Entertainment Live: 'ਥੱਪੜ ਸਕੈਂਡਲ' ਤੋਂ ਬਾਅਦ ਮੁਸ਼ਕਿਲ 'ਚ ਕੰਗਨਾ ਰਣੌਤ, ਮੂਸੇਵਾਲਾ ਦੀ ਬੱਦਲਾਂ 'ਚ ਨਜ਼ਰ ਆਈ ਝਲਕ ਸਣੇ ਅਹਿਮ ਖਬਰਾਂ...

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 25 Jul 2024 09:28 PM
Entertainment Live: Tatyana Ozolina: ਸਭ ਤੋਂ ਖੂਬਸੂਰਤ ਬਾਈਕਰ ਟੈਟਿਆਨਾ ਓਜ਼ੋਲੀਨਾ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਗਮ 'ਚ ਡੁੱਬੇ ਫੈਨਜ਼...

Tatyana Ozolina: ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਸਭ ਤੋਂ ਖੂਬਸੂਰਤ ਬਾਈਕਰ ਦੀ ਮੌਤ ਨੂੰ ਦਿਖਾਇਆ ਗਿਆ ਹੈ।

Read MOre: Tatyana Ozolina: ਸਭ ਤੋਂ ਖੂਬਸੂਰਤ ਬਾਈਕਰ ਟੈਟਿਆਨਾ ਓਜ਼ੋਲੀਨਾ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਗਮ 'ਚ ਡੁੱਬੇ ਫੈਨਜ਼...

Entertainment Live Today: Diljit Dosanjh: ਦਿਲਜੀਤ ਦੋਸਾਂਝ ਦੀ ਚੜਾਈ ਨੇ ਫਿਰ ਮਚਾਏ ਵੈਰੀ, American ਰੈਪਰ NLE Choppa ਨਾਲ ਮਿਲ ਕੀਤਾ ਧਮਾਕਾ

Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਦੇਸ਼ ਅਤੇ ਵਿਦੇਸ਼ ਵਿੱਚ ਗਾਇਕ ਦੀ ਦਿਨੋਂ ਦਿਨ ਵੱਧਦੀ ਪ੍ਰਸਿੱਧੀ ਨੂੰ ਵੇਖ ਹਰ ਕੋਈ ਹੈਰਾਨ ਹੈ। ਇਸ ਵਿਚਾਲੇ ਹੁਣ ਪ੍ਰਸ਼ੰਸਕਾਂ ਲਈ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ। ਆਪਣੇ ਲਾਈਵ ਕੰਸਰਟ ਦੇ ਵਿਚਾਲੇ ਕਲਾਕਾਰ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਦੀ ਚੜਾਈ ਨੇ ਫਿਰ ਮਚਾਏ ਵੈਰੀ, American ਰੈਪਰ NLE Choppa ਨਾਲ ਮਿਲ ਕੀਤਾ ਧਮਾਕਾ

Entertainment Live: Dies In Accident: ਮਸ਼ਹੂਰ ਹਸਤੀ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਵਾਇਰਲ ਵੀਡੀਓ ਵੇਖ ਸੋਸ਼ਲ ਮੀਡੀਆ 'ਤੇ ਛਾਇਆ ਮਾਤਮ

Russia Biker Dies In Accident: ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਸਭ ਤੋਂ ਖੂਬਸੂਰਤ ਬਾਈਕਰ ਦੀ ਮੌਤ ਨੂੰ ਦਿਖਾਇਆ ਗਿਆ ਹੈ। ਦਰਅਸਲ, ਮਸ਼ਹੂਰ ਬਾਈਕਰ ਟੈਟਿਆਨਾ ਓਜ਼ੋਲੀਨਾ (Tatyana Ozolina) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸਦੀ ਲਾਲ BMW ਬਾਈਕ ਦੀ ਤੁਰਕੀ ਵਿੱਚ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ 38 ਓਜ਼ੋਲੀਨਾ ਦੀ ਜਾਨ ਚਲੀ ਗਈ।

Read MOre: Dies In Accident: ਮਸ਼ਹੂਰ ਹਸਤੀ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਵਾਇਰਲ ਵੀਡੀਓ ਵੇਖ ਸੋਸ਼ਲ ਮੀਡੀਆ 'ਤੇ ਛਾਇਆ ਮਾਤਮ

Entertainment Live Today: Sidhu Moose Wala: ਸਿੱਧੂ ਮੂਸੇਵਾਲਾ ਦੀ ਬੱਦਲਾਂ 'ਚ ਨਜ਼ਰ ਆਈ ਝਲਕ, ਚਰਨ ਕੌਰ ਵੱਲੋਂ ਸ਼ੇਅਰ ਕੀਤੀ ਤਸਵੀਰ 'ਤੇ ਫੈਨਜ਼ ਦੇ ਆਏ ਕਮੈਂਟ...

Sidhu Moose wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਆਏ ਦਿਨ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਭਾਵੇਂ ਹੀ ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਵੱਡੇ ਪੁੱਤਰ ਮੂਸੇਵਾਲਾ ਦੀਆਂ ਯਾਦਾਂ ਕਾਇਣ ਹਨ। ਉਹ ਸਿੱਧੂ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Read MOre: Sidhu Moose Wala: ਸਿੱਧੂ ਮੂਸੇਵਾਲਾ ਦੀ ਬੱਦਲਾਂ 'ਚ ਨਜ਼ਰ ਆਈ ਝਲਕ, ਚਰਨ ਕੌਰ ਵੱਲੋਂ ਸ਼ੇਅਰ ਕੀਤੀ ਤਸਵੀਰ 'ਤੇ ਫੈਨਜ਼ ਦੇ ਆਏ ਕਮੈਂਟ... 

Entertainment Live: Kangana Ranaut:'ਥੱਪੜ ਸਕੈਂਡਲ' ਤੋਂ ਬਾਅਦ ਮੁਸ਼ਕਿਲ 'ਚ ਕੰਗਨਾ ਰਣੌਤ ਦੀ ਸੰਸਦ ਸੀਟ, ਅਦਾਕਾਰਾ 'ਤੇ ਲੱਗੇ ਗੰਭੀਰ ਦੋਸ਼, ਜਾਣੋ ਮਾਮਲਾ

Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਥੱਪੜ ਸਕੈਂਡਲ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ ਤੋਂ ਬਾਅਦ ਸੰਸਦ ਮੈਂਬਰ ਹੋਰ ਨਵੇਂ ਵਿਵਾਦਾਂ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਇਸ ਵਿਚਾਲੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਖਿਲਾਫ ਇਕ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਹੈ।

Read More: Kangana Ranaut:'ਥੱਪੜ ਸਕੈਂਡਲ' ਤੋਂ ਬਾਅਦ ਮੁਸ਼ਕਿਲ 'ਚ ਕੰਗਨਾ ਰਣੌਤ ਦੀ ਸੰਸਦ ਸੀਟ, ਅਦਾਕਾਰਾ 'ਤੇ ਲੱਗੇ ਗੰਭੀਰ ਦੋਸ਼, ਜਾਣੋ ਮਾਮਲਾ

Entertainment Live Today: Actor Statement: 'ਮੈਨੂੰ ਮਾਰਨਾ ਚਾਹੁੰਦਾ ਲਾਰੇਂਸ ਬਿਸ਼ਨੋਈ, ਖਤਰੇ 'ਚ ਮੇਰਾ ਪਰਿਵਾਰ', ਮਸ਼ਹੂਰ ਅਦਾਕਾਰ ਦੇ ਬਿਆਨ ਨਾਲ ਮੱਚਿਆ ਹਾਹਾਕਾਰ

Salman khan on Firing: ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ 14 ਅਪ੍ਰੈਲ ਦੀ ਸਵੇਰ ਨੂੰ ਗੋਲੀਬਾਰੀ ਤੋਂ ਬਾਅਦ ਹਰ ਪਾਸੇ ਦਹਿਸ਼ਤ ਫੈਲ ਗਈ। ਇਸ ਘਟਨਾ ਨੇ ਪੂਰੀ ਇੰਡਸਟਰੀ ਅਤੇ ਬਾਲੀਵੁੱਡ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਹਾਲੇ ਵੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਬਾਈਕ ਸਵਾਰ ਉਸ ਦੇ ਘਰ ਦੇ ਬਾਹਰ ਆਏ ਅਤੇ ਕੁਝ ਰਾਊਂਡ ਫਾਇਰ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਗਏ। ਬਾਅਦ 'ਚ ਮੁੰਬਈ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। 

Read MOre: Actor Statement: 'ਮੈਨੂੰ ਮਾਰਨਾ ਚਾਹੁੰਦਾ ਲਾਰੇਂਸ ਬਿਸ਼ਨੋਈ, ਖਤਰੇ 'ਚ ਮੇਰਾ ਪਰਿਵਾਰ', ਮਸ਼ਹੂਰ ਅਦਾਕਾਰ ਦੇ ਬਿਆਨ ਨਾਲ ਮੱਚਿਆ ਹਾਹਾਕਾਰ

Entertainment Live: Sidhu Moose Wala: ਸਿੱਧੂ ਮੂਸੇਵਾਲਾ ਦੀ ਬੱਦਲਾਂ 'ਚ ਨਜ਼ਰ ਆਈ ਝਲਕ, ਚਰਨ ਕੌਰ ਵੱਲੋਂ ਸ਼ੇਅਰ ਕੀਤੀ ਤਸਵੀਰ 'ਤੇ ਫੈਨਜ਼ ਦੇ ਆਏ ਕਮੈਂਟ...

Sidhu Moose wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਆਏ ਦਿਨ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਭਾਵੇਂ ਹੀ ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਵੱਡੇ ਪੁੱਤਰ ਮੂਸੇਵਾਲਾ ਦੀਆਂ ਯਾਦਾਂ ਕਾਇਣ ਹਨ। ਉਹ ਸਿੱਧੂ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Read More: Sidhu Moose Wala: ਸਿੱਧੂ ਮੂਸੇਵਾਲਾ ਦੀ ਬੱਦਲਾਂ 'ਚ ਨਜ਼ਰ ਆਈ ਝਲਕ, ਚਰਨ ਕੌਰ ਵੱਲੋਂ ਸ਼ੇਅਰ ਕੀਤੀ ਤਸਵੀਰ 'ਤੇ ਫੈਨਜ਼ ਦੇ ਆਏ ਕਮੈਂਟ... 

ਪਿਛੋਕੜ

Entertainment News Live Today : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਥੱਪੜ ਸਕੈਂਡਲ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ ਤੋਂ ਬਾਅਦ ਸੰਸਦ ਮੈਂਬਰ ਹੋਰ ਨਵੇਂ ਵਿਵਾਦਾਂ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਇਸ ਵਿਚਾਲੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਖਿਲਾਫ ਇਕ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਹੈ।


ਵਿਅਕਤੀ ਦਾ ਦਾਅਵਾ ਹੈ ਕਿ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਉਸ ਦਾ ਨਾਮਜ਼ਦਗੀ ਪੱਤਰ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਕੰਗਨਾ ਰਣੌਤ ਨੂੰ ਨੋਟਿਸ ਭੇਜ ਕੇ 21 ਅਗਸਤ ਤੱਕ ਜਵਾਬ ਮੰਗਿਆ ਹੈ। ਉਸ ਦਾ ਨਾਂ ਲਾਇਕ ਰਾਮ ਨੇਗੀ ਹੈ ਜੋ ਕੰਗਨਾ ਰਣੌਤ ਦੀ ਸੀਟ ਨੂੰ ਲੈ ਕੇ ਖਤਰਾ ਬਣ ਗਿਆ ਹੈ।



ਚੋਣ ਰੱਦ ਕਰਨ ਦੀ ਮੰਗ ਕੀਤੀ


ਪਟੀਸ਼ਨ ਤੋਂ ਬਾਅਦ ਜਸਟਿਸ ਜਯੋਤਸਨਾ ਰੇਵਾਲ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਇਸ ਮਾਮਲੇ 'ਤੇ 21 ਅਗਸਤ ਤੱਕ ਜਵਾਬ ਦੇਣ। ਤੁਹਾਨੂੰ ਦੱਸ ਦੇਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਦਾਕਾਰਾ ਨੇ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਰਣੌਤ ਦੀ ਚੋਣ ਰੱਦ ਕਰਨ ਦੀ ਮੰਗ ਕਰਦਿਆਂ ਪਟੀਸ਼ਨਰ ਲਾਇਕ ਰਾਮ ਨੇਗੀ ਨੇ ਕਿਹਾ ਕਿ ਰਿਟਰਨਿੰਗ ਅਫਸਰ ਵੱਲੋਂ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਗਲਤ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਧਿਰ ਬਣਾਇਆ ਗਿਆ ਹੈ। ਇਹ ਦੋਸ਼ ਕਾਫੀ ਗੰਭੀਰ ਹਨ ਅਤੇ ਅਦਾਲਤ ਇਸ 'ਤੇ ਪੂਰਾ ਧਿਆਨ ਦੇ ਰਹੀ ਹੈ।


ਕਈ ਦੋਸ਼ ਲਗਾਏ


ਲਾਇਕ ਰਾਮ ਨੇਗੀ ਜੋ ਕਿ ਜੰਗਲਾਤ ਵਿਭਾਗ ਦਾ ਸਾਬਕਾ ਕਰਮਚਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਸੀ ਅਤੇ ਇਸ ਲਈ ਉਸ ਨੇ ਰਿਟਰਨਿੰਗ ਅਫਸਰ ਨੂੰ ਆਪਣੇ ਨਾਮਜ਼ਦਗੀ ਫਾਰਮ ਦੇ ਨਾਲ ਵਿਭਾਗ ਤੋਂ ਕੋਈ ਬਕਾਇਆ ਨਾ ਹੋਣ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਸੀ। ਲਾਇਕ ਰਾਮ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਕਾਗਜ਼ ਇਸ ਸਮੇਂ ਸਵੀਕਾਰ ਕਰ ਲਏ ਜਾਂਦੇ ਤਾਂ ਉਹ ਕੰਗਨਾ ਰਣੌਤ ਨੂੰ ਹਰਾ ਕੇ ਚੋਣ ਜਿੱਤ ਸਕਦੇ ਸਨ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.