Entertainment Live: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਪੰਜਾਬੀ ਅਦਾਕਾਰਾ ਅਤੇ ਮਾਡਲ ਨੇ ਗੁੱਪ-ਚੁੱਪ ਕਰਵਾਇਆ ਵਿਆਹ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 24 Sep 2024 09:20 PM
Entertainment Live: Sidhu Moosewala: ਇੰਟਰਨੈੱਟ 'ਤੇ ਫਿਰ ਛਾਇਆ ਨਿੱਕਾ ਸਿੱਧੂ ਮੂਸੇਵਾਲਾ, ਹੁਣ ਇਹ ਪਿਆਰੀ ਤਸਵੀਰ ਹੋਈ ਵਾਇਰਲ

Sidhu Moosewala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਇੱਕ ਵਾਰ ਫਿਰ ਇੰਟਰਨੈੱਟ 'ਤੇ ਛਾਇਆ ਹੋਇਆ ਹੈ। ਉਸਦੇ ਵੀਡੀਓ ਤੋਂ ਬਾਅਦ ਹੁਣ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖਾਸ ਗੱਲ਼ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਨਿੱਕੇ ਸਿੱਧੂ ਦਾ ਕਿਊਟ ਅੰਦਾਜ਼ ਕੈਪਚਰ ਹੋਇਆ ਹੈ, ਉਹ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਦੀ ਮਾਤਾ ਚਰਨ ਕੌਰ ਵੀ ਕੋਲੇ ਬੈਠੇ ਹਨ। 


Read More: Sidhu Moosewala: ਇੰਟਰਨੈੱਟ 'ਤੇ ਫਿਰ ਛਾਇਆ ਨਿੱਕਾ ਸਿੱਧੂ ਮੂਸੇਵਾਲਾ, ਹੁਣ ਇਹ ਪਿਆਰੀ ਤਸਵੀਰ ਹੋਈ ਵਾਇਰਲ

Entertainment Live Today: Photoshoot: ਮਸ਼ਹੂਰ ਅਦਾਕਾਰਾ ਨੇ ਬਿਨਾਂ ਕੱਪੜਿਆਂ ਦੇ ਕੀਤਾ ਫੋਟੋਸ਼ੂਟ, ਪੀਤੀ ਸ਼ਰਾਬ, ਜਾਣੋ ਕਿਉਂ ਕੀਤੀ ਅਜਿਹੀ ਹਰਕਤ

Photoshoot: ਮਸ਼ਹੂਰ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਇੰਡਸਟਰੀ ਦੀ ਬੋਲਡ ਸਟਾਰ ਹੈ। ਉਨ੍ਹਾਂ ਦੇ ਗਲੈਮਰਸ ਫੋਟੋਸ਼ੂਟ ਵਾਇਰਲ ਹੁੰਦੇ ਰਹਿੰਦੇ ਹਨ। ਸ਼ਰਲਿਨ ਨੇ 2012 'ਚ ਅਡਲਟ ਮੈਗਜ਼ੀਨ ਪਲੇਬੁਆਏ ਲਈ ਨਗਨ (Naked) ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ ਕਾਰਨ ਸ਼ਰਲਿਨ ਕਾਫੀ ਸੁਰਖੀਆਂ 'ਚ ਰਹੀ ਸੀ।

Read MOre: Photoshoot: ਮਸ਼ਹੂਰ ਅਦਾਕਾਰਾ ਨੇ ਬਿਨਾਂ ਕੱਪੜਿਆਂ ਦੇ ਕੀਤਾ ਫੋਟੋਸ਼ੂਟ, ਪੀਤੀ ਸ਼ਰਾਬ, ਜਾਣੋ ਕਿਉਂ ਕੀਤੀ ਅਜਿਹੀ ਹਰਕਤ

Entertainment Live: Kangana Ranaut: ਕੰਗਨਾ ਰਣੌਤ ਦੇ ਬਿਆਨ ਨਾਲ ਮੁੜ ਭੱਖੀ ਸਿਆਸਤ, ਅਦਾਕਾਰਾ ਬੋਲੀ- ਵਾਪਿਸ ਆਉਣੇ ਚਾਹੀਦੇ 3 ਖੇਤੀ ਕਾਨੂੰਨ

Kangana Ranaut on Farmers Law: ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਕਿਸਾਨਾਂ ਨਾਲ ਜੁੜਿਆ ਅਜਿਹਾ ਬਿਆਨ ਦਿੱਤਾ ਹੈ ਕਿ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨ ਵਾਪਸ ਲਿਆਂਦੇ ਜਾਣ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਹਾਲਾਂਕਿ, ਭਾਜਪਾ ਸੰਸਦ ਮੈਂਬਰ ਨੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਿਆਨ ਵਿਵਾਦਪੂਰਨ ਹੋ ਸਕਦਾ ਹੈ।

Read MOrE: Kangana Ranaut: ਕੰਗਨਾ ਰਣੌਤ ਦੇ ਬਿਆਨ ਨਾਲ ਮੁੜ ਭੱਖੀ ਸਿਆਸਤ, ਅਦਾਕਾਰਾ ਬੋਲੀ- ਵਾਪਿਸ ਆਉਣੇ ਚਾਹੀਦੇ 3 ਖੇਤੀ ਕਾਨੂੰਨ

Entertainment Live Today: Coldplay Concert: ਕੋਲਡਪਲੇ ਕੰਸਰਟ ਕਾਰਨ ਹੋਟਲ ਦੇ ਕਿਰਾਏ ਨੇ ਛੂਹਿਆ ਅਸਮਾਨ, ਤਿੰਨ ਦਿਨਾਂ ਲਈ ਵਸੂਲੇ ਜਾ ਰਹੇ ਇੰਨੇ ਲੱਖ

Coldplay Concert: ਦੁਨੀਆ ਦਾ ਸਭ ਤੋਂ ਮਹਿੰਗਾ ਰਾਕ ਬੈਂਡ ਕੋਲਡਪਲੇ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਆ ਰਿਹਾ ਹੈ। ਇਸਦਾ ਕ੍ਰੇਜ਼ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਟਿਕਟਾਂ ਦੇ ਨਾਲ-ਨਾਲ ਮੁੰਬਈ ਹੋਲਟਸ ਦੇ ਕਿਰਾਏ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ। ਦਰਅਸਲ, ਰਾਕ ਬੈਂਡ ਕੰਸਰਟ ਦੀਆਂ ਟਿਕਟਾਂ ਲੱਖਾਂ ਵਿੱਚ ਵਿਕ ਰਹੀਆਂ ਹਨ। ਪਰ ਫਿਰ ਵੀ, ਜੇਕਰ ਤੁਸੀਂ ਸੰਗੀਤ ਸਮਾਰੋਹ ਦੀ ਟਿਕਟ ਲਈ ਹੈ ਅਤੇ ਮੁੰਬਈ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। 

Read MOre: Coldplay Concert: ਕੋਲਡਪਲੇ ਕੰਸਰਟ ਕਾਰਨ ਹੋਟਲ ਦੇ ਕਿਰਾਏ ਨੇ ਛੂਹਿਆ ਅਸਮਾਨ, ਤਿੰਨ ਦਿਨਾਂ ਲਈ ਵਸੂਲੇ ਜਾ ਰਹੇ ਇੰਨੇ ਲੱਖ

Entertainment Live: Guru Randhawa: ਗੁਰੂ ਰੰਧਾਵਾ ਦੀ ਫਿਲਮ 'ਸ਼ਾਹਕੋਟ' ਦਾ ਹਰ ਪਾਸੇ ਚਰਚਾ, ਫਿਲਮ 'ਚ ਕਈ ਗਾਇਕਾਂ ਦੇ ਗੀਤ ਸ਼ਾਮਲ

Guru Randhawa: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੀ ਪਹਿਲੀ ਪੰਜਾਬੀ ਫਿਲਮ ਨੂੰ ਲੈ ਕਾਫੀ ਉਤਸ਼ਾਹਿਤ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਹ ਗੁਰੂ ਦੀ ਪਹਿਲੀ ਪੰਜਾਬੀ ਡੈਬਿਊ ਫਿਲਮ ਹੈ। ਇਸਦੇ ਨਾਲ ਹੀ ਇਸ ਵਿੱਚ ਇੱਕ ਨਹੀਂ ਬਲਕਿ ਕਈ ਗਾਇਕਾਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ। 

Read MOre: Guru Randhawa: ਗੁਰੂ ਰੰਧਾਵਾ ਦੀ ਫਿਲਮ 'ਸ਼ਾਹਕੋਟ' ਦਾ ਹਰ ਪਾਸੇ ਚਰਚਾ, ਫਿਲਮ 'ਚ ਕਈ ਗਾਇਕਾਂ ਦੇ ਗੀਤ ਸ਼ਾਮਲ 

Entertainment Live Today: Akshay Kumar: 'ਰੌਲਾ ਪਾਉਂਦਾ ਤਾਂ ਗੋਲੀ ਮਾਰ ਦਿੰਦੇ', ਅਕਸ਼ੈ ਕੁਮਾਰ ਨੇ ਅਸਲ ਜ਼ਿੰਦਗੀ 'ਚ ਇੰਝ ਬਚਾਈ ਆਪਣੀ ਜਾਨ

Akshay Kumar: ਅਕਸ਼ੈ ਕੁਮਾਰ ਨੇ ਆਪਣੇ ਕਰੀਅਰ ਵਿੱਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਬਿਨਾਂ ਕਿਸੇ ਸਹਿਯੋਗ ਦੇ ਅਦਾਕਾਰ ਨੇ ਆਪਣੀ ਪ੍ਰਤਿਭਾ ਨਾਲ ਇੰਡਸਟਰੀ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਖਿਲਾੜੀ ਕੁਮਾਰ ਦਾ ਕਰੀਅਰ ਪਿਛਲੇ ਕੁਝ ਸਾਲਾਂ ਤੋਂ ਪਟੜੀ ਤੋਂ ਉਤਰਿਆ ਹੋਇਆ ਹੈ, ਫਿਰ ਵੀ ਉਹ ਬੀ-ਟਾਊਨ ਦੇ ਸਭ ਤੋਂ ਬੈਂਕੇਬਲ ਸਿਤਾਰਿਆਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਹਿੰਦੀ ਸਿਨੇਮਾ 'ਚ ਵੱਡੇ ਸਟਾਰ ਬਣਨ ਤੋਂ ਪਹਿਲਾਂ ਅਕਸ਼ੈ ਕੁਮਾਰ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ। ਕੁਝ ਸਾਲ ਪਹਿਲਾਂ ਜਦੋਂ ਅੱਕੀ ਅਨੁਪਮ ਖੇਰ ਦੇ ਚੈਟ ਸ਼ੋਅ 'ਚ ਆਏ ਸਨ ਤਾਂ ਉਨ੍ਹਾਂ ਨੇ ਹੈਰਾਨੀਜਨਕ ਘਟਨਾ ਦਾ ਖੁਲਾਸਾ ਕੀਤਾ ਸੀ। ਅਦਾਕਾਰ ਨੇ ਦੱਸਿਆ ਸੀ ਕਿ ਅਸਲ ਜ਼ਿੰਦਗੀ 'ਚ ਉਹ ਚੰਬਲ ਦੇ ਡਾਕੂਆਂ ਨਾਲ ਆਹਮੋ-ਸਾਹਮਣੇ ਹੋ ਗਏ ਸੀ।

Read MOre: Akshay Kumar: 'ਰੌਲਾ ਪਾਉਂਦਾ ਤਾਂ ਗੋਲੀ ਮਾਰ ਦਿੰਦੇ', ਅਕਸ਼ੈ ਕੁਮਾਰ ਨੇ ਅਸਲ ਜ਼ਿੰਦਗੀ 'ਚ ਇੰਝ ਬਚਾਈ ਆਪਣੀ ਜਾਨ

Entertainment Live: Kanika Mann Wedding: ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਨੇ ਗੁੱਪ-ਚੁੱਪ ਕਰਵਾਇਆ ਵਿਆਹ ? TV ਦਾ ਮਸ਼ਹੂਰ ਅਦਾਕਾਰ ਬਣਿਆ ਦੁਲਹਾ!

Mohsin Khan-Kanika Mann wedding: ਯੇ ਰਿਸ਼ਤਾ ਕਿਆ ਕਹਿਲਾਤਾ ਹੈ ਫੇਮ ਮੋਹਸਿਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਮਸ਼ਹੂਰ ਅਦਾਕਾਰ ਦੇ ਗੁੱਪ-ਚੁੱਪ ਵਿਆਹ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੋਹਸਿਨ ਖਾਨ ਨੇ ਪੰਜਾਬੀ ਮਾਡਲ ਅਤੇ ਹਿੰਦੀ ਸੀਰੀਅਲ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਕਨਿਕਾ ਮਾਨ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸਦੀਆਂ ਤਸਵੀਰਾਂ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਆਖਿਰ ਇਸ ਵਿਆਹ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ, ਤੁਸੀ ਵੀ ਜਾਣੋ...

Read More: Kanika Mann Wedding: ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਨੇ ਗੁੱਪ-ਚੁੱਪ ਕਰਵਾਇਆ ਵਿਆਹ ? TV ਦਾ ਮਸ਼ਹੂਰ ਅਦਾਕਾਰ ਬਣਿਆ ਦੁਲਹਾ!

ਪਿਛੋਕੜ

Entertainment News Live Today: ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਗਈਆਂ। ਦੱਸ ਦੇਈਏ ਕਿ ਮਨੋਰੰਜਨ ਜਗਤ ਨਾਲ ਜੁੜੇ ਇਸ ਵੀਡੀਓ ਨੇ ਇੰਟਰਨੈੱਟ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...


ਦਰਅਸਲ, ਯੂਪੀ ਦੇ ਆਜ਼ਮਗੜ੍ਹ 'ਚ ਜਦੋਂ ਭੋਜਪੁਰੀ ਸਟਾਰ ਅਕਸ਼ਰਾ ਸਿੰਘ ਸਟੇਜ 'ਤੇ ਪਰਫਾਰਮ ਕਰ ਰਹੀ ਸੀ ਤਾਂ ਉਸ ਸਮੇਂ ਵੱਡਾ ਹੰਗਾਮਾ ਹੋਇਆ। ਜਦੋਂ ਅਕਸ਼ਰਾ ਡਾਂਸ ਕਰਨ ਲੱਗੀ ਤਾਂ ਕੁਝ ਬਦਮਾਸ਼ਾਂ ਨੇ ਸਟੇਜ 'ਤੇ ਜੁੱਤੀਆਂ ਅਤੇ ਚੱਪਲਾਂ ਸੁੱਟਣੀਆਂ ਸ਼ੂਰੁ ਕਰ ਦਿੱਤੀਆਂ। ਇਸ ਤੋਂ ਨਾਰਾਜ਼ ਅਕਸ਼ਰਾ ਨੇ ਪ੍ਰੋਗਰਾਮ ਨੂੰ ਰੋਕਣ ਦਾ ਫੈਸਲਾ ਕੀਤਾ। ਇਸ ਘਟਨਾ ਤੋਂ ਬਾਅਦ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਅਕਸ਼ਰਾ ਨੂੰ ਪ੍ਰੋਗਰਾਮ ਛੱਡਣਾ ਪਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਹ ਘਟਨਾ ਆਜ਼ਮਗੜ੍ਹ ਮਹਾਉਤਸਵ ਦੇ ਆਖਰੀ ਦਿਨ ਐਤਵਾਰ ਰਾਤ ਨੂੰ ਵਾਪਰੀ।


Read More: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ



ਪੁਲਿਸ ਨੇ ਕਿਹਾ, ਅਕਸ਼ਰਾ ਨੂੰ ਤਿਉਹਾਰ ਲਈ ਬੁਲਾਇਆ ਗਿਆ ਸੀ, ਅਤੇ ਉਹ ਸਮੇਂ 'ਤੇ ਉੱਥੇ ਪਹੁੰਚ ਗਈ ਸੀ। ਪਰ ਜਿਵੇਂ ਹੀ ਉਸ ਨੇ ਪ੍ਰਦਰਸ਼ਨ ਸ਼ੁਰੂ ਕੀਤਾ, ਹੰਗਾਮਾ ਸ਼ੁਰੂ ਹੋ ਗਿਆ। ਦੋਸ਼ ਹੈ ਕਿ ਪਹਿਲਾਂ ਕੁਝ ਬਦਮਾਸ਼ਾਂ ਨੇ ਪਹਿਲਾਂ ਹੂਡਿੰਗ ਕੀਤੀ ਅਤੇ ਫਿਰ ਚੱਪਲਾਂ ਅਤੇ ਜੁੱਤੀਆਂ ਸੁੱਟੀਆਂ। ਇਸ ਕਾਰਨ ਅਕਸ਼ਰਾ ਨੇ ਪ੍ਰਦਰਸ਼ਨ ਬੰਦ ਕਰ ਦਿੱਤਾ, ਜਿਸ ਕਾਰਨ ਉੱਥੇ ਮੌਜੂਦ ਲੋਕ ਗੁੱਸੇ 'ਚ ਆ ਗਏ। ਹੰਗਾਮਾ ਵਧਦੇ ਹੀ ਲੋਕ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਕਾਰਨ ਅਕਸ਼ਰਾ ਨੂੰ ਆਪਣਾ ਪ੍ਰੋਗਰਾਮ ਛੱਡ ਕੇ ਜਾਣਾ ਪਿਆ। 


ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਪਰ ਇਸ ਕਾਰਨ ਕਈ ਪੁਲਿਸ ਮੁਲਾਜ਼ਮ ਵੀ ਬਦਮਾਸ਼ਾਂ ਦਾ ਸ਼ਿਕਾਰ ਹੋ ਗਏ। ਇਹ ਪਹਿਲੀ ਵਾਰ ਨਹੀਂ ਹੈ ਕਿ ਅਕਸ਼ਰਾ ਸਿੰਘ ਦੇ ਸ਼ੋਅ 'ਤੇ ਹੰਗਾਮਾ ਹੋਇਆ ਹੋਵੇ; ਇਸ ਤੋਂ ਪਹਿਲਾਂ ਜੌਨਪੁਰ 'ਚ ਵੀ ਉਨ੍ਹਾਂ ਦੇ ਪ੍ਰੋਗਰਾਮ ਕਾਰਨ ਲੜਾਈ-ਝਗੜੇ ਦੀ ਘਟਨਾ ਵਾਪਰੀ ਸੀ, ਜਿਸ 'ਚ ਲੋਕਾਂ ਨੇ ਕੁਰਸੀਆਂ ਚੁੱਕ ਕੇ ਸਟੇਜ 'ਤੇ ਸੁੱਟ ਦਿੱਤੀਆਂ ਸਨ। ਆਜ਼ਮਗੜ੍ਹ ਵਿੱਚ ਵੀ ਇਹੀ ਸਥਿਤੀ ਦੇਖਣ ਨੂੰ ਮਿਲੀ।






Read MOre: Diljit Dosanjh ਦੇ ਕੰਸਰਟ 'ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼, ਵੀਡੀਓ ਵਾਇਰਲ



- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.