Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੇ ਇੱਕ ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਟ੍ਰੋਲਰਸ ਨੇ ਕਮੈਂਟ ਕਰ ਘੇਰਿਆ
Kulhad Pizza Couple New Viral Video: ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਜੋੜੇ ਨੇ ਜਲੰਧਰ ਕੁੱਲੜ੍ਹ ਪੀਜ਼ਾ
Kulhad Pizza Couple New Viral Video: ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਜੋੜੇ ਨੇ ਜਲੰਧਰ ਕੁੱਲੜ੍ਹ ਪੀਜ਼ਾ ਵੇਚ ਕੇ ਕਾਫੀ ਨਾਮ ਕਮਾਇਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਕਾਫੀ ਤਾਅਨੇ ਵੀ ਸੁਣਨੇ ਪਏ। ਇਸਦੇ ਬਾਵਜੂਦ ਇਹ ਜੋੜਾ ਲੋਕਾਂ ਦੇ ਤਾਅਨਿਆ ਦਾ ਸਾਹਮਣਾ ਕਰਦੇ ਹੋਏ ਜ਼ਿੰਦਗੀ ਵਿੱਚ ਅੱਗੇ ਵੱਧਿਆ। ਇਸ ਸਮੇਂ ਇਹ ਜੋੜਾ ਆਪਣੇ ਬੁਰੇ ਸਮੇਂ ਵਿੱਚੋਂ ਨਿਕਲ ਕੇ ਚੰਗੇ ਸਮੇਂ ਦਾ ਆਨੰਦ ਮਾਣ ਰਿਹਾ ਹੈ। ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਪੁੱਤਰ ਦਾ ਚਿਹਰਾ ਫੈਨਜ਼ ਨੂੰ ਦਿਖਾਇਆ।
ਦੱਸ ਦੇਈਏ ਕਿ ਇਸ ਜੋੜੇ ਨੇ ਇੱਕ ਸਾਲ ਪਹਿਲਾਂ ਆਪਣੇ ਬੱਚੇ ‘ਵਾਰਿਸ’ ਦਾ ਸਵਾਗਤ ਕੀਤਾ ਸੀ। ਹੁਣ ਆਪਣੇ ਬੇਟੇ ਦੇ ਪਹਿਲੇ ਜਨਮਦਿਨ 'ਤੇ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਦਿਖਾਇਆ ਹੈ। ਇਸ ਤੋਂ ਇਲਾਵਾ ਦੋਵੇਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਇਸ ਪਲੇਟਫਾਰਮ 'ਤੇ ਵੱਖ-ਵੱਖ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਬੇਟੇ ਦੇ ਚਿਹਰੇ ਦਾ ਖੁਲਾਸਾ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ।
View this post on Instagram
ਹਾਲਾਂਕਿ ਇਸ ਕਾਰਨ ਉਹ ਹੁਣ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਯੂਜ਼ਰਸ ਨੇ ਇਸ ਬਾਰੇ ਵੱਖ-ਵੱਖ ਟਿੱਪਣੀਆਂ ਕੀਤੀਆਂ ਹਨ। ਇਹ ਟਿੱਪਣੀਆਂ ਇਸ ਜੋੜੇ ਦੀ ਪੂਰੀ ਵੀਡੀਓ ਨੂੰ ਲੈ ਕੇ ਕੀਤੀਆਂ ਗਈਆਂ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਯੂਜ਼ਰਸ ਨੇ ਕੀ ਕਿਹਾ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਆਖ਼ਰਕਾਰ ਚਿਹਰਾ ਸਾਹਮਣੇ ਆਇਆ ਹੈ।' ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ “ਜਦੋਂ ਬੱਚਾ ਵੱਡਾ ਹੋਵੇਗਾ, ਤਾਂ ਮੈਂ ਉਸ ਨੂੰ ਸਭ ਕੁਝ ਦਿਖਾਵਾਂਗਾ।”
ਜਦਕਿ ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, "ਕਿਰਪਾ ਕਰਕੇ ਕੁਝ ਵੀ ਗਲਤ ਨਾ ਕਹੋ, ਇਹ ਬਾਬੂ ਬਹੁਤ ਪਿਆਰਾ ਹੈ" ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ''ਬੱਚਾ ਆਪਣੀ ਮਾਂ ਵਰਗਾ ਹੈ।''