਧਰ ਕੁੱਲੜ੍ਹ ਪੀਜ਼ਾ ਵੇਚ ਕੇ ਕਾਫੀ ਨਾਮ ਕਮਾਇਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਕਾਫੀ ਤਾਅਨੇ ਵੀ ਸੁਣਨੇ ਪਏ। ਇਸਦੇ ਬਾਵਜੂਦ ਇਹ ਜੋੜਾ ਲੋਕਾਂ ਦੇ ਤਾਅਨਿਆ ਦਾ ਸਾਹਮਣਾ ਕਰਦੇ ਹੋਏ ਜ਼ਿੰਦਗੀ ਵਿੱਚ ਅੱਗੇ ਵੱਧਿਆ। ਇਸ ਸਮੇਂ ਇਹ ਜੋੜਾ ਆਪਣੇ ਬੁਰੇ ਸਮੇਂ ਵਿੱਚੋਂ ਨਿਕਲ ਕੇ ਚੰਗੇ ਸਮੇਂ ਦਾ ਆਨੰਦ ਮਾਣ ਰਿਹਾ ਹੈ। ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਪੁੱਤਰ ਦਾ ਚਿਹਰਾ ਫੈਨਜ਼ ਨੂੰ ਦਿਖਾਇਆ। 

Read More: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੇ ਇੱਕ ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਟ੍ਰੋਲਰਸ ਨੇ ਕਮੈਂਟ ਕਰ ਘੇਰਿਆ

Entertainment Live: Actress: ਮਸ਼ਹੂਰ ਅਦਾਕਾਰਾ ਦਾ ਦਰਦਨਾਕ ਅੰਤ, ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਪਿਆ ਸੀ ਦਿਲ ਦਾ ਦੌਰਾ, ਹੋਈ ਮੌਤ

Actress: ਬਾਲੀਵੁੱਡ 'ਚ ਅਜਿਹੇ ਕਈ ਕਲਾਕਾਰ ਹੋਏ ਹਨ, ਜਿਨ੍ਹਾਂ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਾ। ਇਨ੍ਹਾਂ ਕਲਾਕਾਰਾਂ ਦੇ ਜਾਣ ਨਾਲ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਛਾ ਗਈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਅਭਿਨੇਤਰੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਆਪਣੀ ਪ੍ਰਤਿਭਾ ਦੀ ਪਛਾਣ ਬਣਾਉਣ ਵਿਚ ਖਾਸ ਭੂਮਿਕਾ ਨਿਭਾਈ। ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕਾਂ ਦਾ ਵੀ ਬਹੁਤ ਪਿਆਰ ਮਿਲਿਆ। 

Read MOre: Actress: ਮਸ਼ਹੂਰ ਅਦਾਕਾਰਾ ਦਾ ਦਰਦਨਾਕ ਅੰਤ, ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਪਿਆ ਸੀ ਦਿਲ ਦਾ ਦੌਰਾ, ਹੋਈ ਮੌਤ

Entertainment Live Today: Entertainment Break: ਕੈਂਸਰ ਕਾਰਨ ਮੌਤ ਦੇ ਕੰਢੇ 'ਤੇ ਸੀ ਇਹ ਮਸ਼ਹੂਰ ਅਦਾਕਾਰ! ਬੋਲਿਆ- ਬਸ 6 ਮਹੀਨੇ ਹੋਰ ਜ਼ਿੰਦਗੀ...

Actor Kim Woo Bin: ਅੱਜ ਅਸੀਂ ਤੁਹਾਨੂੰ ਦੱਖਣੀ ਕੋਰੀਆ ਦੇ ਇੱਕ ਅਜਿਹੇ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਲੈ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦਰਅਸਲ, ਇਹ ਅਦਾਕਾਰ ਮੌਤ ਨੂੰ ਛੂਹ ਕੇ ਤੋਂ ਵਾਪਸ ਪਰਤ ਆਇਆ ਹੈ। ਦਰਅਸਲ, ਅਸੀਂ ਜਿਸ ਸ਼ਖਸ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਦੱਖਣੀ ਕੋਰੀਆਈ ਅਦਾਕਾਰ ਕਿਮ ਵੂ ਬਿਨ ਹੈ, ਜੋ ਇਸ ਸਮੇਂ ਨੈੱਟਫਲਿਕਸ ਦੀ ਫਿਲਮ 'ਆਫੀਸਰ ਬਲੈਕ ਬੈਲਟ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ ਦਾ ਪ੍ਰੀਮੀਅਰ 13 ਸਤੰਬਰ ਨੂੰ ਹੋਇਆ ਸੀ ਅਤੇ ਇਸ ਦੇ ਨਾਲ ਹੀ ਕਿਮ ਸਿਨੇਮਿਕ ਐਕਸ਼ਨ ਨਾਲ ਵਾਪਸ ਆ ਗਏ ਹਨ। ਲੋਕ ਕਿਮ ਦੀ ਐਕਟਿੰਗ ਦੇ ਦੀਵਾਨੇ ਹਨ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ।

Read More: Entertainment Break: ਕੈਂਸਰ ਕਾਰਨ ਮੌਤ ਦੇ ਕੰਢੇ 'ਤੇ ਸੀ ਇਹ ਮਸ਼ਹੂਰ ਅਦਾਕਾਰ! ਬੋਲਿਆ- ਬਸ 6 ਮਹੀਨੇ ਹੋਰ ਜ਼ਿੰਦਗੀ...

ਪਿਛੋਕੜ

Entertainment News Live Today: ਮਸ਼ਹੂਰ ਵਿਦੇਸ਼ੀ ਰੈਪਰ ਸ਼ਾਨ ਡਿਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਸ਼ੌਨ ਡਿਡੀ ਦੀ ਗ੍ਰਿਫਤਾਰੀ ਦੇ ਪਿੱਛੇ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਵੇਸਵਾਗਮਨੀ ਅਤੇ ਸੈਕਸ ਤਸਕਰੀ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਹੈ।


ਸ਼ੌਨ ਡਿਡੀ ਹਾਲੀਵੁੱਡ ਦਾ ਮਸ਼ਹੂਰ ਰੈਪਰ ਹੈ। ਜਿਵੇਂ ਹੀ 54 ਸਾਲਾ ਸ਼ਾਨ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹਲਚਲ ਮਚ ਗਈ। ਫਿਲਹਾਲ ਸ਼ਾਨ ਪੁਲਿਸ ਹਿਰਾਸਤ 'ਚ ਹੈ। ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਨਿਊਯਾਰਕ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਜਾਂਚ 'ਚ ਜੁਟੀ ਹੋਈ ਹੈ।


ਸ਼ੌਨ ਨੂੰ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ 


ਸ਼ੌਨ ਡਿਡੀ ਨੂੰ ਅਮਰੀਕਾ ਦੇ ਨਿਊਯਾਰਕ ਤੋਂ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦੇਈਏ ਕਿ ਸ਼ੌਨ ਮੈਨਹਟਨ ਦੇ ਪਾਰਕ ਹਯਾਤ ਹੋਟਲ ਵਿੱਚ ਰੁਕੇ ਹੋਏ ਸਨ। ਇੱਥੋਂ ਰਾਤ ਕਰੀਬ 8 ਵੱਜ ਕੇ 15 ਮਿੰਟ ਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਵੀ ਬਿਆਨ ਦਿੱਤਾ ਹੈ।


Read MOre: Kareena Kapoor: ਕਰੀਨਾ ਕਪੂਰ ਨੇ ਇਸ ਸ਼ਖਸ਼ ਨੂੰ ਜੜੇ 15 ਥੱਪੜ, ਹੈਰਾਨ ਕਰ ਦਏਗੀ ਵਜ੍ਹਾ



ਸ਼ੌਨ ਦੇ ਵਕੀਲ ਬੋਲੇ - ਸਾਰੇ ਦੋਸ਼ ਬੇਬੁਨਿਆਦ ਹਨ


ਇਸ ਮਾਮਲੇ 'ਚ ਸ਼ੌਨ ਦੇ ਵਕੀਲ ਨੇ ਬਿਆਨ ਦਿੰਦੇ ਹੋਏ ਨਿਰਾਸ਼ਾ ਜਤਾਈ ਹੈ। ਰੈਪਰ ਦੇ ਵਕੀਲ ਮਾਰਕ ਅਗਨੀਫਿਲੋ ਨੇ ਸੀਐਨਐਨ ਨੂੰ ਦੱਸਿਆ, 'ਅਸੀ ਇਸ ਫੈਸਲੇ ਤੋਂ ਨਿਰਾਸ਼ ਹਾਂ ਕਿ ਅਮਰਿਕੀ ਅਟਾਰਨੀ ਦਫਤਰ ਨੇ ਕੋਂਬਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹ ਐਕਸ਼ਨ ਲਿਆ ਹੈ। ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।


Read More: Entertainment Live: ਗਾਇਕ ਨੂੰ ਡਰਾਈਵਿੰਗ ਕਰਦੇ ਸਮੇਂ ਆਇਆ ਹਾਰਟ ਅਟੈਕ, ਹੁਣ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਇਹ ਪੰਜਾਬੀ ਗਾਇਕ ਸਣੇ ਅਹਿਮ ਖਬਰਾਂ




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.