Entertainment Live: ਸੋਨਾਕਸ਼ੀ ਦੇ ਪਤੀ ਨੂੰ ਇਸ ਸ਼ਖਸ਼ ਨੇ ਦਿੱਤੀ ਧਮਕੀ? ਗੀਤ ‘ਡਾਇਲੇਮਾ' 'ਚ ਮੂਸੇਵਾਲਾ ਸਣੇ ਪਿਤਾ ਬਲਕੌਰ ਦੀ ਝਲਕ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 25 Jun 2024 08:17 PM
Entertainment Live Today: Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock

Katrina Kaif Pregnancy: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਕੈਟਰੀਨਾ ਕੈਫ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ। ਦਰਅਸਲ, ਕੈਟਰੀਨਾ ਕੈਫ ਲੰਬੇ ਸਮੇਂ ਤੋਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਹਨ। 

Read More: Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock

Entertainment Live: Bigg Boss OTT 3: ਪੱਤਰਕਾਰ ਦੀਪਕ ਚੌਰਸੀਆ ਦਾ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ 'ਤੇ ਤਿੱਖਾ ਹਮਲਾ, ਜਾਣੋ ਕਿਵੇਂ ਹੋਇਆ ਵਿਵਾਦ

Deepak Chaurasia-Armaan Malik: ਬਿੱਗ ਬੌਸ ਓਟੀਟੀ 3 ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵਾਰ ਸ਼ੋਅ ਵਿੱਚ ਜ਼ਿਆਦਾਤਰ ਵਿਵਾਦਿਤ ਕੰਟੇਸਟੈਂਟ ਪਹੁੰਚੇ ਹਨ। ਪੱਤਰਕਾਰ ਦੀਪਕ ਚੌਰਸੀਆ ਅਤੇ ਯੂਟਿਊਬਰ ਅਰਮਾਨ ਮਲਿਕ ਵਿਚਾਲੇ ਹੋਏ ਤਾਜ਼ਾ ਵਿਵਾਦ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ੋਅ ਦੇ ਪ੍ਰੀਮੀਅਰ ਤੋਂ ਕੁਝ ਦਿਨ ਬਾਅਦ ਹੀ ਦੋਵਾਂ ਪ੍ਰਤੀਯੋਗੀਆਂ ਵਿਚਾਲੇ ਤਣਾਅ ਵਧ ਗਿਆ ਹੈ, ਜਦਕਿ ਕੁਝ ਇਕ-ਦੂਜੇ ਨੂੰ ਜਾਣਨ 'ਚ ਰੁੱਝੇ ਹੋਏ ਹਨ।

Read MOre: Bigg Boss OTT 3: ਪੱਤਰਕਾਰ ਦੀਪਕ ਚੌਰਸੀਆ ਦਾ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ 'ਤੇ ਤਿੱਖਾ ਹਮਲਾ, ਜਾਣੋ ਕਿਵੇਂ ਹੋਇਆ ਵਿਵਾਦ

Entertainment Live Today: Sonakshi-Zaheer Pics: ਸੋਨਾਕਸ਼ੀ-ਜ਼ਹੀਰ ਨੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਇੱਕ-ਦੂਜੇ 'ਚ ਡੁੱਬਿਆ ਨਜ਼ਰ ਆਇਆ ਜੋੜਾ

Sonakshi Sinha Zaheer Iqbal Photos: ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਆਪਣੇ ਵਿਆਹ ਦੀਆਂ ਕੁਝ ਬੇਹੱਦ ਰੋਮਾਂਟਿਕ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

Read MOre: Sonakshi-Zaheer Pics: ਸੋਨਾਕਸ਼ੀ-ਜ਼ਹੀਰ ਨੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਇੱਕ-ਦੂਜੇ 'ਚ ਡੁੱਬਿਆ ਨਜ਼ਰ ਆਇਆ ਜੋੜਾ

Entertainment Live: Sidhu Moose Wala: ਸਿੱਧੂ ਮੂਸੇਵਾਲਾ ਦੇ ‘Dilemma' ਦਾ ਹਰ ਪਾਸੇ ਚਰਚਾ, ਗੀਤ 'ਚ ਪਿਓ-ਪੁੱਤ ਦੀ ਝਲਕ ਆਈ ਨਜ਼ਰ

Sidhu Moose wala Song DILEMMA VideoOut: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਡਾਇਲੇਮਾ’ (DILEMMA) ਦਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇੱਕ ਵਾਰ ਫਿਰ ਤੋਂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਧੱਕ ਪਾਈ। ਕਲਾਕਾਰ ਦੀ ਆਵਾਜ਼ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਗੂੰਜ ਰਹੀ ਹੈ। ਬ੍ਰਿਟਿਸ਼ ਗਾਇਕਾ ਸਟੈਫਲੋਨ ਡੌਨ (Stefflon Don) ਨਾਲ ਮਰਹੂਮ ਕਲਾਕਾਰ ਦੇ ਇਸ ਗੀਤ ਦੀ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਗਾਣੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਨਾ ਸਿਰਫ ਮੂਸੇਵਾਲਾ ਬਲਕਿ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਣੇ ਪ੍ਰਸ਼ੰਸਕਾਂ ਦੀ ਝਲਕ ਵਿਖਾਈ ਗਈ ਹੈ। ਗੀਤ ਦੇ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 


Read MOre: Sidhu Moose Wala: ਸਿੱਧੂ ਮੂਸੇਵਾਲਾ ਦੇ ‘Dilemma' ਦਾ ਹਰ ਪਾਸੇ ਚਰਚਾ, ਗੀਤ 'ਚ ਪਿਓ-ਪੁੱਤ ਦੀ ਝਲਕ ਆਈ ਨਜ਼ਰ

Entertainment Live Today: Kangana Ranaut: ਕੰਗਨਾ ਰਣੌਤ ਵੱਲੋਂ ਨਫਰਤ ਕਰਨ ਵਾਲਿਆਂ 'ਤੇ ਤਿੱਖਾ ਹਮਲਾ, ਅਦਾਕਾਰਾ ਬੋਲੀ- 'ਫਿਲਮ 'ਐਮਰਜੈਂਸੀ' ਖੋਲ੍ਹੇਗੀ ਇਨ੍ਹਾਂ ਦੇ ਕਾਲੇ ਚਿੱਠੇ'

Emergency Release Date Out: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਸੰਸਦ ਮੈਂਬਰ ਬਣੀ ਅਤੇ ਸੰਸਦ ਭਵਨ ਪਹੁੰਚੀ। ਹਾਲ ਹੀ ਵਿੱਚ ਕੰਗਨਾ ਨੇ ਲੋਕ ਸਭਾ ਸੈਸ਼ਨ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਦੱਸ ਦੇਈਏ ਕਿ ਹੁਣ ਜਲਦ ਹੀ ਕੰਗਨਾ ਇੰਦਰਾ ਗਾਂਧੀ ਦੇ ਰੂਪ 'ਚ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੀ ਹੈ। ਦਰਅਸਲ, ਕੰਗਨਾ ਦੀ ਫਿਲਮ ''ਐਮਰਜੈਂਸੀ'' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। 


Read More: Kangana Ranaut: ਕੰਗਨਾ ਰਣੌਤ ਵੱਲੋਂ ਨਫਰਤ ਕਰਨ ਵਾਲਿਆਂ 'ਤੇ ਤਿੱਖਾ ਹਮਲਾ, ਅਦਾਕਾਰਾ ਬੋਲੀ- 'ਫਿਲਮ 'ਐਮਰਜੈਂਸੀ' ਖੋਲ੍ਹੇਗੀ ਇਨ੍ਹਾਂ ਦੇ ਕਾਲੇ ਚਿੱਠੇ'

Entertainment Live: Anushka Shetty: ਅਨੁਸ਼ਕਾ ਸ਼ੈੱਟੀ ਇਸ ਦੁਰਲੱਭ ਬਿਮਾਰੀ ਦੀ ਹੋਈ ਸ਼ਿਕਾਰ, ਖੁਲਾਸਾ ਕਰ ਬੋਲੀ- 'ਖਤਰਨਾਕ'

Anushka Shetty: 'ਬਾਹੂਬਲੀ' ਫ੍ਰੈਂਚਾਇਜ਼ੀ 'ਚ ਦੇਵਸੇਨਾ ਦਾ ਕਿਰਦਾਰ ਨਿਭਾ ਕੇ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦੇਵਸੇਨਾ ਇਕ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਇਸ ਗੱਲ ਦਾ ਖੁਲਾਸਾ ਖੁਦ ਅਨੁਸ਼ਕਾ ਨੇ ਇੱਕ ਖਾਸ ਗੱਲਬਾਤ ਦੌਰਾਨ ਕੀਤਾ ਹੈ।

Read More: Anushka Shetty: ਅਨੁਸ਼ਕਾ ਸ਼ੈੱਟੀ ਇਸ ਦੁਰਲੱਭ ਬਿਮਾਰੀ ਦੀ ਹੋਈ ਸ਼ਿਕਾਰ, ਖੁਲਾਸਾ ਕਰ ਬੋਲੀ- 'ਖਤਰਨਾਕ' 

ਪਿਛੋਕੜ

Entertainment News Live Today: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਲੰਬੇ ਸਮੇਂ ਤੱਕ ਚੱਲੇ ਅਫੇਅਰ ਤੋਂ ਬਾਅਦ ਜ਼ਹੀਰ ਇਕਬਾਲ ਨਾਲ 23 ਜੂਨ ਨੂੰ ਵਿਆਹ ਕਰਵਾਇਆ। ਪਰ ਹੁਣ ਹਨੀ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਜ਼ਹੀਰ ਇਕਬਾਲ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ।


ਦੱਸ ਦੇਈਏ ਕਿ ਹਨੀ ਸਿੰਘ ਸੋਨਾਕਸ਼ੀ ਸਿਨਹਾ ਦੇ ਬਹੁਤ ਚੰਗੇ ਦੋਸਤ ਹਨ ਅਤੇ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਧਮਾਲ ਮਚਾ ਦਿੱਤੀ ਸੀ। ਉਨ੍ਹਾਂ ਨੇ ਸੋਨਾਕਸ਼ੀ ਦੇ ਵਿਆਹ 'ਚ ਖੂਬ ਮਸਤੀ ਕੀਤੀ ਅਤੇ ਕਰੀਬ ਇੱਕ ਸਾਲ ਬਾਅਦ ਸ਼ਰਾਬ ਨੂੰ ਹੱਥ ਲਗਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਡਰ ਰਹ ਹਨ ਕਿ ਅਜਿਹਾ ਕਰਨ 'ਤੇ ਉਸ ਦੀ ਮਾਂ ਉਸ ਨੂੰ ਝਿੜਕ ਦੇਵੇਗੀ। ਸੋਨਾਕਸ਼ੀ ਜ਼ਹੀਰ ਦੇ ਵਿਆਹ ਬਾਰੇ ਹਨੀ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਦੋਸਤ ਦਾ ਵਿਆਹ ਹੋਇਆ ਹੈ। ਜ਼ਹੀਰ ਇੱਕ ਪਿਆਰਾ ਵਿਅਕਤੀ ਹੈ। ਮੈਨੂੰ ਉਮੀਦ ਹੈ ਕਿ ਉਹ ਸੋਨਾਕਸ਼ੀ ਨੂੰ ਖੁਸ਼ ਰੱਖੇਗਾ। ਜੇਕਰ ਨਹੀਂ, ਤਾਂ ਅਸੀਂ ਉਸ ਨੂੰ ਦੇਖ ਲਵਾਂਗੇ।'' 


ਇਸ ਤੋਂ ਬਾਅਦ ਹਨੀ ਸਿੰਘ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਵਿਆਹ ਤੋਂ ਪਹਿਲਾਂ ਹੀ ਹਨੀ ਸਿੰਘ ਏਅਰਪੋਰਟ 'ਤੇ ਕਾਫੀ ਖੁਸ਼ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ।  



ਸੋਨਾਕਸ਼ੀ ਜ਼ਹੀਰ ਦਾ ਵਿਆਹ


ਸੋਨਾਕਸ਼ੀ ਅਤੇ ਜ਼ਹੀਰ, ਜਿਨ੍ਹਾਂ ਨੂੰ ਉਹ ਪਿਆਰ ਨਾਲ ਆਪਣਾ 'ਪਰਸਨਲ ਸਾਈਕੋ' ਕਹਿੰਦੀ ਹੈ, ਪਿਛਲੇ ਸੱਤ ਸਾਲਾਂ ਤੋਂ ਡੇਟ ਕਰ ਰਹੇ ਹਨ। ਜ਼ਹੀਰ ਦੇ ਪਰਿਵਾਰਕ ਦੋਸਤ ਸਲਮਾਨ ਖਾਨ, ਜਿਨ੍ਹਾਂ ਨੇ ਸੋਨਾਕਸ਼ੀ ਨੂੰ ਐਕਸ਼ਨ-ਕਾਮੇਡੀ 'ਦਬੰਗ' (2010) ਵਿੱਚ ਬਾਲੀਵੁੱਡ ਵਿੱਚ ਬ੍ਰੇਕ ਦਿੱਤਾ।


ਇਸ ਤੋਂ ਇਲਾਵਾ ਜ਼ਹੀਰ ਨੇ ਸਲਮਾਨ ਖਾਨ ਦੀ ਫਿਲਮ 'ਨੋਟਬੁੱਕ' ਨਾਲ ਵੀ ਡੈਬਿਊ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਪ੍ਰਨੂਤਨ ਬਹਿਲ ਨਾਲ ਕੰਮ ਕੀਤਾ ਸੀ। ਪ੍ਰਨੂਤਨ ਅਭਿਨੇਤਾ ਮੋਹਨੀਸ਼ ਬਹਿਲ ਦੀ ਬੇਟੀ ਅਤੇ ਨੂਤਨ ਦੀ ਪੋਤੀ ਹੈ। ਕਿਹਾ ਜਾਂਦਾ ਹੈ ਕਿ ਸਲਮਾਨ ਨੇ 2017 'ਚ 'ਨੋਟਬੁੱਕ' ਦੇ ਸੈੱਟ 'ਤੇ ਸੋਨਾਕਸ਼ੀ ਨੂੰ ਜ਼ਹੀਰ ਨਾਲ ਮਿਲਵਾਇਆ ਸੀ। ਉਦੋਂ ਤੋਂ ਉਨ੍ਹਾਂ ਦਾ ਅਫੇਅਰ ਚੱਲ ਰਿਹਾ ਹੈ।  


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.