(Source: ECI/ABP News)
Anushka Shetty: ਅਨੁਸ਼ਕਾ ਸ਼ੈੱਟੀ ਇਸ ਦੁਰਲੱਭ ਬਿਮਾਰੀ ਦੀ ਹੋਈ ਸ਼ਿਕਾਰ, ਖੁਲਾਸਾ ਕਰ ਬੋਲੀ- 'ਖਤਰਨਾਕ'
Anushka Shetty: 'ਬਾਹੂਬਲੀ' ਫ੍ਰੈਂਚਾਇਜ਼ੀ 'ਚ ਦੇਵਸੇਨਾ ਦਾ ਕਿਰਦਾਰ ਨਿਭਾ ਕੇ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ।
![Anushka Shetty: ਅਨੁਸ਼ਕਾ ਸ਼ੈੱਟੀ ਇਸ ਦੁਰਲੱਭ ਬਿਮਾਰੀ ਦੀ ਹੋਈ ਸ਼ਿਕਾਰ, ਖੁਲਾਸਾ ਕਰ ਬੋਲੀ- 'ਖਤਰਨਾਕ' 'Baahubali' actor Anushka Shetty suffering from a rare 'laughing disease' know about here Anushka Shetty: ਅਨੁਸ਼ਕਾ ਸ਼ੈੱਟੀ ਇਸ ਦੁਰਲੱਭ ਬਿਮਾਰੀ ਦੀ ਹੋਈ ਸ਼ਿਕਾਰ, ਖੁਲਾਸਾ ਕਰ ਬੋਲੀ- 'ਖਤਰਨਾਕ'](https://feeds.abplive.com/onecms/images/uploaded-images/2024/06/24/b7f8c276b73beddb2eb2c83fc661e48b1719243113928709_original.jpg?impolicy=abp_cdn&imwidth=1200&height=675)
Anushka Shetty: 'ਬਾਹੂਬਲੀ' ਫ੍ਰੈਂਚਾਇਜ਼ੀ 'ਚ ਦੇਵਸੇਨਾ ਦਾ ਕਿਰਦਾਰ ਨਿਭਾ ਕੇ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦੇਵਸੇਨਾ ਇਕ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਇਸ ਗੱਲ ਦਾ ਖੁਲਾਸਾ ਖੁਦ ਅਨੁਸ਼ਕਾ ਨੇ ਇੱਕ ਖਾਸ ਗੱਲਬਾਤ ਦੌਰਾਨ ਕੀਤਾ ਹੈ।
ਦਰਅਸਲ, ਅਦਾਕਾਰਾ ਦਾ ਕਹਿਣਾ ਹੈ ਕਿ ਉਸ ਮੁਤਾਬਕ ਉਸ ਨੂੰ ਹਾਸੇ ਦੀ ਬੀਮਾਰੀ ਹੈ। 42 ਸਾਲ ਦੀ ਅਨੁਸ਼ਕਾ ਦੇ ਇਸ ਖੁਲਾਸੇ ਨੇ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ, ਉੱਥੇ ਹੀ ਲੋਕ ਇਹ ਵੀ ਸੋਚ ਰਹੇ ਹਨ ਕਿ ਹੱਸਣ ਦੀ ਬੀਮਾਰੀ ਕੀ ਹੋ ਸਕਦੀ ਹੈ। ਪਰ ਅਨੁਸ਼ਕਾ ਜਿਸ ਬੀਮਾਰੀ ਦੀ ਗੱਲ ਕਰ ਰਹੀ ਹੈ, ਉਸ ਨੂੰ ਮੈਡੀਕਲ ਭਾਸ਼ਾ 'ਚ Pseudobulbar Effect (PBA) ਕਿਹਾ ਜਾਂਦਾ ਹੈ। ਇਸ ਕਾਰਨ ਅਚਾਨਕ ਹੀ ਬੇਕਾਬੂ ਹਾਸਾ ਜਾਂ ਰੋਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਆਮ ਹੱਸਣ ਜਾਂ ਰੋਣ ਨਾਲੋਂ ਵੱਖਰਾ ਹੁੰਦਾ ਹੈ।
ਅਨੁਸ਼ਕਾ ਸ਼ੈੱਟੀ ਬੋਲੀ- ਮੈਨੂੰ ਹੱਸਣ ਦੀ ਬਿਮਾਰੀ
ਅਨੁਸ਼ਕਾ ਸ਼ੈੱਟੀ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇੰਡੀਆ ਟੂਡੇ ਨੂੰ ਦਿੱਤੇ ਇਸ ਇੰਟਰਵਿਊ ਵਿੱਚ ਉਹ ਆਪਣੀ ਹਾਲਤ ਬਾਰੇ ਦੱਸ ਰਹੀ ਹੈ। ਅਨੁਸ਼ਕਾ ਨੇ ਕਿਹਾ, "ਮੈਨੂੰ ਹੱਸਣ ਦੀ ਬਿਮਾਰੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਹੱਸਣਾ ਕੋਈ ਸਮੱਸਿਆ ਹੈ? ਮੇਰੇ ਲਈ, ਜੇਕਰ ਮੈਂ ਹੱਸਣਾ ਸ਼ੁਰੂ ਕਰ ਦਿੰਦੀ ਹਾਂ, ਤਾਂ ਮੈਂ 15-20 ਮਿੰਟ ਲਈ ਨਹੀਂ ਰੁਕ ਸਕਦੀ। ਜਦੋਂ ਮੈਂ ਕੋਈ ਕਾਮੇਡੀ ਸੀਨ ਦੇਖਦੀ ਜਾਂ ਸ਼ੂਟ ਕਰਦੀ ਹਾਂ, ਤਾਂ ਮੈਂ ਸੱਚਮੁੱਚ ਹੱਸਦੇ ਹੋਏ ਫਰਸ਼ 'ਤੇ ਲੇਟ ਜਾਂਦੀ ਹਾਂ ਅਤੇ ਕਈ ਵਾਰ ਸ਼ੂਟ ਨੂੰ ਰੋਕਣਾ ਪੈਂਦਾ ਹੈ।"
ਅਨੁਸ਼ਕਾ ਸ਼ੈੱਟੀ ਦੀ ਨਿੱਜੀ-ਪ੍ਰੋਫੈਸ਼ਨਲ ਜ਼ਿੰਦਗੀ ਪ੍ਰਭਾਵਿਤ ਹੋ ਰਹੀ
ਅਨੁਸ਼ਕਾ ਮੁਤਾਬਕ ਇਸ ਦੁਰਲੱਭ ਬਿਮਾਰੀ ਕਾਰਨ ਨਾ ਸਿਰਫ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਖਰਾਬ ਹੋ ਰਹੀ ਹੈ, ਸਗੋਂ ਉਨ੍ਹਾਂ ਨੂੰ ਨਿੱਜੀ ਜ਼ਿੰਦਗੀ 'ਚ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਭਿਨੇਤਰੀ ਦੇ ਅਨੁਸਾਰ, ਹੱਸਣ ਦੀ ਇਹ ਪ੍ਰਕਿਰਿਆ ਕੁਝ ਪਲਾਂ ਲਈ ਨਹੀਂ ਰਹਿੰਦੀ, ਬਲਕਿ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਅਤੇ ਕਾਫ਼ੀ ਗੰਭੀਰ ਹੋ ਸਕਦੀ ਹੈ। ਉਹ ਦੱਸਦੀ ਹੈ ਕਿ ਕਈ ਵਾਰ ਇਹ ਇੰਨਾ ਲੰਬਾ ਹੋ ਜਾਂਦਾ ਹੈ ਕਿ ਇਹ 20 ਮਿੰਟ ਤੱਕ ਵੱਧ ਜਾਂਦਾ ਹੈ। ਅਨੁਸ਼ਕਾ ਨੇ ਇਹ ਵੀ ਕਿਹਾ ਕਿ ਉਸਦਾ ਇਹ ਬੇਕਾਬੂ ਹਾਸਾ ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਥਕਾ ਦੇਣ ਵਾਲਾ ਹੋ ਸਕਦਾ ਹੈ।
ਅਨੁਸ਼ਕਾ ਸ਼ੈੱਟੀ ਦੀਆਂ ਆਉਣ ਵਾਲੀਆਂ ਫਿਲਮਾਂ
ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 2023 'ਚ ਰਿਲੀਜ਼ ਹੋਈ 'ਮਿਸ ਸ਼ੈਟੀ ਮਿਸਟਰ ਪੋਲਿਸ਼ਟੀ' 'ਚ ਨਜ਼ਰ ਆਈ ਸੀ। ਉਸਦੀਆਂ ਆਉਣ ਵਾਲੀਆਂ ਫਿਲਮਾਂ 'ਘਾਟੀ' (ਤੇਲਗੂ) ਅਤੇ 'ਕਥਾਨਾਰ: ਦ ਵਾਈਲਡ ਸੋਰਸਰ' (ਮਲਿਆਲਮ) ਹਨ, ਜੋ ਇਸ ਸਮੇਂ ਨਿਰਮਾਣ ਪੜਾਅ 'ਤੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)