Akshay Kumar: 'ਰੌਲਾ ਪਾਉਂਦਾ ਤਾਂ ਗੋਲੀ ਮਾਰ ਦਿੰਦੇ', ਅਕਸ਼ੈ ਕੁਮਾਰ ਨੇ ਅਸਲ ਜ਼ਿੰਦਗੀ 'ਚ ਇੰਝ ਬਚਾਈ ਆਪਣੀ ਜਾਨ
Akshay Kumar: ਅਕਸ਼ੈ ਕੁਮਾਰ ਨੇ ਆਪਣੇ ਕਰੀਅਰ ਵਿੱਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਬਿਨਾਂ ਕਿਸੇ ਸਹਿਯੋਗ ਦੇ ਅਦਾਕਾਰ ਨੇ ਆਪਣੀ ਪ੍ਰਤਿਭਾ ਨਾਲ ਇੰਡਸਟਰੀ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਖਿਲਾੜੀ
Akshay Kumar: ਅਕਸ਼ੈ ਕੁਮਾਰ ਨੇ ਆਪਣੇ ਕਰੀਅਰ ਵਿੱਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਬਿਨਾਂ ਕਿਸੇ ਸਹਿਯੋਗ ਦੇ ਅਦਾਕਾਰ ਨੇ ਆਪਣੀ ਪ੍ਰਤਿਭਾ ਨਾਲ ਇੰਡਸਟਰੀ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਖਿਲਾੜੀ ਕੁਮਾਰ ਦਾ ਕਰੀਅਰ ਪਿਛਲੇ ਕੁਝ ਸਾਲਾਂ ਤੋਂ ਪਟੜੀ ਤੋਂ ਉਤਰਿਆ ਹੋਇਆ ਹੈ, ਫਿਰ ਵੀ ਉਹ ਬੀ-ਟਾਊਨ ਦੇ ਸਭ ਤੋਂ ਬੈਂਕੇਬਲ ਸਿਤਾਰਿਆਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਹਿੰਦੀ ਸਿਨੇਮਾ 'ਚ ਵੱਡੇ ਸਟਾਰ ਬਣਨ ਤੋਂ ਪਹਿਲਾਂ ਅਕਸ਼ੈ ਕੁਮਾਰ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ। ਕੁਝ ਸਾਲ ਪਹਿਲਾਂ ਜਦੋਂ ਅੱਕੀ ਅਨੁਪਮ ਖੇਰ ਦੇ ਚੈਟ ਸ਼ੋਅ 'ਚ ਆਏ ਸਨ ਤਾਂ ਉਨ੍ਹਾਂ ਨੇ ਹੈਰਾਨੀਜਨਕ ਘਟਨਾ ਦਾ ਖੁਲਾਸਾ ਕੀਤਾ ਸੀ। ਅਦਾਕਾਰ ਨੇ ਦੱਸਿਆ ਸੀ ਕਿ ਅਸਲ ਜ਼ਿੰਦਗੀ 'ਚ ਉਹ ਚੰਬਲ ਦੇ ਡਾਕੂਆਂ ਨਾਲ ਆਹਮੋ-ਸਾਹਮਣੇ ਹੋ ਗਏ ਸੀ।
ਟਰੇਨ 'ਚ ਡਾਕੂਆਂ ਨਾਲ ਅਕਸ਼ੈ ਕੁਮਾਰ ਆਹਮੋ-ਸਾਹਮਣੇ ਹੋਏ
ਦਰਅਸਲ, ਅਨੁਪਮ ਖੇਰ ਦੇ ਸ਼ੋਅ 'ਕੁਛ ਭੀ ਹੋ ਸਕਤਾ ਹੈ' 'ਚ ਅਕਸ਼ੈ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਟਰੇਨ 'ਚ ਸਫਰ ਕਰਦੇ ਸਮੇਂ ਉਹ ਡਾਕੂਆਂ ਨਾਲ ਆਹਮੋ-ਸਾਹਮਣੇ ਹੋ ਗਏ ਸਨ। ਅਦਾਕਾਰ ਨੇ ਦੱਸਿਆ ਸੀ, "ਮੈਂ 4500-5000 ਰੁਪਏ ਦਾ ਸਾਮਾਨ ਖਰੀਦਿਆ ਸੀ, ਆਪਣੇ ਕੱਪੜੇ ਵੀ ਖਰੀਦੇ ਸਨ। ਸਾਰਾ ਸਾਮਾਨ ਰੱਖਿਆ ਹੋਇਆ ਸੀ ਅਤੇ ਜਦੋਂ ਚੰਬਲ ਆਇਆ ਤਾਂ ਲੁਟੇਰੇ ਟਰੇਨ 'ਚ ਚੜ੍ਹ ਗਏ। ਮੇਰੀ ਬੋਗੀ ਦੇ ਅੰਦਰ ਸਾਹਮਣੇ... ਅਤੇ ਮੈਂ ਸੌਂ ਰਿਹਾ ਸੀ।"
Read More: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ
'ਰੌਲਾ ਪਾਉਂਦਾ ਤਾਂ ਗੋਲੀ ਮਾਰ ਦਿੰਦੇ'
ਅਕਸ਼ੈ ਕੁਮਾਰ ਨੇ ਅੱਗੇ ਕਿਹਾ, 'ਜ਼ਾਹਰ ਹੈ ਕਿ ਜਦੋਂ ਹਲਕੀ ਜਿਹੀ ਆਵਾਜ਼ ਆਉਂਦੀ ਹੈ ਤਾਂ ਅੱਖ ਖੁੱਲ੍ਹ ਜਾਂਦੀ ਹੈ ਅਤੇ ਮੈਂ ਦੇਖਿਆ ਡਾਕੂ।' ਮੈਂ ਕਿਹਾ, 'ਬੇਟਾ, ਹੁਣ ਕੁਝ ਨਾ ਬੋਲੀ, ਚੁੱਪ-ਚਾਪ ਸੁੱਤਾ ਰਹਿ। ਮੈਂ ਦੇਖ ਰਿਹਾ ਸੀ ਕਿ ਉਹ ਸਾਰਿਆਂ ਦਾ ਸਮਾਨ ਚੁੱਕ ਕੇ ਲੈ ਗਏ ਅਤੇ ਹੌਲੀ-ਹੌਲੀ ਉਹ ਬਦਮਾਸ਼ ਮੇਰੇ ਨੇੜੇ ਆ ਗਏ ਅਤੇ ਮੇਰਾ ਸਮਾਨ ਵੀ ਖੋਹ ਚੁੱਕ ਲਿਆ। ਜੇਕਰ ਮੈਂ ਰੌਲਾ ਪਾਉਂਦਾ ਤਾਂ ਉਹ ਮੈਨੂੰ ਗੋਲੀ ਮਾਰ ਦਿੰਦੇ।”
ਡਾਕੂਆਂ ਨੇ ਚੱਪਲਾਂ ਵੀ ਨਹੀਂ ਛੱਡੀਆਂ
ਅਕਸ਼ੈ ਨੇ ਅੱਗੇ ਕਿਹਾ, "ਮੈਂ ਦੇਖ ਰਿਹਾ ਹਾਂ ਅਤੇ ਰੋ ਰਿਹਾ ਹਾਂ, ਫਿਰ ਉਹ ਸਾਰਾ ਸਮਾਨ ਚੁੱਕ ਕੇ ਲੈ ਗਏ, ਇੱਥੋ ਤੱਕ ਕਿ ਉਨ੍ਹਾਂ ਨੇ ਮੇਰੀ ਚੱਪਲ ਤੱਕ ਵੀ ਨਹੀਂ ਛੱਡੀ" , ਮੈਂ ਤਾਂ 4500 ਰੁਪਏ ਦਾ ਸਮਾਨ ਲਿਆ ਸੀ। ਮੈਂ ਬਿਨਾਂ ਕਿਸੇ ਸਾਮਾਨ ਦੇ ਦਿੱਲੀ ਸਟੇਸ਼ਨ 'ਤੇ ਉਤਰ ਗਿਆ।
ਅਕਸ਼ੈ ਕੁਮਾਰ ਵਰਕ ਫਰੰਟ
ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੇ ਇਸ ਸਾਲ ਹੁਣ ਤੱਕ ਤਿੰਨ ਫਿਲਮਾਂ ਰਿਲੀਜ਼ ਕੀਤੀਆਂ ਹਨ। ਬੜੇ ਮੀਆਂ, ਛੋਟੇ ਮੀਆਂ, ਸਰਫਿਰਾ ਅਤੇ ਖੇਲ ਖੇਲ ਮੇਂ। ਤਿੰਨੋਂ ਹੀ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ ਅਤੇ ਫਲਾਪ ਹੋ ਗਈਆਂ। ਅਭਿਨੇਤਾ ਜਲਦ ਹੀ ਪ੍ਰਿਯਦਰਸ਼ਨ ਦੀ 'ਭੂਤ ਬੰਗਲਾ' ਅਤੇ ਰੋਹਿਤ ਸ਼ੈੱਟੀ ਦੀ 'ਸਿੰਘਮ ਅਗੇਨ' 'ਚ ਨਜ਼ਰ ਆਉਣਗੇ।
Read MOre: Diljit Dosanjh ਦੇ ਕੰਸਰਟ 'ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼, ਵੀਡੀਓ ਵਾਇਰਲ